12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਕੇਂਦਰੀ ਰੇਲਵੇ ਰਾਜ ਮੰਤਰੀ ਬਿੱਟੂ ਨੂੰ ਮਿਲੇ ਪੂਨੀਆ, ਕਈ ਰੇਲਵੇ ਪ੍ਰੋਜੈਕਟਾਂ ਉੱਤੇ ਕੀਤੀ ਚਰਚਾ <br/>

Ad Position 21
No active advertisement
ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਮਿਲਦੇ ਹੋਏ ਸਤਵੰਤ ਸਿੰਘ ਪੂਨੀਆ ਅਤੇ ਅਮਨਦੀਪ ਸਿੰਘ ਪੂਨੀਆ | <br/> 27-09-2025
ਸੰਗਰੂਰ, 26 ਸਤੰਬਰ (ਸੁਖਵਿੰਦਰ ਸਿੰਘ ਫੁੱਲ) - ਭਾਰਤੀ ਜਨਤਾ ਪਾਰਟੀ ਦੇ ਸੂਬਾ ਕਾਰਜਕਾਰੀ ਮੈਂਬਰ ਸਤਵੰਤ ਸਿੰਘ ਪੂਨੀਆ ਅਤੇ ਮੋਹਾਲੀ ਭਾਜਪਾ ਦੇ ਸਹਿ ਇੰਚਾਰਜ ਅਮਨਦੀਪ ਸਿੰਘ ਪੂਨੀਆ ਨੇ ਰੇਲਵੇ ਭਵਨ ਦਿੱਲੀ ਵਿਖੇ ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨਾਲ ਮੁਲਾਕਾਤ ਕਰਦਿਆਂ ਜਿੱਥੇ ਪੰਜਾਬ ਦੇ ਭਖਵੇਂ ਮਸਲਿਆ ਉੱਤੇ ਚਰਚਾਂ ਕੀਤੀ ਉੱਥੇ ਉਨ੍ਹਾਂ ਸੰਗਰੂਰ ਲਈ ਕਈ ਰੇਲਵੇ ਨਾਲ ਸਬੰਧਿਤ ਪੋ੍ਰਜੈਕਟਾਂ ਦੇ ਮਸਲਿਆਂ ਨੂੰ ਵੀ ਜੋਰ ਸ਼ੋਰ ਨਾਲ ਉਠਾਇਆ | ਬਿੱਟੂ ਨਾਲ ਮੀਟਿੰਗ ਉਪਰੰਤ ਸੰਤੁਸ਼ਟਾਂ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਕਿਹਾ ਕਿ ਰੇਲਵੇ ਮੰਤਰੀ ਨੇ ਆਉਂਦੇ ਛੇ ਮਹੀਨਿਆਂ ਵਿਚ ਉੱਭਾਵਾਲ ਸੰਗਰੂਰ ਸੜਕ ਉੱਤੇ ਅੰਡਰ ਬਿ੍ਜ ਪਾਸ ਕਰਵਾਉਣ ਦਾ ਭਰੋਸਾ ਦਿੱਤਾ ਹੈ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਿਪੁਦਮਨ ਸਿੰਘ ਰਿਪੂ ਢਿੱਲੋਂ ਦੇ ਮਤੇ ਨੂੰ ਵੀ ਰਵਨੀਤ ਸਿੰਘ ਬਿੱਟੂ ਨੇ ਗੰਭੀਰਤਾ ਨਾਲ ਲਿਆ ਹੈ ਜਿਸ ਤਹਿਤ ਉਨ੍ਹਾਂ ਹਰੇੜੀ ਸੜਕ ਦੇ ਫਾਟਕ ਉੱਤੇ ਫਲਾਈ ਉਵਰ ਜਾ ਅੰਡਰ ਬਿ੍ਜ ਬਣਾਉਣ ਦੀ ਮੰਗ ਕੀਤੀ ਹੈ | ਪੂਨੀਆ ਅਨੁਸਾਰ ਰਿਪੂ ਢਿੱਲੋਂ ਦੇ ਦਿੱਤੇ ਸੁਝਾਅ ਨੂੰ ਰੇਲਵੇ ਰਾਜ ਮੰਤਰੀ ਨੇ ਪ੍ਰਵਾਨ ਕਰਦਿਆਂ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਜਲਦ ਟੀਮ ਭੇਜ ਕੇ ਸਰਵੇ ਕਰਵਾ ਕੇ ਅਤੇ ਲੋਕਾਂ ਦੀ ਸਹਿਮਤੀ ਨਾਲ ਅੰਡਰ ਬਿ੍ਜ ਜਾਂ ਫਲਾਈ ਉਵਰ ਮਨਜ਼ੂਰ ਕੀਤਾ ਜਾਵੇਗਾ | ਇਸ ਦੇ ਨਾਲ ਹੀ ਪੂਨੀਆ ਨੇ ਧੂਰੀ ਤੋ ਬਰਨਾਲਾ ਰੂਟ ਉੱਤੇ ਜਾਂਦੀਆਂ ਤਿੰਨ ਪੈਸੰਜਰ ਰੇਲਾਂ ਦਾ ਠਹਿਰਾਅ ਅਲਾਲਾ ਪਿੰਡ ਦੇ ਰੇਲਵੇ ਸਟੇਸ਼ਨ ਉੱਤੇ ਕਰਵਾਉਣ ਸਬੰਧੀ ਚਰਚਾ ਕੀਤੀ | ਭਾਜਪਾ ਆਗੂਆਂ ਦੇ ਸੁਝਾਅ ਨੂੰ ਪ੍ਰਵਾਨ ਕਰਦਿਆਂ ਰਵਨੀਤ ਸਿੰਘ ਬਿੱਟੂ ਨੇ ਭਰੋਸਾ ਦਿੱਤਾ ਕਿ ਜਲਦ ਇੰਨ੍ਹਾ ਪ੍ਰੋਜੈਕਟ ਉੱਪਰ ਕੰਮ ਸ਼ੁਰੂ ਹੋ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਸ਼੍ਰੇਆਂਸ ਇੰਡਸਟਰੀਜ਼ ਵਿਚ ਰੁੱਖ ਲਗਾਉਣ ਦੀ ਮੁਹਿੰਮ ਆਰੰਭੀ <br/> ਅਗਲੀ ਖ਼ਬਰ ਨਸ਼ਾ ਸਪਲਾਈ ਰੈਕਟ ਦਾ ਪਰਦਾਫਾਸ਼; 551 ਗ੍ਰਾਮ ਚਿੱਟਾ, 11 ਲੱਖ ਰੁਪਏ ਡਰੱਗ ਮਨੀ, ਪੈਸੇ ਗਿਣਨ ਵਾਲੀ ਮਸ਼ੀਨ ਬਰਾਮਦ-3 ਮੁ...
Ad Position 24