08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਗਲੋਬਲ ਡਿਸਕਵਰੀ ਸਕੂਲ ਨੇ ਦੀਵਾਲੀ ਤੇ ਬੰਦੀ ਛੋੜ ਦਿਵਸ ਮਨਾਇਆ

Ad Position 21
repet_subhas-goyals [Copy P29]
ਅਜੀਤ ਡੈਸਕ 22-10-2025
ਲਹਿਰਾ ਮੁਹੱਬਤ, 21 ਅਕਤੂਬਰ (ਸੁਖਪਾਲ ਸਿੰਘ ਸੁੱਖੀ)-ਸਰਾਫ਼ ਐਜੂਬੀਕਨ ਗਲੋਬਲ ਡਿਸਕਵਰੀ ਸਕੂਲ ਲਹਿਰਾ ਧੂਰਕੋਟ ਵਿਖੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੇ ਮੌਕੇ ਵਿਸ਼ੇਸ਼ ਪ੍ਰਾਰਥਨਾ ਸਭਾ ਕੀਤੀ ਗਈ | ਸਮਾਗਮ ਦੀ ਸ਼ੁਰੂਆਤ ਸਕੂਲ ਪ੍ਰਬੰਧਨ ਵਲੋਂ ਦੀਵੇ ਜਗਾਉਣ ਅਤੇ ਦੇਵੀ ਲਕਸ਼ਮੀ ਦੀ ਪੂਜਾ ਦੌਰਾਨ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਸ਼ਰਧਾ ਨਾਲ ਹਿੱਸਾ ਲਿਆ | ਬੱਚਿਆਂ ਨੇ ਰਾਮ ਆਏਾਗੇ, ਹਨੂਮਾਨ ਚਾਲੀਸਾ, ਕੇਸਰੀ ਕੇ ਲਾਲ, ਆਓ ਕਰਨ ਦੂਰ ਅੰਧੇਰਾ ਵਰਗੇ ਮਨਮੋਹਕ ਸੱਭਿਆਚਾਰਕ ਨਾਚ ਪੇਸ਼ ਕੀਤੇ | ਅਯੁੱਧਿਆ ਵਾਪਸੀ ਅਧਾਰਿਤ ਇੱਕ ਸੁੰਦਰ ਨਾਟਕ ਵੀ ਪੇਸ਼ ਕੀਤਾ | ਜੋ ਮਾਂਗੇ ਠਾਕੁਰ ਆਪਨੇ ਤੇ ਸ਼ਬਦਾਂ ਰਾਹੀਂ ਬੰਦੀ ਛੋੜ ਦਿਵਸ 'ਤੇ ਸਮੂਹਿਕ ਪ੍ਰਾਰਥਨਾ ਕੀਤੀ | ਵਿਦਿਆਰਥੀਆਂ ਨੇ ਬੰਦੀ ਛੋੜ ਦਿਵਸ ਦੇ ਇਤਿਹਾਸਕ ਪਿਛੋਕੜ ਬਾਰੇ ਭਾਸ਼ਣ ਵੀ ਦਿੱਤੇ ਅਤੇ ਗੀਤ ਵੀ ਗਾਏ | ਇਸ ਮੌਕੇ ਹਰੀ ਅਤੇ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਉਣ ਦੀ ਸਹੁੰ ਵੀ ਚੁਕਾਈ ਗਈ | ਅੰਤਰ-ਹਾਊਸ ਰੰਗੋਲੀ ਮੁਕਾਬਲੇ ਦੌਰਾਨ ਬੱਚਿਆਂ ਨੇ ਸ਼ਾਨਦਾਰ ਰੰਗੋਲੀਆਂ ਬਣਾਈਆਂ | ਸਕੂਲ ਦੇ ਚੇਅਰਮੈਨ ਇੰਜ. ਕਮਲੇਸ਼ ਸਰਾਫ ਨੇ ਸਾਰਿਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀ ਵਧਾਈ ਦਿੱਤੀ | ਉਨ੍ਹਾਂ ਬੱਚਿਆਂ ਦੀਆਂ ਪੇਸ਼ਕਾਰੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਅਜਿਹੇ ਤਿਉਹਾਰ ਵਿਦਿਆਰਥੀਆਂ ਵਿਚ ਸੱਭਿਆਚਾਰਕ ਕਦਰਾਂ-ਕੀਮਤਾਂ ਅਤੇ ਪਰੰਪਰਾਵਾਂ ਪ੍ਰਤੀ ਸਤਿਕਾਰ ਪੈਦਾ ਕਰਦੇ ਹਨ | ਦੀਵਾਲੀ ਦਾ ਤਿਉਹਾਰ ਸਾਨੂੰ ਸਿਖਾਉਂਦਾ ਹੈ ਕਿ ਹਨੇਰਾ ਕਿੰਨਾ ਵੀ ਡੂੰਘਾ ਕਿਉਂ ਨਾ ਹੋਵੇ, ਇਕ ਦੀਵੇ ਦੀ ਛੋਟੀ ਜਿਹੀ ਲਾਟ ਵੀ ਇਸ ਨੂੰ ਦੂਰ ਕਰ ਸਕਦੀ ਹੈ |ਬੰਦੀ ਛੋੜ ਦਿਵਸ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਦੀ ਇੱਕ ਘਟਨਾ ਦੀ ਯਾਦ ਦਿਵਾਉਂਦਾ ਹੈ |ਜਦੋਂ ਉਨ੍ਹਾਂ 52 ਬੰਦੀ ਰਾਜਿਆਂ ਨੂੰ ਗਵਾਲੀਆਰ ਦੇ ਕਿਲੇ ਚੋਂ ਰਿਹਾਅ ਕਰਵਾਇਆ ਸੀ | ਇਹ ਦਿਨ ਸਾਨੂੰ ਸਿਰਫ਼ ਆਪਣੇ ਲਈ ਹੀ ਨਹੀਂ ਸਗੋਂ ਦੂਜਿਆਂ ਦੀ ਭਲਾਈ ਲਈ ਵੀ ਅੱਗੇ ਵਧਣ ਲਈ ਪ੍ਰੇਰਿਤ ਕਰਦਾ ਹੈ |
Ad Position 22
No active advertisement
ਪਿਛਲੀ ਖ਼ਬਰ ਬਾਜ਼ਾਰ ਵਿਚੋਂ ਪਟਾਕੇ ਚੁੱਕਵਾਉਣ ਗਏ ਥਾਣਾ ਮੁਖੀ ਦੇ ਨਾਲ ਉਲਝੇ ਦੁਕਾਨਦਾਰ ਅਗਲੀ ਖ਼ਬਰ ਵੱਖ-ਵੱਖ ਕਲੱਬਾਂ ਦੇ ਮੁਕਾਬਲੇ ਕਰਵਾਏ
Ad Position 24