ਲੌਂਗੋਵਾਲ, 19 ਅਕਤੂਬਰ (ਸ.ਸ.ਖੰਨਾ, ਵਿਨੋਦ) - ਉੱਘੇ ਸਾਹਿਤਕਾਰ ਮਾਸਟਰ ਭਰਗਾਨੰਦ ਸ਼ਰਮਾ ਦੇ ਧਰਮ-ਪਤਨੀ ਸਨੇਹ ਲਤਾ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਗਰੁੜ ਪੁਰਾਣ ਦੇ ਪਾਠ ਦੇ ਭੋਗ ਸ਼ਾਂਤੀ ਹਾਲ ਲੌਂਗੋਵਾਲ ਵਿਖੇ ਪਾਏ ਗਏ | ਉਪਰੰਤ ਸ਼ਰਧਾਂਜਲੀ ਸਮਾਗਮ ਮੌਕੇ ਵੱਖ-ਵੱਖ ਰਾਜਨੀਤਿਕ, ਧਾਰਮਿਕ, ਮੁਲਾਜ਼ਮ ਤੇ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਨੇ ਮਾਤਾ ਸਨੇਹ ਲਤਾ ਨੂੰ ਸ਼ਰਧਾਂਜਲੀ ਭੇਟ ਕੀਤੀ | ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਰਾਸ਼ਟਰਪਤੀ ਪੁਰਸਕਾਰ ਪ੍ਰਾਪਤ ਮਹਾਨ ਵਿਦਵਾਨ ਪੰਡਿਤ ਕਾਂਸ਼ੀ ਰਾਮ ਲੌਂਗੋਵਾਲ ਦੇ ਪਰਿਵਾਰ ਵਿਚ ਉੱਘੇ ਸਾਹਿਤਕਾਰ ਭਰਗਾ ਨੰਦ ਦੀ ਪਤਨੀ ਸਨੇਹ ਲਤਾ ਰੌਸ਼ਨ ਦਿਮਾਗ਼ ਅÏਰਤ ਸਨ | ਕੈਂਸਰ ਦੀ ਨਾ ਮੁਰਾਦ ਬਿਮਾਰੀ ਨਾਲ ਜੂਝਦਿਆਂ ਵੀ ਉਨ੍ਹਾਂ ਦੀ ਅਗਵਾਈ ਹੇਠ ਇਹ ਪਰਿਵਾਰ ਸਮਾਜਿਕ ਅਤੇ ਰਾਜਨੀਤਕ ਗਤੀਵਿਧੀਆਂ ਵਿਚ ਹਿੱਸਾ ਲੈਂਦਾ ਰਿਹਾ | ਇਸ ਤੋਂ ਪਹਿਲਾਂ ਹੋਣਹਾਰ ਸਪੁੱਤਰ ਵਿਜੇ ਭਾਸਕਰ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਪੰਜਾਬ ਦੀ ਮੌਤ ਦਾ ਦੁੱਖ ਨਹੀਂ ਭੁੱਲਿਆ ਸੀ ਪਰ ਅੱਜ ਮਾਤਾ ਸਨੇਹ ਲਤਾ ਦੇ ਜਾਣ ਦੇ ਨਾਲ ਇਸ ਪਰਿਵਾਰ ਉੱਪਰ ਦੁੱਖਾਂ ਦਾ ਪਹਾੜ ਫਿਰ ਤੋਂ ਆਣ ਡਿੱਗਾ ਹੈ | ਇਸ ਮੌਕੇ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ, ਕਾਂਗਰਸੀ ਆਗੂ ਰਜਿੰਦਰ ਦੀਪਾ, ਅਮਨਵੀਰ ਸਿੰਘ ਚੈਰੀ, ਚੇਅਰਮੈਨ ਜੀਤ ਸਿੰਘ ਸਿੱਧੂ, ਸਰਕਲ ਪ੍ਰਧਾਨ ਸੁਖਵਿੰਦਰ ਸਿੰਘ ਚਹਿਲ, ਸੂਬਾ ਡੈਲੀਗੇਟ ਗੁਰਮੀਤ ਸਿੰਘ ਲੱਲੀ, ਵਰਿੰਦਰਪਾਲ ਸਿੰਘ ਟੀਟੂ, ਐਡਵੋਕੇਟ ਗੁਰਤੇਗ ਸਿੰਘ, ਭਾਈ ਮਹਿੰਦਰ ਸਿੰਘ ਦੁਲਟ, ਜਗਜੀਤ ਸਿੰਘ ਜੱਗਾ ਸਾਬਕਾ ਮੈਨੇਜਰ ਮਾਰਕਫੈਡ, ਮੀਤ ਪ੍ਰਧਾਨ ਰਣਜੀਤ ਸਿੰਘ ਕੂਕਾ, ਇੰਸਪੈਕਟਰ ਗੁਰਮੀਤ ਸਿੰਘ ਸਿੱਧੂ, ਲਾਡੀ ਕੁਲਾਰ, ਧਰਮ ਚੰਦਰ ਬਠਿੰਡਾ, ਮਾਸਟਰ ਨਰਿੰਦਰਪਾਲ ਸ਼ਰਮਾ, ਲਖਵਿੰਦਰ ਸ਼ਰਮਾ ਬਰਨਾਲਾ, ਰਣਜੀਤ ਸਿੰਘ ਢਿੱਲੋਂ ਸੁਖਵਿੰਦਰ ਪਾਲ ਸੁਖੀ, ਡਾ. ਹਰਵਿੰਦਰ ਸਿੰਘ ਸਰਾਓ, ਸ਼ੈਲੂ ਸਿੰਗਲਾ, ਪਰਮਜੀਤ ਸਿੰਘ ਜੱਸੇਕਾ, ਡਾ. ਮਨੀਸ਼ ਵਸਿਸ਼ਟ ਸ਼ਾਲੂ, ਮੈਡਮ ਸਤਵੀਰ ਕੌਰ, ਮੈਡਮ ਗੁਰਮੇਲ ਕੌਰ, ਮਾਸਟਰ ਗੁਰਵਿੰਦਰ ਸਿੰਘ ਸੁਖਵਿੰਦਰ ਸਿੰਘ ਸਿੱਧੂ, ਹਰਦੀਪ ਸਿੰਘ ਖਹਿਰਾ, ਸਰਪੰਚ ਪਰਮਜੀਤ ਸਿੰਘ ਪੰਮਾ, ਸੁਸਾਇਟੀ ਪ੍ਰਧਾਨ ਪਰਮਜੀਤ ਸਿੰਘ ਭੋਲਾ, ਸ਼ਹਿਰੀ ਪ੍ਰਧਾਨ ਵਿਜੇ ਗੋਇਲ, ਜੋਰਾ ਸਿੰਘ ਵਾਲੀਆ, ਹਰਜੀਤ ਸ਼ਰਮਾ ਸਾਬਕਾ ਡਿਪਟੀ ਸਿੱਖਿਆ ਅਫਸਰ, ਡਾ. ਮਾਲਵਿੰਦਰ ਸਿੰਘ ਮਾਲੀ, ਬਚਿੱਤਰ ਸਿੰਘ ਮੱਟ, ਅਮਨ ਸ਼ਰਮਾ, ਡਾ. ਰਿੰਕੂ ਸ਼ਰਮਾ, ਐਸਡੀਓ ਨਵਦੀਪ ਗਰਗ, ਕਮਲ ਬਰਾੜ, ਸਰਬਜੀਤ ਸਿੰਘ ਸਲਾਈਟ, ਕਰਮਜੀਤ ਸਿੰਘ ਕਾਕਾ ਰੰਧਾਵਾ, ਜੀਤ ਸਿੰਘ, ਜਸਵਿੰਦਰ ਸਿੰਘ ਦੁਲਟ ਸਾਬਕਾ ਸੁਸਾਇਟੀ ਮੀਤ ਪ੍ਰਧਾਨ, ਕਾਨੂੰਗੋ ਗੁਰਜੀਤ ਸਿੰਘ ਦੁੱਲਟ, ਜਥੇਦਾਰ ਅਵਤਾਰ ਸਿੰਘ ਦੁਲੱਟ, ਸੈਕਟਰੀ ਅਮਨਦੀਪ ਸਿੰਘ ਚਹਿਲ, ਨਿਰਮਲ ਮੰਗਲਾ, ਢਾਡੀ ਮਲਕੀਤ ਸਿੰਘ ਲੌਂਗੋਵਾਲ, ਅੰਮਿ੍ਤ ਸਿੰਘ ਅਮੀ, ਜਸਵਿੰਦਰ ਸਿੰਘ ਲਿਬੜਾ, ਨੰਬਰਦਾਰ ਜਸਵਿੰਦਰ ਸਿੰਘ ਨੱਪੀ, ਪ੍ਰਧਾਨ ਗੁਰਜੰਟ ਸਿੰਘ, ਸੂਬੇਦਾਰ ਮੇਲਾ ਸਿੰਘ, ਕੌਂਸਲਰ ਬਲਵਿੰਦਰ ਸਿੰਘ ਕਾਲਾ, ਕੌਂਸਲਰ ਜਗਜੀਤ ਸਿੰਘ ਕਾਲਾ, ਨੰਬਰਦਾਰ ਅਵਤਾਰ ਸਿੰਘ ਬਲਿਹਾਰੀ, ਵਿਸ਼ਪਿੰਦਰ ਸਿੰਘ ਵਿਸ਼ਾਲ, ਨੰਬਰਦਾਰ ਰੁਪਿੰਦਰ ਸਿੰਘ, ਬਾਬਾ ਕੁਲਵੰਤ ਸਿੰਘ,ਰਾਜ ਕੁਮਾਰ,ਜਸਵੀਰ ਸਿੰਘ ਗੋਰਾ, ਜੱਸੀ ਲੌਂਗੋਵਾਲੀਆ, ਸ਼ਮੀ ਬਰਾੜ, ਅਮਰਜੀਤ ਸਿੰਘ ਗਿੱਲ, ਕਾਲਾ ਰਾਮ ਮਿੱਤਲ, ਸੇਠ ਭੀਮ ਸੈਨ, ਬਬਲੂ ਵਾਲੀਆ, ਸੁਰਜੀਤ ਸਿੰਘ ਮੱਸੇਕਾ, ਪਰਵਿੰਦਰ ਸਿੰਘ ਸੇਖਾ, ਅੰਮਿ੍ਤਪਾਲ ਸਿੰਗਲਾ, ਕੁਲਦੀਪ ਸਿੰਘ ਦੂਲੋ, ਅਮਰਜੀਤ ਸਿੰਘ ਜੈਦ ਦਰਸ਼ਨ ਸਿੰਘ ਪੀਏ ਆਦਿ ਹਾਜ਼ਰ ਸਨ |