11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਜਗਰਾਜ ਸਿੰਘ ਸਿੱਧੂ ਦੀ ਅੰਤਿਮ ਅਰਦਾਸ ਮੌਕੇ ਵੱਖ ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ ਭੇਟ

Ad Position 21
No active advertisement
ਅਜੀਤ ਡੈਸਕ 20-10-2025
ਲੌਂਗੋਵਾਲ, 19 ਅਕਤੂਬਰ (ਸ.ਸ.ਖੰਨਾ) - ਸਥਾਨਕ ਸ਼ਹਿਰ ਦੇ ਹੋਣਹਾਰ ਨੌਜਵਾਨ ਗੁਰਸ਼ਰਨ ਸਿੰਘ ਸਹਾਇਕ ਥਾਣੇਦਾਰ ਅਤੇ ਬਲਵਿੰਦਰ ਸਿੰਘ ਪ੍ਰਧਾਨ ਸਰਾਭਾ ਕਲੱਬ ਦੇ ਪਿਤਾ ਸਹਾਇਕ ਥਾਣੇਦਾਰ ਜੁਗਰਾਜ ਸਿੰਘ ਸਿੱਧੂ ਜੋ ਕਿ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਦੀ ਆਤਮਿਕ ਸ਼ਾਂਤੀ ਲਈ ਸ੍ਰੀ ਅਖੰਡ ਪਾਠ ਦੇ ਭੋਗ ਉਨ੍ਹਾਂ ਦੇ ਗ੍ਰਹਿ ਵਿਖੇ ਪਾਉਣ ਉਪਰੰਤ ਗੁਰਦੁਆਰਾ ਜਨਮ ਅਸਥਾਨ ਸ਼ਹੀਦ ਭਾਈ ਮਨੀ ਸਿੰਘ ਕੈਂਬੋਵਾਲ ਸਾਹਿਬ ਲੌਂਗੋਵਾਲ ਵਿਖੇ ਸ਼ਰਧਾਂਜਲੀ ਸਮਾਗਮ ਕੀਤਾ ਗਿਆ | ਜਿਸ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਨੇ ਬੋਲਦਿਆਂ ਕਿਹਾ ਕਿ ਇਹ ਸਿੱਧੂ ਪਰਿਵਾਰ ਬਹੁਤ ਹੀ ਇਮਾਨਦਾਰ ਪਰਿਵਾਰ ਰਿਹਾ ਹੈ | ਇਨ੍ਹਾਂ ਦੇ ਪਿਤਾ ਸਰਦਾਰ ਜਗਰਾਜ ਸਿੰਘ ਨੇ ਪੁਲਿਸ ਵਿਭਾਗ ਦੇ ਵਿਚ ਨੌਕਰੀ ਕਰਦਿਆਂ ਆਪਣੀ ਛਵੀ ਨੂੰ ਬਿਲਕੁਲ ਚਿੱਟੀ ਚਾਦਰ ਦੀ ਤਰ੍ਹਾਂ ਸਾਫ਼ ਰੱਖਿਆ ਅਤੇ ਆਪਣੇ ਦੋਵੇਂ ਪੁੱਤਰਾਂ ਨੂੰ ਚੰਗੀ ਤਾਲੀਮ ਦਿੱਤੀ ਜਿਸ ਦੀ ਮਿਸਾਲ ਅੱਜ ਲੋਕਾਂ ਦਾ ਵੱਡਾ ਇਕੱਠ ਇਸ ਗੱਲ ਦਾ ਸਬੂਤ ਹੈ | ਅੰਤ ਵਿਚ ਪਰਿਵਾਰ ਵਲੋਂ ਵਿਨਰਜੀਤ ਸਿੰਘ ਗੋਲਡੀ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਮਹਿੰਦਰ ਸਿੰਘ ਸਿੱਧੂ ਚੇਅਰਮੈਨ ਪਨਸੀਡ, ਸਾਬਕਾ ਐਸ,ਐਸ,ਪੀ ਸੁਖਪਾਲ ਸਿੰਘ, ਚੇਅਰਮੈਨ ਜੀਤ ਸਿੰਘ ਸਿੱਧੂ, ਸੁਖਇੰਦਰ ਸਿੰਘ ਪੂਨੀਆ ਖੇਡ ਅਫਸਰ ਸਲਾਈਟ,ਐਡਵੋਕੇਟ ਗੁਰਤੇਗ ਸਿੰਘ ਲੌਂਗੋਵਾਲ, ਸਾਬਕਾ ਪ੍ਰਧਾਨ ਸੁਖਵਿੰਦਰ ਪਾਲ ਸੁਖੀ, ਬਿੰਦਰ ਠੇਕੇਦਾਰ, ਹਰਮੀਤ ਸਿੰਘ ਸਿੱਧੂ, ਮਾਸਟਰ ਗੁਰਵਿੰਦਰ ਸਿੰਘ, ਹਰਦੀਪ ਸਿੰਘ ਖਹਿਰਾ, ਡਾਕਟਰ ਹਰਵਿੰਦਰ ਸਿੰਘ ਸਰਾਂਓ, ਸੁਖਵਿੰਦਰ ਸਿੰਘ ਸਿੱਧੂ, ਬਲਵਿੰਦਰ ਸਿੰਘ ਕੈਂਬੋਵਾਲ, ਸ਼ਹਿਰੀ ਪ੍ਰਧਾਨ ਵਿਜੇ ਕੁਮਾਰ ਗੋਇਲ, ਪਰਮਜੀਤ ਸਿੰਘ ਸਿੱਧੂ, ਸਰਕਲ ਪ੍ਰਧਾਨ ਸੁਖਵਿੰਦਰ ਸਿੰਘ ਚਹਿਲ, ਮੀਤ ਪ੍ਰਧਾਨ ਰਣਜੀਤ ਸਿੰਘ ਕੂਕਾ, ਡਾਕਟਰ ਮਨੀਸ਼ ਕੁਮਾਰ ਹਰੀਹਰ ਹਸਪਤਾਲ, ਕਮਲ ਬਰਾੜ,ਸੂਬਾ ਡੈਲੀਗੇਟ ਗੁਰਮੀਤ ਸਿੰਘ ਲੱਲੀ, ਨਵਦੀਪ ਗਰਗ ਐਸ.ਡੀ.ਓ., ਸਲਾਈਟ, ਪ੍ਰੀਤ ਕਮਲ ਸਿੱਧੂ, ਰਾਜੂ ਬੇਦੀ, ਜਗਜੀਤ ਸਿੰਘ ਜੱਗਾ ਸਾਬਕਾ ਮੈਨੇਜਰ ਮਾਰਕਫੈਡ, ਡੈਲੀਗੇਟ ਦਲਜੀਤ ਸਿੰਘ ਸਿੱਧੂ,ਗੁਰਚਰਨ ਸਿੰਘ ਦਰਾਕਾ, ਹਰਜੀਤ ਸਿੰਘ ਗਿੱਲ, ਸੁਸਾਇਟੀ ਪ੍ਰਧਾਨ ਨੰਬਰਦਾਰ ਭੋਲਾ ਸਿੰਘ, ਧਰਮ ਚੰਦਰ, ਮੀਤ ਪ੍ਰਧਾਨ ਲਖਵਿੰਦਰ ਸਿੰਘ ਭਾਲ, ਅਵਤਾਰ ਸਿੰਘ ਦੁੱਲਟ, ਗੁਰਮੇਲ ਸਿੰਘ ਚੋਟੀਆਂ, ਬਾਬਾ ਕੁਲਵੰਤ ਸਿੰਘ ਕੰਤੀ, ਫੌਜੀ ਜਰਨੈਲ ਸਿੰਘ ਸਿੱਧੂ, ਸਾਬਕਾ ਮੀਤ ਪ੍ਰਧਾਨ ਨਰਿੰਦਰ ਸਿੰਘ ਨੰਦੂ, ਨਰਿੰਦਰ ਸਿੰਘ ਗਿੱਲ, ਪੰਡਿਤ ਨਰੇਸ਼ ਕੁਮਾਰ ਸ਼ਾਸਤਰੀ, ਸਰਪੰਚ ਪਰਮਜੀਤ ਸਿੰਘ ਦੁਲਟ ਵਾਲਾ, ਮਿਸਤਰੀ ਬੁੱਧੂ ਸਿੰਘ, ਬਲਦੇਵ ਸਿੰਘ ਰੱਤੋ ਕੇ, ਭਗਵੰਤ ਸਿੰਘ ਭੰਤੀ, ਸਰਪੰਚ ਦਰਸ਼ਨ ਸਿੰਘ, ਸਰਪੰਚ ਨਿਹਾਲ ਸਿੰਘ, ਸਰਪੰਚ ਲਖਵੀਰ ਸਿੰਘ ਲੱਖੀ, ਸੇਠ ਮੰਗਤ ਰਾਏ ਮੰਗੂ, ਡਾਕਟਰ ਕੇਵਲ ਚੰਦ ਧੌਲਾ, ਸਾਬਕਾ ਪ੍ਰਧਾਨ ਜਗਦੀਪ ਸਿੰਘ ਸਿੱਧੂ, ਗੁਰਮੀਤ ਸਿੰਘ ਸਿੱਧੂ, ਜਸਵਿੰਦਰ ਸਿੰਘ ਲਿਬੜਾ, ਹਰਭਿੰਦਰ ਸਿੰਘ ਨਾਨਕ, ਅਮਰਜੀਤ ਸਿੰਘ ਗਿੱਲ, ਨੰਬਰਦਾਰ ਪ੍ਰੀਤਮ ਸਿੰਘ ਢਿੱਲੋਂ, ਰਣਜੀਤ ਸਿੰਘ ਢਿੱਲੋਂ, ਸਹਾਇਕ ਥਾਣੇਦਾਰ ਰੋਹੀ ਸਿੰਘ, ਸਹਾਇਕ ਥਾਣੇਦਾਰ ਰਣਵੀਰ ਸਿੰਘ ਰਾਣਾ, ਸੈਲੂ ਸਿੰਗਲਾ, ਮਿਸਤਰੀ ਰਣਜੀਤ ਸਿੰਘ ਜੀਤੀ, ਬਲਕਾਰ ਸਿੰਘ ਮੰਡੇਰ ਕਲਾਂ, ਗੁਰਸੇਵਕ ਸਿੰਘ ਸਿੱਧੂ, ਪੂਰਨ ਸਿੰਘ ਦੁੱਲਟ ਜੈਲਦਾਰ ਸੀਸਪਾਲ ਸਿੰਘ ਮੁੱਖ ਅਧਿਆਪਕਾ ਸਤਵੀਰ ਕੌਰ ਸਿੱਧੂ, ਲੈਕ.ਗੁਰਮੇਲ ਕੌਰ ਲੌਂਗੋਵਾਲ ਅਤੇ ਸਟੇਜ ਸਕੱਤਰ ਦੀ ਸੇਵਾ ਹਰਮੇਸ ਸਿੰਘ ਸਿੱਧੂ ਵਲੋਂ ਨਿਭਾਈ ਗਈ |
Ad Position 22
No active advertisement
ਪਿਛਲੀ ਖ਼ਬਰ ਅਮਰਗੜ੍ਹ ਬਾਜ਼ਾਰ 'ਚ ਪ੍ਰਸ਼ਾਸਨ ਦੀ ਨੱਕ ਹੇਠ ਖੁੱਲ੍ਹੇਆਮ ਨਾਜਾਇਜ਼ ਪਟਾਕਿਆਂ ਦੀ ਹੋਈ ਵਿਕਰੀ ਅਗਲੀ ਖ਼ਬਰ ਬਿਨਾਂ ਬਿੱਲ ਸਾਮਾਨ ਦੀ ਵਿਕਰੀ ਕਰਨ ਵਾਲਿਆਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ - ਚੀਮਾ <br/>
Ad Position 24