08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਬਾਜ਼ਾਰ ਵਿਚੋਂ ਪਟਾਕੇ ਚੁੱਕਵਾਉਣ ਗਏ ਥਾਣਾ ਮੁਖੀ ਦੇ ਨਾਲ ਉਲਝੇ ਦੁਕਾਨਦਾਰ

Ad Position 21
repet_subhas-goyals [Copy P29]
ਅਜੀਤ ਡੈਸਕ 22-10-2025
ਗੁਰੂਹਰਸਹਾਏ, 21 ਅਕਤੂਬਰ(ਕਪਿਲ ਕੰਧਾਰੀ)-ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਹਰ ਵਾਰੀ ਪ੍ਰਸ਼ਾਸਨ ਵਲੋਂ ਦਿਵਾਲੀ ਦੇ ਪਟਾਕੇ ਵੇਚਣ ਦੇ ਲਈ ਜਗ੍ਹਾ ਨਿਰਧਾਰਿਤ ਕੀਤੀ ਜਾਂਦੀ ਹੈ, ਜੋ ਕਿ ਇਸ ਵਾਰ ਵੀ ਗੁਰੂਹਰਸਹਾਏ ਦੇ ਸ਼੍ਰੀ ਗੁਰੂ ਰਾਮਦਾਸ ਸਟੇਡੀਅਮ ਵਿਖੇ ਪ੍ਰਸ਼ਾਸਨ ਵਲੋਂ ਪਟਾਖੇ ਵੇਚਣ ਦੀ ਜਗ੍ਹਾ ਨਿਰਧਾਰਿਤ ਕੀਤੀ ਗਈ ਸੀ, ਪ੍ਰੰਤੂ ਉਸ ਦੇ ਬਾਵਜੂਦ ਪਟਾਕਾ ਵਿਕਰੇਤਾ ਵਲੋਂ ਉੱਥੇ ਪਟਾਕੇ ਦੇ ਸਟਾਲਾਂ ਨਾ ਲਗਾ ਕੇ ਸ਼ਹਿਰ ਦੇ ਮੇਨ ਬਾਜ਼ਾਰਾਂ ਅਤੇ ਭੀੜ ਭਾੜ ਵਾਲੇ ਬਾਜ਼ਾਰਾਂ ਵਿਚ ਪਟਾਕੇ ਦੀਆ ਸਟਾਲਾਂ ਲਗਾ ਕੇ ਪਟਾਕੇ ਵੇਚੇ ਜਾ ਰਹੇ ਹਨ | ਉਸੇ ਦੇ ਤਹਿਤ ਲਗਾਤਾਰ ਥਾਣਾ ਮੁਖੀ ਵਲੋਂ ਇਹਨਾਂ ਨੂੰ ਇੱਥੋਂ ਪਟਾਕੇ ਚੁੱਕ ਕੇ ਨਿਰਧਾਰਿਤ ਜਗ੍ਹਾ 'ਤੇ ਲਿਜਾਣ ਲਈ ਕਿਹਾ ਜਾ ਰਿਹਾ ਹੈ ਪਰੰਤੂ ਦੁਕਾਨਦਾਰ ਪ੍ਰਸ਼ਾਸਨ ਦੇ ਹੁਕਮਾਂ ਦੀ ਪਾਲਨਾ ਨਹੀਂ ਕਰ ਰਹੇ ਹਨ ਅਤੇ ਅੱਜ ਜਦ ਸ਼ਾਮ ਨੂੰ 6 ਵਜੇ ਦੇ ਕਰੀਬ ਥਾਣਾ ਮੁਖੀ ਬਲਜਿੰਦਰ ਸਿੰਘ ਬਾਜਵਾ ਨੇ ਬਾਜ਼ਾਰਾਂ ਵਿਚ ਦੁਕਾਨਦਾਰਾਂ ਨੂੰ ਪਟਾਕੇ ਦੀਆਂ ਸਟਾਲਾਂ ਚੁੱਕਣ ਦੇ ਲਈ ਕਿਹਾ ਤਾਂ ਦੁਕਾਨਦਾਰ ਥਾਣਾ ਮੁਖੀ ਦੇ ਨਾਲ ਉਲਝ ਪਏ ਅਤੇ ਉਹਨਾਂ ਨੂੰ ਕਿਹਾ ਕਿ ਦੀਵਾਲੀ ਦਾ ਤਿਉਹਾਰ ਹੈ | ਤੁਸੀਂ ਉਹਨਾਂ ਨੇ ਤਿਉਹਾਰ ਵਿੱਚ ਰੰਗ ਵਿਚ ਭੰਗ ਪਾ ਰਹੇ ਹੋ | ਗੱਲਬਾਤ ਕਰਦੇ ਹੋਏ ਥਾਣਾ ਮੁਖੀ ਬਲਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਉਹ ਪਿਛਲੇ ਕਈ ਦਿਨਾਂ ਤੋਂ ਇਹਨਾਂ ਨੂੰ ਕਹਿ ਰਹੇ ਹਨ ਕਿ ਪਟਾਕੇ ਦੀਆਂ ਸਟਾਲਾਂ ਨਿਰਧਾਰਿਤ ਜਗ੍ਹਾ 'ਤੇ ਲਗਾਓ ਲੇਕਿਨ ਕਿਸੇ ਵੀ ਦੁਕਾਨਦਾਰ ਨੇ ਉਹਨਾਂ ਦੀ ਗੱਲ ਨਹੀਂ ਸੁਣੀ ਅਤੇ ਭੀੜ ਵਾਲੇ ਬਾਜ਼ਾਰਾਂ ਵਿਚ ਪਟਾਕੇ ਵੇਚੇ ਜਾ ਰਹੇ ਹਨ | ਉਹਨਾਂ ਨੇ ਕਿਹਾ ਕਿ ਉਹਨਾਂ ਵਲੋਂ ਕਈ ਦੁਕਾਨਦਾਰਾਂ ਦੇ ਪਟਾਕੇ ਜ਼ਬਤ ਵੀ ਕੀਤੇ ਗਏ ਹਨ ਅਤੇ ਕਈ ਦੁਕਾਨਦਾਰਾਂ ਨੂੰ ਪਤਾ ਚੱਲਦਿਆਂ ਹੀ ਆਪਣੇ ਆਪਣੀ ਦੁਕਾਨਾਂ ਤੇ ਸ਼ਟਰ ਸੁੱਟ ਕੇ ਭੱਜ ਗਏ | ਉਹਨਾਂ ਨੇ ਕਿਹਾ ਕਿ ਜਿਨ੍ਹਾਂ ਪਟਾਕਾ ਵਿਕਰੇਤਾ ਨੇ ਪ੍ਰਸ਼ਾਸਨ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ ਉਹਨਾਂ ਦੁਕਾਨਦਾਰਾਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਹੀਰੋ ਇੰਡਸਟਰੀਜ਼ ਵਿਖੇ ਬਾਬਾ ਵਿਸ਼ਵਕਰਮਾ ਦਿਵਸ ਮਨਾਇਆ ਅਗਲੀ ਖ਼ਬਰ ਗਲੋਬਲ ਡਿਸਕਵਰੀ ਸਕੂਲ ਨੇ ਦੀਵਾਲੀ ਤੇ ਬੰਦੀ ਛੋੜ ਦਿਵਸ ਮਨਾਇਆ
Ad Position 24