12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਸੰਦੌੜ ਨੇੜੇ ਵਾਪਰੇ ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ <br/>

Ad Position 21
No active advertisement
ਅਜੀਤ ਡੈਸਕ 27-09-2025
ਸੰਦੌੜ, 26 ਸਤੰਬਰ (ਗੁਰਪ੍ਰੀਤ ਸਿੰਘ ਚੀਮਾ) - ਬੀਤੀ ਦੇਰ ਰਾਤ ਸੰਦੌੜ ਨੇੜਲੇ ਪਿੰਡ ਝੁਨੇਰ ਵਿਖੇ ਵਾਪਰੇ ਇਕ ਸੜਕ ਹਾਦਸੇ ਵਿਚ ਇਕ ਸਾਈਕਲ ਸਵਾਰ ਵਿਅਕਤੀ ਦੀ ਹੋਈ ਮੌਤ ਤੋਂ ਬਾਅਦ ਉਸ ਦੀ ਮੌਤ ਲਈ ਜ਼ਿੰਮੇਵਾਰ ਵਿਅਕਤੀ ਖ਼ਿਲਾਫ਼ ਕਾਰਵਾਈ ਕਰਵਾਉਣ ਨੂੰ ਲੈ ਕੇ ਉੇਸਦੇ ਪਿੰਡ ਵਾਸੀਆਂ ਨੇ ਥਾਣਾ ਸੰਦੌੜ ਅੱਗੇ ਅੱਜ ਧਰਨਾ ਲਗਾ ਦਿੱਤਾ | ਪ੍ਰਾਪਤ ਜਾਣਕਾਰੀ ਅਨੁਸਾਰ ਮਿ੍ਤਕ ਜਸਵੀਰ ਸਿੰਘ (50) ਪੁੱਤਰ ਮਾਘ ਸਿੰਘ ਵਾਸੀ ਧਲੇਰ ਕਲਾਂ ਪਿੰਡ ਝੁਨੇਰ ਤੋਂ ਵਾਪਸ ਆਪਣੇ ਪਿੰਡ ਧਲੇਰ ਕਲਾਂ ਨੂੰ ਜਾ ਰਿਹਾ ਸੀ ਤਾਂ ਰਸਤੇ ਵਿਚ ਅਚਾਨਕ ਉਸ ਨੰੂ ਕਿਸੇ ਵਾਹਨ ਨੇ ਟੱਕਰ ਮਾਰ ਦਿੱਤੀ | ਇਸ ਹਾਦਸੇ ਵਿਚ ਜਸਵੀਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ | ਪਿੰਡ ਧਲੇਰ ਕਲਾਂ ਦੀ ਮੌਜੂਦਾ ਮਹਿਲਾ ਸਰਪੰਚ ਦੇ ਪਤੀ ਜਸਵੀਰ ਸਿੰਘ ਅਤੇ ਕਿਸਾਨ ਆਗੂ ਡਾ. ਅਮਰਜੀਤ ਸਿੰਘ ਧਲੇਰ ਕਲਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿ੍ਤਕ ਜਸਵੀਰ ਸਿੰਘ ਨੂੰ ਜਿਸ ਵਾਹਨ ਨੇ ਟੱਕਰ ਮਾਰੀ ਸੀ ਉਸ ਦੀ ਸੀ.ਸੀ.ਟੀ.ਵੀ. ਕੈਮਰੇ ਦੀ ਮਦਦ ਨਾਲ ਲੋਕਾਂ ਨੇ ਸ਼ਨਾਖ਼ਤ ਕਰ ਲਈ ਸੀ ਅਤੇ ਮੌਕੇ 'ਤੇ ਪਹੁੰਚੀ ਸੰਦੌੜ ਪੁਲਿਸ ਨੂੰ ਪਿੰਡ ਵਾਸੀਆਂ ਨੇ ਸਬੰਧਿਤ ਵਾਹਨ ਚਾਲਕ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਪਰ ਦੇਰ ਰਾਤ ਹੋਣ ਕਾਰਣ ਸੰਦੌੜ ਪੁਲਿਸ ਨੇ ਮਾਮਲੇ ਦੀ ਸਵੇਰੇ ਜਾਂਚ ਕਰ ਕੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ਦੇ ਦਿੱਤੇ ਭਰੋਸੇ ਤੋਂ ਬਾਅਦ ਵੀ ਪਿੰਡ ਵਾਸੀ ਆਪਣੀ ਮੰਗ 'ਤੇ ਅੜੇ ਰਹੇ ਅਤੇ ਸਾਰੀ ਰਾਤ ਮਿ੍ਤਕ ਦੇਹ ਨੂੰ ਸੜਕ ਕਿਨਾਰੇ ਫਰੀਜਰ ਵਿਚ ਸੰਭਾਲ ਕੇ ਰੱਖ ਦਿੱਤਾ | ਅੱਜ ਤੜਕਸਾਰ ਮੁੜ ਲੋਕਾਂ ਨੇ ਪੁਲਿਸ ਨੂੰ ਵਾਹਨ ਚਾਲਕ 'ਤੇ ਕਾਰਵਾਈ ਕਰਨ ਦੀ ਆਪਣੀ ਮੰਗ ਮੁੜ ਦੁਹਰਾਈ | ਥਾਣਾ ਸੰਦੌੜ ਦੇ ਐਸ.ਐੱਚ.ਓ ਗਗਨਦੀਪ ਸਿੰਘ ਨੇ ਲੋਕਾਂ ਨੂੰ ਮਿ੍ਤਕ ਦਾ ਪੋਸਟ ਮਾਰਟਮ ਕਰਵਾਉਣ ਦੀ ਅਪੀਲ ਵੀ ਕੀਤੀ | ਇਸ ਮਾਮਲੇ ਵਿਚ ਲੋਕਾਂ ਨੇ ਕਿਸਾਨ ਯੂਨੀਅਨ ਦੇ ਸਹਿਯੋਗ ਨਾਲ ਮਿ੍ਤਕ ਦੇਹ ਨੂੰ ਥਾਣਾ ਸੰਦੌੜ ਅੱਗੇ ਲਿਆ ਕੇ ਧਰਨਾ ਲਗਾ ਦਿੱਤਾ | ਪਿੰਡ ਧਲੇਰ ਕਲਾਂ ਦੀ ਸਰਪੰਚ ਦੇ ਪਤੀ ਜਸਵੀਰ ਸਿੰਘ ਨੇ ਦੱਸਿਆ ਕਿ ਥਾਣਾ ਸੰਦੌੜ ਵਿਖੇ ਕਿਸਾਨ ਯੂਨੀਅਨ ਦੇ ਨੁਮਾਇੰਦੇ, ਪਿੰਡ ਦੀ ਪੰਚਾਇਤ, ਮੋਹਤਬਰਾਂ ਅਤੇ ਪੁਲਿਸ ਦਰਮਿਆਨ ਹੋਈ ਆਪਸੀ ਗੱਲਬਾਤ ਤੋਂ ਬਾਅਦ ਲੋਕਾਂ ਨੇ ਧਰਨਾ ਸਮਾਪਤ ਕਰ ਦਿੱਤਾ |

Ad Position 22
No active advertisement
ਪਿਛਲੀ ਖ਼ਬਰ ਨਸ਼ਾ ਸਪਲਾਈ ਰੈਕਟ ਦਾ ਪਰਦਾਫਾਸ਼; 551 ਗ੍ਰਾਮ ਚਿੱਟਾ, 11 ਲੱਖ ਰੁਪਏ ਡਰੱਗ ਮਨੀ, ਪੈਸੇ ਗਿਣਨ ਵਾਲੀ ਮਸ਼ੀਨ ਬਰਾਮਦ-3 ਮੁ... ਅਗਲੀ ਖ਼ਬਰ ਹੈਰੋਇਨ ਸਮੇਤ ਦੋ ਕਾਬੂ
Ad Position 24