ਸੰਗਰੂਰ, 21 ਅਕਤੂਬਰ (ਸੁਖਵਿੰਦਰ ਸਿੰਘ ਫੁੱਲ) - ਇਸ ਵਾਰ ਦੀਵਾਲੀ ਦੀਆਂ ਤਾਰੀਖਾਂ ਦੇ ਪਏ ਭੰਬਲਭੁਸੇ ਕਾਰਨ ਦੀਵਾਲੀ 20 ਅਤੇ 21 ਅਕਤੂਬਰ ਨੂੰ ਮਨਾਈ ਗਈ | ਕੱਲ੍ਹ ਅਤੇ ਅੱਜ ਬਾਜਾਰਾਂ ਵਿਚ ਹੋਈ ਖਰੀਦਦਾਰੀ ਤੋਂ ਦੁਕਾਨਦਾਰ ਬਾਗੋਬਾਗ ਨਜ਼ਰ ਆਏ | ਜ਼ਿਲ੍ਹਾ ਸੰਗਰੂਰ ਅਤੇ ਜ਼ਿਲ੍ਹਾ ਮਲੇਰਕੋਟਲਾ ਵਿਚ ਲੋਕਾਂ ਨੇ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਦੀਪਮਾਲਾ ਕੀਤੀ | ਸਥਾਨਕ ਗੁਰਦੁਆਰਾ ਨਾਨਕਿਆਣਾ ਸਾਹਿਬ, ਗੁਰਦੁਆਰਾ ਜੋਤੀ ਸਰੂਪ, ਗੁਰਦੁਆਰਾ ਸ਼ਾਹੀ ਸਮਾਧਾਂ, ਗੁਰਦੁਆਰਾ ਕਿਸ਼ਨਪੁਰਾ, ਗੁਰਦੁਆਰਾ ਬਾਬਾ ਨਾਮਦੇਵ, ਗੁਰਦੁਆਰਾ ਰਵੀਦਾਸ, ਗੁਰਦੁਆਰਾ ਨਾਨਕਪੁਰਾ, ਗੁਰਦੁਆਰਾ ਸੰਤਪੁਰਾ, ਗੁਰਦੁਆਰਾ ਹਰਿਗੋਬਿੰਦਪੁਰਾ, ਮੰਦਰ ਸ੍ਰੀ ਮਾਤਾ ਕਾਲੀ ਦੇਵੀ, ਮੰਦਰ ਮਾਤਾ ਰਾਜ ਰਾਜੇਸ਼ਵਰੀ, ਮੰਦਰ ਮਨਸਾ ਦੇਵੀ, ਮੰਦਰ ਨੈਣਾ ਦੇਵੀ, ਗੁਰਦੁਆਰਾ ਮਸਤੂਆਣਾ ਸਾਹਿਬ ਸਮੇਤ ਵੱਖ-ਵੱਖ ਧਾਰਮਿਕ ਸਥਾਨਾ ਉੱਤੇ ਸ਼ਰਧਾਲੂਆਂ ਨੇ ਸਿਜਦਾ ਕੀਤਾ | ਵਪਾਰ ਮੰਡਲ ਦੇ ਪ੍ਰਧਾਨ ਜਸਵਿੰਦਰ ਸਿੰਘ ਪਿ੍ੰਸ ਨੇ ਦੱਸਿਆ ਕਿ ਇਸ ਵਾਰ ਜੀ.ਐਸ.ਟੀ ਘਟਣ ਕਾਰਨ ਇਲੈਕਟਰੋਨਿਕਸ ਮਾਰਕੀਟ ਵਿਚ ਚੰਗੀ ਖਰੀਦਦਾਰੀ ਹੋਈ ਹੈ |