21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਕੈਮਿਸਟ ਐਸੋਸੀਏਸ਼ਨ ਦਾ ਵਫ਼ਦ ਡਰੱਗ ਅਧਿਕਾਰੀਆਂ ਨੂੰ ਮਿਲਿਆ <br/>

Ad Position 21
No active advertisement
ਅਜੀਤ ਡੈਸਕ 28-09-2025
ਸੰਗਰੂਰ, 27 ਸਤੰਬਰ (ਧੀਰਜ ਪਸੌਰੀਆ) - ਕੈਮਿਸਟ ਐਸੋਸੀਏਸ਼ਨ ਸੰਗਰੂਰ ਦਾ ਵਫ਼ਦ ਪ੍ਰਧਾਨ ਪ੍ਰੇਮ ਚੰਦ ਗਰਗ, ਸੈਕਟਰੀ ਪੰਕਜ ਗੁਪਤਾ ਅਤੇ ਹੋਲਸੇਲ ਪ੍ਰਧਾਨ ਵਿਕਾਸ ਅਹੂਜਾ ਬੰਟੀ ਦੀ ਅਗਵਾਈ ਵਿਚ ਜ਼ੋਨਲ ਲਾਇਸੈਸਿੰਗ ਅਥਾਰਿਟੀ ਅਮਨ ਵਰਮਾ ਅਤੇ ਡਰੱਗ ਕੰਟਰੋਲ ਅਫ਼ਸਰ ਅਕਾਂਤ ਵਰਮਾ ਨੂੰ ਮਿਲਿਆ | ਵਫ਼ਦ ਨੇ ਡਰੱਗ ਅਧਿਕਾਰੀਆਂ ਨੂੰ ਭਰੋਸਾ ਦਿਵਾਇਆ ਕਿ ਐਸੋਸੀਏਸ਼ਨ ਦਾ ਹਰ ਮੈਂਬਰ ਡਰੱਗ ਨਿਯਮਾਂ ਮੁਤਾਬਿਕ ਕਾਰੋਬਾਰ ਕਰ ਰਿਹਾ ਹੈ | ਉਹ ਗਲਤ ਕਾਰੋਬਾਰ ਕਰਨ ਵਾਲੇ ਦੇ ਹਮੇਸ਼ਾ ਖ਼ਿਲਾਫ਼ ਰਹੇ ਹਨ | ਕੈਮਿਸਟ ਐਸੋਸੀਏਸ਼ਨ ਹਮੇਸ਼ ਸਿਹਤ ਵਿਭਾਗ ਅਤੇ ਡਰੱਗ ਵਿਭਾਗ ਨਾਲ ਮਿਲ ਕੇ ਕੰਮ ਕਰਦੀ ਹੈ | ਡਰੱਗ ਅਧਿਕਾਰੀਆਂ ਨੇ ਵੀ ਹਰ ਸਹਿਯੋਗ ਦਾ ਭਰੋਸਾ ਦਿੱਤਾ | ਇਸ ਮੌਕੇ ਡਾ. ਐਲ. ਡੀ. ਛਾਬੜਾ, ਕਿ੍ਸ਼ਨ ਲਾਲ, ਹੈਪੀ ਗੋਇਲ, ਆਰ. ਕੇ ਬੰਟੀ, ਸੈਲੀ ਸਿੰਗਲਾ ਅਤੇ ਹੋਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਬਾਬਾ ਵਿਸਾਖੀ ਦਾਸ ਦੀ ਬਰਸੀ 2 ਨੂੰ <br/> ਅਗਲੀ ਖ਼ਬਰ ਮੀਟਿੰਗ ਨਾ ਹੋਣ ਤੇ ਆਗੂਆਂ ਵਿਚ ਵਧਿਆ ਰੋਸ
Ad Position 24