ਛਾਜਲੀ, 19 ਅਕਤੂਬਰ (ਅਜਾਇਬ ਸਿੰਘ ਨੀਲੋਵਾਲ) - ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬਿਨਾਂ ਜੀਐਸਟੀ ਬਿਲ ਵਾਲੀ ਵਿਕਰੀ ਖਿਲਾਫ ਸਖ਼ਤ ਕਾਰਵਾਈ ਦਾ ਸਪਸ਼ਟ ਸੁਨੇਹਾ ਦਿੱਤਾ ਹੈ | ਉਨ੍ਹਾਂ ਨੇ ਕਿਹਾ ਕਿ ਜੋ ਵੀ ਵਪਾਰੀ ਬਗੈਰ ਜੀਐਸਟੀ ਬਿਲ ਦੇ ਵਸਤੂਆਂ ਵੇਚੇਗਾ, ਉਸ ਖਿਲਾਫ ਤੁਰੰਤ ਅਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਮੰਤਰੀ ਨੇ ਜ਼ੋਰ ਦੇ ਕੇ ਕਿਹਾ, Tਸਿਰਫ਼ ਟੈਕਸ ਦੇਣ ਵਾਲਿਆਂ ਦੀ ਹੀ ਸੁਰੱਖਿਆ ਨਹੀਂ, ਸਗੋਂ ਪੂਰੀ ਆਰਥਿਕ ਪ੍ਰਣਾਲੀ ਦੀ ਪਾਰਦਰਸ਼ਤਾ ਲਈ ਇਹ ਜਰੂਰੀ ਹੈ | ਲੋਕਾਂ ਨੂੰ ਵੀ ਅਪੀਲ ਹੈ ਕਿ ਖਰੀਦਦਾਰੀ ਦੌਰਾਨ ਹਮੇਸ਼ਾ ਜੀਐਸਟੀ ਬਿਲ ਲੈਣ ਤੇ ਦੁਕਾਨਦਾਰਾਂ ਤੋਂ ਮੰਗ ਕਰਨ | ਉਨ੍ਹਾਂ ਨੇ ਇਹ ਵੀ ਨਿਰਧਾਰਿਤ ਕੀਤਾ ਕਿ ਹਰ ਜ਼ਿਲ੍ਹੇ ਵਿੱਚ ਨਿਗਰਾਨੀ ਵਧਾਈ ਜਾ ਰਹੀ ਹੈ ਅਤੇ ਮਾਮਲੇ ਧਿਆਨ ਵਿਚ ਆਉਣ 'ਤੇ ਦੁਕਾਨਦਾਰਾਂ ਨੂੰ ਜੁਰਮਾਨਾ ਅਤੇ ਲਾਇਸੈਂਸ ਰੱਦ ਕਰਨ ਸਮੇਤ ਹੋਰ ਕਦਮਾਂ ਦਾ ਸਾਹਮਣਾ ਕਰਨਾ ਪਵੇਗਾ |ਚੀਮਾ ਨੇ ਵਪਾਰੀਆਂ ਨੂੰ ਸਾਵਧਾਨ ਕਰਨ ਦੇ ਨਾਲ-ਨਾਲ ਗਾਹਕਾਂ ਨੂੰ ਵੀ ਸਤਰਕ ਕੀਤਾ ਕਿ ਜੀ.ਐਸ.ਟੀ ਬਿਲ ਬਿਨਾਂ ਖਰੀਦਦਾਰੀ ਨਾ ਕੀਤੀ ਜਾਵੇ, ਤਾਂ ਜੋ ਆਰਥਿਕ ਪਾਰਦਰਸ਼ਤਾ ਅਤੇ ਸੁਰੱਖਿਆ ਯਕੀਨੀ ਬਣਾਈ ਜਾ ਸਕੇ |