09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਬੜੂ ਸਾਹਿਬ ਟਰੱਸਟ ਵਲੋਂ ਨੌਵੇਂ ਪਾਤਿਸ਼ਾਹ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਚਲਾਈ ਅੰਮਿ੍ਤ ਸੰਚਾਰ ਲਹਿਰ ਤਹਿਤ ਹਜ਼ਾਰਾਂ ਪ੍ਰਾਣੀਆਂ ਨੇ ਅੰਮਿ੍ਤ ਛਕਿਆ

Ad Position 21
No active advertisement
ਅਜੀਤ ਡੈਸਕ 19-10-2025
ਚੀਮਾ ਮੰਡੀ, ਧਰਮਗੜ੍ਹ, 18 ਅਕਤੂਬਰ (ਦਲਜੀਤ ਸਿੰਘ ਮੱਕੜ, ਗੁਰਜੀਤ ਸਿੰਘ ਚਹਿਲ) - ਹਿੰਦ ਦੀ ਚਾਦਰ ਨੌਵੇਂ ਪਾਤਿਸ਼ਾਹ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਦਿਹਾੜੇ ਅਤੇ ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਤਾਗੱਦੀ ਦਿਵਸ ਨੂੰ ਸਮਰਪਿਤ 13 ਤੋ 16 ਅਕਤੂਬਰ ਤੱਕ ਟਰੱਸਟ ਅਧੀਨ 130 ਅਕਾਲ ਅਕੈਡਮੀਆਂ ਵਿਖੇ ਗੁਰਮਤਿ ਸਮਾਗਮ ਅਤੇ ਅੰਮਿ੍ਤ ਸੰਚਾਰ ਕਰਵਾਇਆ ਗਿਆ | ਇਹ ਅੰਮਿ੍ਤ ਸੰਚਾਰ ਚਾਰ ਰਾਜਾਂ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਉਤਰ ਪ੍ਰਦੇਸ਼ ਵਿਖੇ ਕੁਲ 21 ਸਥਾਨਾਂ 'ਤੇ ਹੋਇਆ | ਬੜੂ ਸਾਹਿਬ ਟਰੱਸਟ ਦੇ ਉਪ ਪ੍ਰਧਾਨ ਭਾਈ ਜਗਜੀਤ ਸਿੰਘ (ਕਾਕਾ ਵੀਰ ਜੀ) ਨੇ ਦੱਸਿਆ ਕਿ ਗੁਰਦੁਆਰਾ ਜਨਮ ਅਸਥਾਨ ਚੀਮਾ ਸਾਹਿਬ ਵਿਖੇ ਅੰਮਿ੍ਤ ਛਕਾਉਣ ਲਈ ਪੰਜ ਪਿਆਰੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਤੋਂ ਪੁੱਜੇ ਅਤੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਸਿੰਘ ਸਾਹਿਬ ਬਾਬਾ ਟੇਕ ਸਿੰਘ ਧਨੌਲਾ ਨੇ ਵੀ ਵਿਸ਼ੇਸ਼ ਹਾਜ਼ਰੀ ਭਰ ਕੇ ਜਿੱਥੇ ਕਲਗ਼ੀਧਰ ਟਰੱਸਟ ਬੜੂ ਸਾਹਿਬ ਦੇ ਇਸ ਮਹਾਨ ਉਪਰਾਲੇ ਦੀ ਸ਼ਲਾਘਾ ਕੀਤੀ, ਓਥੇ ਨਾਲ ਹੀ ਅੰਮਿ੍ਤ ਛਕਣ ਵਾਲੀਆਂ ਸੰਗਤਾਂ ਨੂੰ ਵੀ ਗੁਰੂ ਦੇ ਲੜ ਲੱਗਣ ਲਈ ਵਧਾਈ ਦਿੱਤੀ | ਇਸ ਮੌਕੇ ਗੁਰਦੁਆਰਾ ਜਨਮ ਅਸਥਾਨ ਚੀਮਾ ਸਾਹਿਬ ਅਤੇ ਵੱਖ- ਵੱਖ ਅਕੈਡਮੀਆਂ ਦੇ ਬੱਚਿਆਂ, ਸਟਾਫ਼, ਮਾਪਿਆਂ ਸਮੇਤ ਕੁਲ 3047 ਪ੍ਰਾਣੀਆਂ ਨੇ ਅੰਮਿ੍ਤਪਾਨ ਕੀਤਾ | ਸ਼੍ਰੋਮਣੀ ਗੁਰਦੁਆਰਾ ਧਰਮ ਪ੍ਰਚਾਰ ਕਮੇਟੀ ਵਲੋਂ ਅੰਮਿ੍ਤ ਛਕਣ ਵਾਲਿਆਂ ਸੰਗਤਾਂ ਨੂੰ ਭੇਟਾ ਰਹਿਤ ਕਕਾਰ ਵੀ ਦਿੱਤੇ ਗਏ ਅਤੇ ਅੰਮਿ੍ਤ ਛਕਣ ਵਾਲਿਆਂ ਸੰਗਤਾਂ ਨੂੰ ਲੈ ਕੇ ਆਉਣ ਅਤੇ ਛੱਡਣ ਦਾ ਪ੍ਰਬੰਧ ਸੰਸਥਾ ਵਲੋਂ ਕੀਤਾ ਗਿਆ | ਸਿੰਘ ਸਾਹਿਬ ਬਾਬਾ ਟੇਕ ਸਿੰਘ ਧਨੌਲਾ ਅਤੇ ਭਾਈ ਜਗਜੀਤ ਸਿੰਘ ਨੇ ਸੰਗਤਾਂ ਨੂੰ ਅੰਮਿ੍ਤ ਛਕ ਕੇ ਗੁਰੂ ਦੇ ਲੜ ਲੱਗ ਕੇ ਆਪਣਾ ਜੀਵਨ ਸਫਲਾ ਕਰਨ ਲਈ ਬੇਨਤੀ ਕੀਤੀ | ਇਸ ਸਬੰਧੀ ਵਿਸਥਾਰ 'ਚ ਜਾਣਕਾਰੀ ਦਿੰਦਿਆਂ ਕਲਗ਼ੀਧਰ ਟਰੱਸਟ ਦੇ ਉਪ ਪ੍ਰਧਾਨ ਭਾਈ ਜਗਜੀਤ ਸਿੰਘ (ਕਾਕਾ ਵੀਰ ਜੀ) ਅਤੇ ਭਾਈ ਭੁਪਿੰਦਰ ਸਿੰਘ ਮੋਗਾ ਨੇ ਦੱਸਿਆ ਕਿ ਇਸ ਅੰਮਿ੍ਤ ਸੰਚਾਰ ਲਹਿਰ ਦੌਰਾਨ ਗੁਰਦੁਆਰਾ ਜਨਮ ਅਸਥਾਨ ਚੀਮਾ ਸਾਹਿਬ ਵਿਖੇ 403 ਪ੍ਰਾਣੀਆਂ, ਅਕਾਲ ਅਕੈਡਮੀ ਰੀਠਖੇੜੀ ਵਿਖੇ 200, ਅਕਾਲ ਅਕੈਡਮੀ ਕਾਲੇਕੇ ਵਿਖੇ 115, ਅਕਾਲ ਅਕੈਡਮੀ ਅਜੀਤਸਰ ਰਤੀਆ ਵਿਖੇ 120, ਅਕਾਲ ਅਕੈਡਮੀ ਪੜਮਪੁਰ ਵਿਖੇ 55, ਅਕਾਲ ਅਕੈਡਮੀ ਵਿਛੋਆ ਵਿਖੇ 202, ਅਕਾਲ ਅਕੈਡਮੀ ਰੱਤਾ ਖੇੜਾ ਵਿਖੇ 123, ਅਕਾਲ ਅਕੈਡਮੀ ਮਾਇਓਪੱਟੀ ਵਿਖੇ 70, ਅਕਾਲ ਅਕੈਡਮੀ ਬਲਬੇੜਾ ਵਿਖੇ 105, ਅਕਾਲ ਅਕੈਡਮੀ ਬਿਲਗਾ ਵਿਖੇ 82, ਅਕਾਲ ਅਕੈਡਮੀ ਮੰਡੇਰ ਵਿਖੇ 270, ਅਕਾਲ ਅਕੈਡਮੀ ਮਾਜਰੀ ਵਿਖੇ 90, ਅਕਾਲ ਅਕੈਡਮੀ ਮੁਕਤਸਰ ਵਿਖੇ 175, ਅਕਾਲ ਅਕੈਡਮੀ ਰਾਮਪੁਰ ਨਿਰੋਤਮ ਵਿਖੇ 184, ਅਕਾਲ ਅਕੈਡਮੀ ਧਨਾਲ ਕਲਾਂ ਵਿਖੇ 107, ਅਕਾਲ ਅਕੈਡਮੀ ਏਲਨਾਬਾਦ ਵਿਖੇ 110, ਅਕਾਲ ਅਕੈਡਮੀ ਢੀਂਡਸਾ ਵਿਖੇ 124, ਅਕਾਲ ਅਕੈਡਮੀ ਭਦੌੜ ਵਿਖੇ 156, ਅਕਾਲ ਅਕੈਡਮੀ ਭਰੀਆਲ ਲਹਿਰੀ ਵਿਖੇ 112, ਅਕਾਲ ਅਕੈਡਮੀ ਗੋਮਤੀ ਵਿਖੇ 244, ਇਸ ਤਰ੍ਹਾਂ ਕੁਲ 3047 ਪ੍ਰਾਣੀ ਅੰਮਿ੍ਤ ਛਕ ਕੇ ਗੁਰੂ ਵਾਲੇ ਬਣੇ |
Ad Position 22
No active advertisement
ਪਿਛਲੀ ਖ਼ਬਰ ਡੀ. ਏ. ਵੀ. ਸਕੂਲ ਮੂਨਕ ਵਿਚ ਦੀਵਾਲੀ ਫੈਸਟ ਮਨਾਇਆ ਅਗਲੀ ਖ਼ਬਰ -ਮਾਮਲਾ ਖਨੌਰੀ ਵਿਖੇ ਹਰ ਵੇਲੇ ਰਹਿੰਦੇ ਟਰੈਫਿਕ ਜਾਮ ਦਾ- ਖਨੌਰੀ ਵਿਖੇ ਹਰ ਸਮੇਂ ਹੀ ਲੱਗਾ ਰਹਿੰਦਾ ਜਾਮ ਇਥੋਂ ਲੰਘਣ ਵਾ...
Ad Position 24