12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਲਾਚਾਰ ਮਾਂ ਅਤੇ ਬੱਚਿਆਂ ਲਈ ਸੰਤ ਰਾਮਪਾਲ ਬਣੇ ਮਸੀਹਾ, ਨਵਾਂ ਮਕਾਨ ਅਤੇ ਉਮਰ ਭਰ ਦਾ ਸਹਾਰਾ ਦਿੱਤਾ <br/>

Ad Position 21
No active advertisement
ਅਜੀਤ ਡੈਸਕ 27-09-2025
ਸੰਗਰੂਰ, 26 ਸਤੰਬਰ (ਧੀਰਜ ਪਸ਼ੌਰੀਆ) - ਸੰਗਰੂਰ ਦੇ ਅੰਬੇਡਕਰ ਨਗਰ ਇਲਾਕੇ ਵਿਚ ਰਹਿੰਦੀ ਪੂਜਾ ਦਾ ਪਰਿਵਾਰ ਗ਼ਰੀਬੀ ਅਤੇ ਲਾਚਾਰੀ ਦੇ ਗੰਭੀਰ ਹਾਲਤਾਂ ਵਿਚ ਜੀਵਨ ਬਤੀਤ ਕਰ ਰਿਹਾ ਹੈ | ਪਤੀ ਦੀ ਬਿਮਾਰੀ ਕਾਰਨ ਘਰ ਗਹਿਣੇ ਰੱਖਣਾ ਪਿਆ ਸੀ ਅਤੇ ਇਲਾਜ ਦੇ ਬਾਵਜੂਦ ਪਤੀ ਦੀ ਮੌਤ ਹੋ ਗਈ | ਇਸ ਸਦਮੇ ਤੋਂ ਬਾਅਦ ਸੱਸ ਅਧਰੰਗ ਦੇ ਅਟੈਕ ਕਾਰਨ ਬੋਲਣ ਜੋਗੇ ਵੀ ਨਹੀਂ ਰਹੇ | ਪੂਜਾ ਆਪਣੇ ਬੱਚਿਆਂ ਨਾਲ ਕਿਰਾਏ ਦੇ ਘਰ ਵਿਚ ਰਹਿ ਰਹੀ ਹੈ ਅਤੇ ਮਜ਼ਦੂਰੀ ਕਰ ਕੇ ਮੁਸ਼ਕਲ ਨਾਲ ਗੁਜ਼ਾਰਾ ਕਰ ਰਹੀ ਹੈ | ਕਈ ਵਾਰ ਪਰਿਵਾਰ ਨੂੰ ਖਾਣ ਲਈ ਕੁੱਝ ਨਹੀਂ ਮਿਲਦਾ ਅਤੇ ਗੁਆਂਢੀ ਹੀ ਮਦਦ ਕਰਦੇ ਹਨ | ਇਨ•ਾਂ ਹਾਲਤਾਂ ਵਿਚ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਵਲੋਂ ਚਲਾਈ ਜਾ ਰਹੀ 'ਅੰਨਪੂਰਨਾ ਮੁਹਿੰਮ' ਰਾਹੀਂ ਉਨ੍ਹਾਂ ਦੇ ਸੇਵਾਦਾਰਾਂ ਨੇ ਇਸ ਪਰਿਵਾਰ ਤੱਕ ਰਾਹਤ ਸਮਗਰੀ ਪਹੁੰਚਾਈ | ਸੇਵਾਦਾਰਾਂ ਨੇ ਭਰੋਸਾ ਦਿਵਾਇਆ ਕਿ ਇਹ ਸਹਾਇਤਾ ਪਰਿਵਾਰ ਦੀ ਆਰਥਿਕ ਹਾਲਤ ਸੁਧਰਨ ਤੱਕ ਨਿਰੰਤਰ ਜਾਰੀ ਰਹੇਗੀ | ਸਭ ਤੋਂ ਵੱਡੀ ਖ਼ੁਸ਼ਖ਼ਬਰੀ ਇਹ ਹੈ ਕਿ ਸੰਤ ਰਾਮਪਾਲ ਨੇ ਇਸ ਪਰਿਵਾਰ ਲਈ ਨਵਾਂ ਮਕਾਨ ਬਣਵਾਉਣ ਦੀ ਸੇਵਾ ਵੀ ਸ਼ੁਰੂ ਕਰਵਾ ਦਿੱਤੀ ਹੈ, ਤਾਂ ਜੋ ਇਹ ਪਰਿਵਾਰ ਆਪਣੀ ਛੱਤ ਹੇਠ ਇੱਜ਼ਤ ਨਾਲ ਜੀ ਸਕੇ | ਇਸ ਫ਼ੈਸਲੇ ਨਾਲ ਪੂਜਾ ਦੇ ਪਰਿਵਾਰ ਦੀਆਂ ਅੱਖਾਂ ਵਿਚ ਖ਼ੁਸ਼ੀ ਦੇ ਹੰਝੂ ਛਲਕਦੇ ਦਿਖਾਈ ਦਿੱਤੇ | ਪੂਜਾ ਨੇ ਸੰਤ ਰਾਮਪਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿੱਥੇ ਚਾਰੇ ਪਾਸੇ ਅੰਧਕਾਰ ਸੀ, ਉੱਥੇ ਸੰਤਾਂ ਨੇ ਉਮੀਦ ਦੀ ਕਿਰਨ ਬਣ ਕੇ ਉਨ•ਾਂ ਦੀ ਜ਼ਿੰਦਗੀ ਵਿਚ ਨਵੀਂ ਰੌਸ਼ਨੀ ਭਰੀ ਹੈ | ਸਥਾਨਕ ਲੋਕਾਂ ਨੇ ਸੰਤ ਰਾਮਪਾਲ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਸਲ ਵਿਚ ਜੇਕਰ ਕੋਈ ਸੰਤ ਕਹਾਉਣ ਦੇ ਯੋਗ ਹੈ ਤਾਂ ਉਹ ਇਹੋ ਜਿਹੇ ਪਰਉਪਕਾਰੀ ਮਹਾਂਪੁਰਸ਼ ਹੀ ਹੋ ਸਕਦੇ ਹਨ, ਸਤਲੋਕ ਆਸ਼ਰਮ ਦੇ ਸੇਵਾਦਾਰਾਂ ਨੇ ਦੱਸਿਆ ਕਿ ਤੱਤਵਦਰਸ਼ੀ ਸੰਤ ਰਾਮਪਾਲ ਜੀ ਵਲੋਂ ਸਮਾਜ ਭਲਾਈ ਲਈ ਦਿਨ ਰਾਤ ਬਹੁਤ ਸਾਰੇ ਯਤਨ ਕੀਤੇ ਜਾ ਰਹੇ ਹਨ, ਜਿਵੇਂ ਖ਼ੂਨਦਾਨ ਕੈਂਪ, ਦਹੇਜ ਰਹਿਤ ਵਿਆਹ ਅਤੇ ਨਸ਼ਾ ਮੁਕਤੀ ਮੁਹਿੰਮ ਆਦਿ |

Ad Position 22
No active advertisement
ਪਿਛਲੀ ਖ਼ਬਰ ਸੰਗਰੂਰ ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਦਾ ਸਥਾਪਨਾ ਦਿਵਸ ਸਿਲਵਰ ਜੁਬਲੀ ਸਮਾਗਮ 1 ਨੰੂ-ਡਾ. ਨਰਵਿੰਦਰ ਕੌਸ਼ਲ <br/> ਅਗਲੀ ਖ਼ਬਰ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ
Ad Position 24