18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਸੰਗਰੂਰ ਦੇ ਸਾਹਿਤਕਾਰਾਂ ਨੇ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਭੰਗ ਕਰਨ ਦੀ ਕੀਤੀ ਤਿੱਖੀ ਅਲੋਚਨਾ

Ad Position 21
No active advertisement
ਭਗਵੰਤ ਕੰਗ ਅਤੇ ਜਸਵੀਰ ਰਾਣਾ ਨੰੂ ਸਨਮਾਨਿਤ ਕੀਤੇ ਜਾਣ ਦੀ ਇਕ ਝਲਕ | ਤਸਵੀਰ: ਮੁਕੇਸ਼ ਕੁਮਾਰ <br/> 03-11-2025
ਸੰਗਰੂਰ, 2 ਨਵੰਬਰ (ਚੌਧਰੀ ਨੰਦ ਲਾਲ ਗਾਂਧੀ)-ਸਾਹਿਤ ਸਦਨ ਸੰਗਰੂਰ ਦੇ ਸਮਾਗਮ ਵਿਚ ਕੇਂਦਰ ਸਰਕਾਰ ਵਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚੋਂ ਸੈਨੇਟ ਭੰਗ ਕਰਨ ਦੀ ਤਿੱਖੀ ਅਲੋਚਨਾ ਕੀਤੀ ਗਈ ਹੈ | ਅੱਜ ਸਥਾਨਕ ਅਗਰਵਾਲ ਧਰਮਸ਼ਾਲਾ ਵਿਚ ਹੋਏ ਸਮਾਗਮ ਦੌਰਾਨ ਸਦਨ ਦੇ ਜਨਰਲ ਸਕੱਤਰ ਜੀਤ ਹਰਜੀਤ ਨੇ ਮੰਚ ਸੰਚਾਲਨ ਕਰਦਿਆਂ ਮਤਾ ਪੇਸ਼ ਕੀਤਾ ਕਿ ਪੰਜਾਬ ਯੂਨੀਵਰਸਿਟੀ ਪ੍ਰਤੀ ਅਜਿਹਾ ਵਤੀਰਾ ਅਪਣਾਅ ਕੇ ਕੇਂਦਰ ਸਰਕਾਰ ਨੇ ਪੰਜਾਬ ਦੇ ਹੱਕਾਂ ਉੱਤੇ ਡਾਕਾ ਮਾਰਿਆ ਹੈ ਅਤੇ ਸਰਬਸੰਮਤੀ ਨਾਲ ਇਸ ਮਤਾ ਦੀ ਪੋ੍ਰੜ੍ਹਤਾ ਕੀਤੀ ਗਈ | ਜਤਿੰਦਰ ਕਾਲੜਾ ਨੇ ਕਵੀ ਦਰਬਾਰ ਵਿਚ ਸ਼ਾਮਲ ਹੁੰਦਿਆਂ ਪੰਜਾਬ ਦੇ ਲੋਕਾਂ ਨੂੰ ਆਪਣੀ ਮਾਂ ਬੋਲੀ ਪੰਜਾਬੀ ਦਾ ਸਤਿਕਾਰ ਅਤੇ ਪਿਆਰ ਕਰਨ ਦਾ ਸੱਦਾ ਦਿੱਤਾ | ਸਮਾਗਮ ਵਿਚ ਰੂਬਰੂ ਹੁੰਦਿਆਂ ਨਾਮਵਰ ਕਹਾਣੀਕਾਰ ਜਸਵੀਰ ਰਾਣਾ ਨੇ ਕਿਹਾ ਕਿ ਅਜੋਕੇ ਸਮੇਂ ਵਿਚ ਮਾਪਿਆਂ ਦੀ ਸਥਿਤੀ ਚਿੰਤਨਯੋਗ ਹੋ ਗਈ ਹੈ | ਹਰ ਸ਼ਹਿਰ ਵਿਚ ਬਿਰਧ ਆਸ਼ਰਮ ਖੁੱਲ੍ਹਣੇ ਸਾਡੇ ਸਮਾਜ ਦੀ ਕਮਜ਼ੋਰੀ ਦਰਸਾਉਂਦੇ ਹਨ | ਉਨ੍ਹਾਂ ਕਿਹਾ ਕਿ ਬਹੁਤ ਘੱਟ ਘਰ ਰਹਿ ਗਏ ਹਨ ਜਿੱਥੇ ਮਾਪਿਆਂ ਰੂਪੀ ਅਗਰਬੱਤੀ ਦੀ ਖ਼ੁਸ਼ਬੋ ਮਾਣੀ ਜਾਂਦੀ ਹੈ | ਅੱਜ ਦੇ ਬਾਲ ਹੱਥਾਂ ਵਿਚ ਮੋਬਾਈਲ ਫੋਨਾਂ ਦਾ ਜਾਣਾ ਸਮਾਜ ਲਈ ਘਾਤਕ ਸਿੱਧ ਹੋ ਰਿਹਾ ਹੈ | ਸਮਾਗਮ ਦੀ ਪ੍ਰਧਾਨਗੀ ਕਰਦਿਆਂ ਨਾਮਵਰ ਸਮਾਜ ਸੇਵੀ ਅਤੇ ਸਨਅਤਕਾਰ ਚਾਂਦ ਮਘਾਨ ਨੇ ਸ੍ਰੀ ਰਾਣਾ ਦੀ ਰਚਣ ਕਲਾਂ ਦੀ ਪ੍ਰਸੰਸਾ ਕੀਤੀ ਅਤੇ ਸਾਹਿਤ ਸਦਨ ਦੇ ਇਨ੍ਹਾਂ ਯਤਨਾਂ ਨਵ ਸਮਾਜ ਲਈ ਲਾਹੇਵੰਦਾ ਦੱਸਿਆ | ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਇੰਜੀ, ਸੁਖਮਿੰਦਰ ਸਿੰਘ ਭੱਠਲ ਜਨਰਲ ਸਕੱਤਰ ਬਿਰਧ ਆਸ਼ਰਮ ਬਡਰੁੱਖਾਂ ਨੇ ਬੱਚਿਆਂ ਵਿਚ ਸਾਹਿਤ ਪ੍ਰਤੀ ਰੁਚੀ ਪੈਦਾ ਕਰਨ ਲਈ ਸੰਸਥਾ ਦੀ ਪ੍ਰਸੰਸਾ ਕੀਤੀ | ਸਦਨ ਦੇ ਪ੍ਰਧਾਨ ਡਾ. ਇਕਬਾਲ ਸਿੰਘ ਸਕਰੌਦੀ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਸਦਨ ਦੀਆਂ ਸਰਗਰਮੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਸਦਨ ਦੇ ਚੇਅਰਮੈਨ ਬਲਵੰਤ ਸਿੰਘ ਜੋਗਾ ਨੇ ਜਿੱਥੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਉੱਥੇ ਸਦਨ ਦੇ ਮੀਤ ਪ੍ਰਧਾਨ ਸ਼ਸੀ ਬਾਲਾ ਅਤੇ ਮੈਂਬਰ ਨਵਜੋਤ ਕੌਰ ਨੂੰ ਅਧਿਆਪਨ ਖੇਤਰ ਵਿਚ ਰਾਸ਼ਟਰੀ ਪੁਰਸਕਾਰ ਮਿਲਣ ਉੱਤੇ ਮੁਬਾਰਕ ਦਿੱਤੀ | ਇਸ ਮੌਕੇ ਹੋਏ ਕਵੀ ਦਰਬਾਰ ਵਿਚ ਮੂਲ ਚੰਦ ਸ਼ਰਮਾ, ਦਰਬਾਰ ਸਿੰਘ ਚੱਠੇ, ਪਰਮਜੀਤ ਸਿੰਘ ਦਰਦੀ, ਜਤਿੰਦਰ ਕਾਲੜਾ, ਸ਼ਸੀ ਬਾਲਾ, ਨਵਜੋਤ ਕੌਰ, ਸੁਰਜੀਤ ਕੌਰ ਸੰਧੂ, ਮੋਹਨ ਸ਼ਰਮਾ, ਸੁਖਵਿੰਦਰ ਸਿੰਘ ਫੁੱਲ, ਜਗਪਾਲ ਸਿੰਘ ਕੈਨੇਡਾ, ਡਾ. ਇਕਬਾਲ ਸਿੰਘ ਸਕਰੌਦੀ, ਰਵਿੰਦਰ ਕੌਰ, ਅਮਨਦੀਪ ਕੌਰ, ਜੀਤ ਹਰਜੀਤ, ਕੁਲਵੰਤ ਕਸ਼ਕ, ਖੁਸ਼ਪ੍ਰੀਤ ਕੌਰ, ਪਿੰਕੀ, ਜੋਤੀ ਕੌਰ, ਜਗਜੀਤ ਸਿੰਘ, ਸੁਖਵਿੰਦਰ ਸਿੰਘ ਸਿਆਣ, ਮਨਜੀਤ ਕੌਰ, ਰਮੇਸ਼ ਚੰਦ ਗਰਗ, ਸੁਰਿੰਦਰਪਾਲ ਸਿੰਘ ਸਿਦਕੀ, ਸੇਰ ਸਿੰਘ, ਪਰਮਜੀਤ ਨਾਗਰਾ, ਰਾਜ ਕੁਮਾਰ ਗੋਇਲ, ਬਲਜੀਤ ਸਿੰਘ ਧੂਰੀ, ਬੋਧ ਰਾਜ ਮਨਚੰਦਾ, ਅਮਨਦੀਪ ਕੌਰ, ਪ੍ਰੀਤੀ ਕੁਮਾਰ, ਸ਼ਿਵਾਨੀ, ਪਿ੍ਯੰਕਾ, ਰਮੇਸ਼ ਚੰਦ ਗਰਗ ਨੇ ਨਜਮਾ ਰਾਹੀਂ ਮਹਿਫਲ ਦਾ ਰੰਗ ਬੰਨਿ੍ਹਆ | ਅਗਰਵਾਲ ਸਭਾ ਦੇ ਪ੍ਰਧਾਨ ਬਦਰੀ ਜਿੰਦਲ ਨੇ ਭਵਿੱਖ ਵਿਚ ਵੀ ਪੂਰੇ ਸਹਿਯੋਗ ਦਾ ਵਿਸ਼ਵਾਸ ਦਿਵਾਇਆ |
Ad Position 22
No active advertisement
ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਸੰਬੰਧੀ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਸਫ਼ਾਈ ਨਾ ਹੋਣ ਕਾਰਨ ਲੌਂਗੋਵਾਲ ਵਿਚ ਸੈਂਕੜੇ ਲੋਕ ਬਿਮਾਰ, ਲਗਾਤਾਰ ਹੋ ਰਿਹਾ ਮੌਤਾਂ ਵਿਚ ਵਾਧਾ
Ad Position 24