09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਡੀ. ਏ. ਵੀ. ਸਕੂਲ ਮੂਨਕ ਵਿਚ ਦੀਵਾਲੀ ਫੈਸਟ ਮਨਾਇਆ

Ad Position 21
No active advertisement
ਅਜੀਤ ਡੈਸਕ 19-10-2025
ਮੂਨਕ, 18 ਅਕਤੂਬਰ (ਪ੍ਰਵੀਨ ਮਦਾਨ, ਵਰਿੰਦਰ ਭਾਰਦਵਾਜ) - ਬਾਬੂ ਬਿ੍ਸ਼ ਭਾਨ ਡੀ. ਏ. ਵੀ. ਪਬਲਿਕ ਸਕੂਲ, ਮੂਨਕ ਵਿਚ ਪਿ੍ੰਸੀਪਲ ਸੰਜੀਵ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਕਾਮਰਸ ਦੇ ਅਧਿਆਪਕ ਅਤੇ ਗਿਆਰ੍ਹਵੀ, ਬਾਰ੍ਹਵੀਂ ਦੇ ਵਿਦਿਆਰਥੀਆਂ ਨੇ 'ਦਿਵਾਲੀ ਫੈਸਟ' ਲਗਾਇਆ | ਇਸ ਪ੍ਰੋਗਰਾਮ ਵਿਚ ਗਿਆਰ੍ਹਵੀ ਤੇ ਬਾਰ੍ਹਵੀਂ ਜਮਾਤ ਦੇ ਕਾਮਰਸ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ | ਇਸ ਪ੍ਰੋਗਰਾਮ ਵਿਚ 'ਵੋਕਲ ਫਾਰ ਲੋਕਲ' ਦੁਆਰਾ ਆਪਣੇ ਸਵਦੇਸ਼ੀ ਸਮਾਨ ਦੀ ਮੰਗ ਵਧਾ ਕੇ ਦੇਸ਼ ਨੂੰ ਖੁਸ਼ਹਾਲ ਬਣਾਉਣ ਲਈ ਪ੍ਰੇਰਿਤ ਕੀਤਾ | ਸਕੂਲ ਦੇ ਆੱਡੀਟੋਰੀਅਮ ਵਿਚ ਅਲੱਗ- ਅਲੱਗ ਤਰ੍ਹਾਂ ਦੀਆਂ ਸਟਾਲਾਂ ਲਗਾਈਆਂ ਗਈਆਂ | ਇੰਨਾ ਸਟਾਲਾਂ 'ਤੇ ਵਿਦਿਆਰਥੀਆਂ ਨੇ ਖਾਣ-ਪੀਣ ਦਾ ਆਨੰਦ ਲਿਆ | ਅੰਤ ਵਿਚ ਪਿ੍ੰਸੀਪਲ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਇਸ ਪ੍ਰੋਗਰਾਮ ਦੇ ਉਪਰਾਲੇ ਦੇ ਲਈ ਪ੍ਰਸ਼ੰਸਾ ਕੀਤੀ ਅਤੇ ਸਾਰਿਆਂ ਨੂੰ ਇਸੇ ਤਰ੍ਹਾਂ ਹੀ ਮਿਹਨਤ ਅਤੇ ਲਗਨ ਦੇ ਨਾਲ ਅੱਗੇ ਵਧਣ ਦੇ ਲਈ ਪ੍ਰੇਰਿਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਪੁਰਾਤਨ ਡੇਰਾ ਚੱਕੂਆਣਾ ਸਾਹਿਬ ਕੁਰੜ ਵਿਖੇ ਧਾਰਮਿਕ ਸਮਾਗਮ 28 ਤੋਂ ਅਗਲੀ ਖ਼ਬਰ ਬੜੂ ਸਾਹਿਬ ਟਰੱਸਟ ਵਲੋਂ ਨੌਵੇਂ ਪਾਤਿਸ਼ਾਹ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਚਲਾਈ ਅੰਮਿ੍ਤ ਸੰਚਾਰ ਲਹਿਰ ਤਹਿਤ ਹਜ਼ਾਰਾਂ...
Ad Position 24