08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਸਕੂਲ ਦੇ ਵਿਦਿਆਰਥੀਆਂ ਨੇ ਪਿੰਗਲਵਾੜਾ ਸ਼ਾਖਾ ਦਾ ਕੀਤਾ ਦੌਰਾ

Ad Position 21
repet_subhas-goyals [Copy P29]
ਅਜੀਤ ਡੈਸਕ 22-10-2025
ਸੰਗਰੂਰ, 21 ਅਕਤੂਬਰ (ਦਮਨਜੀਤ ਸਿੰਘ) - ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਵਲੋਂ ਸਥਾਨਕ ਧੂਰੀ ਰੋਡ ਸਥਿਤ ਪਿੰਗਲਵਾੜਾ ਸ਼ਾਖਾ ਦਾ ਵਿਸ਼ੇਸ਼ ਦੌਰਾ ਭੁਪਿੰਦਰ ਗਲੋਬਲ ਸਕੂਲ ਬਿੰਜੋਕੀ ਕਲਾਂ ਜ਼ਿਲ੍ਹਾ ਮਲੇਰਕੋਟਲਾ ਦੇ ਵਿਦਿਆਰਥੀਆਂ ਨੇ ਕੀਤਾ | ਲਖਵੀਰ ਕੌਰ ਢੀਂਡਸਾ ਐਮ.ਡੀ ਅਤੇ ਸਤਬੀਰ ਕੌਰ ਸਾਹੀ ਪਿ੍ੰਸੀਪਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਕੂਲ ਅਧਿਆਪਕ ਪੀਤੀ ਕੌਰ ਅਤੇ ਮੁਹੰਮਦ ਸੁਭਾਨ ਦੀ ਅਗਵਾਈ ਵਿਚ 30 ਵਿਦਿਆਰਥੀਆਂ ਦੇ ਗਰੁੱਪ ਨੇ ਸ਼ਾਖਾ ਦੇ ਵੱਖ ਵੱਖ ਵਾਰਡਾਂ ਦਾ ਦੌਰਾ ਕੀਤਾ ਅਤੇ ਮਰੀਜ਼ਾਂ ਨਾਲ ਕੁੱਝ ਸਮਾਂ ਬਿਤਾਇਆ | ਇਸ ਮੌਕੇ ਤਰਲੋਚਨ ਸਿੰਘ ਚੀਮਾ ਮੁੱਖ ਪ੍ਰਬੰਧਕ, ਸ਼ਾਖਾ ਦੇ ਵਧੀਕ ਪ੍ਰਬੰਧਕ ਹਰਜੀਤ ਸਿੰਘ ਅਰੋੜਾ ਅਤੇ ਸਤਪਾਲ ਸ਼ਰਮਾ ਨੇ ਸਵਾਗਤ ਕੀਤਾ | ਡਾ. ਉਪਾਸਨਾ ਦੀ ਨਿਗਰਾਨੀ ਹੇਠ ਹੋਏ ਵਿਸ਼ੇਸ਼ ਲੈਕਚਰ ਸੈਸ਼ਨ ਦੌਰਾਨ ਸੁਰਿੰਦਰ ਪਾਲ ਸਿੰਘ ਸਿਦਕੀ ਪੀ. ਆਰ. ਓ. ਨੇ ਭਗਤ ਪੂਰਨ ਸਿੰਘ ਜੀ ਦੇ ਜੀਵਨ ਬਾਰੇ ਦੱਸਿਆ ਕਿ ਉਹ ਵਾਤਾਵਰਨ ਦੀ ਸੰਭਾਲ ਸਬੰਧੀ ਹਰ ਸਮੇਂ ਹੋਕਾ ਦਿੰਦੇ ਰਹਿੰਦੇ ਸਨ | ਅੱਜ ਦੇ ਸਮੇਂ ਪਾਣੀ, ਧਰਤੀ, ਹਵਾ ਜੋ ਪਲੀਤ ਹੋ ਰਹੀ ਹੈ ਉਸ ਸਬੰਧੀ ਜਾਗਰੂਕ ਹੋਣ ਦੀ ਲੋੜ ਹੈ | ਉਨ੍ਹਾਂ ਸੇਵਾ ਦੇ ਵਿਸੇ ਉੱਤੇ ਵਿਸਥਾਰ ਪੂਰਵਕ ਦੱਸਦੇ ਹੋਏ ਕਿਹਾ ਕਿ ਪਿੰਗਲਵਾੜਾ ਸੇਵਾ ਦਾ ਘਰ ਹੈ ਅਤੇ ਇਹ ਸੇਵਾ ਦੀ ਸਿਖਲਾਈ ਲਈ ਵਰਕਸ਼ਾਪ ਹੈ | ਜਰਨੈਲ ਸਿੰਘ ਅਕੋਈ ਨੇ ਪਿੰਗਲਵਾੜਾ ਸ਼ਾਖਾ ਦੇ ਮਰੀਜ਼ਾਂ ਦੀ ਸੇਵਾ ਸੰਭਾਲ ਲਈ ਕੀਤੇ ਪ੍ਰਬੰਧਾਂ ਦੀ ਜਾਣਕਾਰੀ ਅਤੇ ਭਗਤ ਪੂਰਨ ਸਿੰਘ ਬਾਨੀ ਪਿੰਗਲਵਾੜਾ ਦੀਆਂ ਜੀਵਨ ਦੀਆਂ ਪੇ੍ਰਰਨਾਵਾਂ ਅਤੇ ਡਾ. ਇੰਦਰਜੀਤ ਕੌਰ ਦੀ ਅਗਵਾਈ ਵਿੱਚ ਦੇਸ਼ ਵਿਦੇਸ਼ ਵਿਚ ਕੀਤੇ ਜਾ ਰਹੇ ਮਾਨਵ ਭਲਾਈ ਦੇ ਕਾਰਜਾਂ ਬਾਰੇ ਵਿਚਾਰ ਵਟਾਂਦਰਾ ਕੀਤਾ | ਅਧਿਆਪਕ ਪੀਤੀ ਕੌਰ ਨੇ ਕਿਹਾ ਕਿ ਇਸ ਦੌਰੇ ਨਾਲ ਵਿਦਿਆਰਥੀਆਂ ਨੂੰ ਹੱਥੀਂ ਸੇਵਾ ਕਰਨ, ਮਾਨਵ ਭਲਾਈ ਅਤੇ ਸਦਾਚਾਰਕ ਗੁਣ ਅਪਣਾਉਣ ਦੀ ਪ੍ਰੇਰਨਾ ਮਿਲੀ ਹੈ | ਸਕੂਲ ਵਿਦਿਆਰਥੀ ਗੁਰਅਸੀਸ ਕੌਰ, ਲਵਪ੍ਰੀਤ ਕੌਰ, ਹਰਸੁਖਮਨ ਸਿੰਘ, ਸ਼ਹਿਜ਼ਾਦ ਖਾਨ ਨੇ ਕਿਹਾ ਕਿ ਮਰੀਜ਼ਾਂ ਨਾਲ ਤੇ ਉਨ੍ਹਾਂ ਵਲੋਂ ਨੱਚ ਟੱਪ ਕੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਜੋ ਕਿ ਸਾਡੀ ਜ਼ਿੰਦਗੀ ਦੇ ਯਾਦਗਾਰੀ ਪਲ ਬਣ ਗਏ ਹਨ | ਇਸ ਦੌਰੇ ਤੋਂ ਆਪਣੇ ਮਾਤਾ ਪਿਤਾ, ਬਜ਼ੁਰਗਾਂ ਦਾ ਸਤਿਕਾਰ ਅਤੇ ਸੇਵਾ ਸੰਭਾਲ ਕਰਨ ਦੀ ਪ੍ਰੇਰਨਾ ਮਿਲੀ ਹੈ | ਅਸੀਂ ਮਹਿਸੂਸ ਕੀਤਾ ਹੈ ਕਿ ਇੱਥੇ ਨਿਰਸੁਆਰਥ ਸੇਵਾ ਹੋ ਰਹੀ ਹੈ | ਇਸ ਮੌਕੇ ਜਸਵੀਰ ਕੌਰ, ਮਨਦੀਪ ਕੌਰ ਚੱਠੇ, ਹਰਵਿੰਦਰ ਸ਼ਰਮਾ, ਜਸ਼ਨਪ੍ਰੀਤ ਸਿੰਘ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਵੱਖ-ਵੱਖ ਕਲੱਬਾਂ ਦੇ ਮੁਕਾਬਲੇ ਕਰਵਾਏ ਅਗਲੀ ਖ਼ਬਰ ਕੋਟ ਭਾਰਾ ਦੇ 95 ਪਰਿਵਾਰ ਹੋਏ ਭਾਜਪਾ 'ਚ ਸ਼ਾਮਿਲ ਸੋਢੀ ਤੇ ਮਲੂਕਾ ਨੇ ਪਾਰਟੀ 'ਚ ਜੀ ਆਇਆਂ ਕਹਿੰਦਿਆਂ ਕੀਤਾ ਸਨਮਾਨਿਤ
Ad Position 24