ਸੰਗਰੂਰ, 18 ਅਕਤੂਬਰ (ਅਮਨਦੀਪ ਸਿੰਘ ਬਿੱਟਾ) - ਨਗਰ ਕੌਂਸਲ ਸੰਗਰੂਰ ਵਿਚ ਵਿਰੋਧੀ ਧਿਰ ਕਾਂਗਰਸ ਦੇ ਆਗੂ, ਪਾਰਟੀ ਦੇ ਸੂਬਾ ਸੀਨੀਅਰ ਆਗੂ ਨੱਥੂ ਲਾਲ ਢੀਂਗਰਾ, ਪੰਜਾਬ ਮਹਿਲਾ ਕਾਂਗਰਸ ਦੀ ਸਕੱਤਰ, ਕੌਂਸਲਰ ਬੀਬੀ ਬਲਵੀਰ ਕੌਰ ਸੈਣੀ ਅਤੇ ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਵਿਨੋਦ ਕੁਮਾਰ ਬੋਦੀ ਨੇ ਕਿਹਾ ਕਿ ਦੀਵਾਲੀ ਲੰਘਣ ਉਪਰੰਤ ਸੰਗਰੂਰ ਤੋਂ ਵੱਡਾ ਜੱਥਾ ਸਾਬਕਾ ਕੈਬਨਿਟ ਮੰਤਰੀ ਸ੍ਰੀ ਵਿਜੈਇੰਦਰ ਸਿੰਗਲਾ ਦੀ ਅਗਵਾਈ ਹੇਠ ਤਰਨਤਾਰਨ ਜਿਮਨੀ ਚੋਣ ਲਈ ਰਵਾਨਾ ਹੋਵੇਗਾ | ਉਨ੍ਹਾਂ ਕਿਹਾ ਕਿ ਤਰਨਤਾਰਨ ਵਿਚ ਕਾਂਗਰਸ ਦੀ ਜਿੱਤ ਯਕੀਨੀ ਹੈ ਅਤੇ ਇਸ ਜਿੱਤ ਉਪਰੰਤ 2027 ਵਿਚ ਪੰਜਾਬ ਵਿਧਾਨ ਸਭਾ ਚੋਣ ਵਿਚ ਹੁੰਝਾ ਫੇਰ ਜਿੱਤ ਦਾ ਰਾਹ ਪੱਧਰਾ ਹੋ ਜਾਵੇਗਾ | ਢੀਂਗਰਾ ਅਤੇ ਬੀਬੀ ਸੈਣੀ ਨੇ ਕਿਹਾ ਕਿ ਆਪ ਸਰਕਾਰ ਤੋਂ ਅੱਜ ਰਾਜ ਦਾ ਹਰ ਵਰਗ ਦੁੱਖੀ ਹੈ ਅਤੇ ਭਿ੍ਸ਼ਟਚਾਰ ਖਿਲਾਫ ਲੜਣ ਦਾ ਦਾਅਵਾ ਕਰਨ ਵਾਲੀ ਇਹ ਸਰਕਾਰ ਖੁੱਦ ਭਿ੍ਸ਼ਟਚਾਰ ਨਾਲ ਨਕੋਂ ਭਰੀ ਹੋਈ ਹੈ | ਹਾਲ ਹੀ ਵਿਚ ਭਿ੍ਸ਼ਟਚਾਰ ਦੇ ਕੇਸ ਵਿਚ ਸੀ.ਬੀ.ਆਈ. ਦੇ ਕਾਬੂ ਆਏ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਜੋ ਮੁੱਖ ਮੰਤਰੀ ਦੇ ਸਭ ਤੋਂ ਚਹੇਤੇ ਅਫਸਰ ਮੰਨੇ ਜਾਂਦੇ ਸਨ, ਦੀ ਗਿ੍ਫਤਾਰੀ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਇਸ ਸਰਕਾਰ ਨੇ ਭਿ੍ਸ਼ਟਾਚਾਰ ਦੀ ਸਾਰੀਆਂ ਹੱਦਾਂ ਹੀ ਪਾਰ ਕਰ ਦਿੱਤੀਆਂ ਹਨ ਉਨ੍ਹਾਂ ਕਿਹਾ ਕਿ ਤਰਨਤਾਰਨ ਚੋਣ ਵਿਚ ਭਿ੍ਸ਼ਟਾਚਾਰ ਵੀ ਵੱਡਾ ਮੁੱਦਾ ਬਣੇਗਾ ਅਤੇ ਲੋਕ ਕਚਿਹਰੀ ਵਿਚ ਆਪ ਸਰਕਾਰ ਤੋਂ ਜਵਾਬ ਮੰਗਿਆ ਜਾਵੇਗਾ |