21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਨਸ਼ੇ ਦਾ ਕਾਰੋਬਾਰ ਅਤੇ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਮੁਲਜ਼ਮ ਕਾਬੂ

Ad Position 21
No active advertisement
ਅਜੀਤ ਡੈਸਕ 24-11-2025

 ਧੂਰੀ, 23 ਨਵੰਬਰ (ਲਖਵੀਰ ਸਿੰਘ ਧਾਂਦਰਾ, ਸੰਜੇ ਲਹਿਰੀ, ਸੁਖਵੰਤ ਸਿੰਘ ਭੁੱਲਰ)-ਡੀ.ਐੱਸ.ਪੀ. ਧੂਰੀ ਰਣਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਬ ਡਵੀਜ਼ਨ ਧੂਰੀ ਦੀ ਪੁਲਿਸ ਵੱਲੋਂ ਨਸ਼ੇ ਦਾ ਕਾਰੋਬਾਰ ਕਰਨ ਅਤੇ ਚੋਰੀ ਦੀਆ ਵਾਰਦਾਤਾਂ ਕਰਨ ਵਾਲੇ ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਚੋਰੀ ਸ਼ੁਦਾ ਮੋਟਰਸਾਇਕਲ, ਪਿਸਟਲ, ਅਤੇ ਗੱਡੀ ਬਰਾਮਦ ਕਰਵਾਏ ਗਏ | ਉਨ੍ਹਾਂ ਅੱਗੇ ਦੱਸਿਆ ਕਿ ਸਰਤਾਜ ਸਿੰਘ ਚਾਹਲ, ਜ਼ਿਲ੍ਹਾ ਪੁਲਿਸ ਮੁਖੀ ਸੰਗਰੂਰ ਦੇ ਦਿਸਾ ਨਿਰਦੇਸ਼ਾਂ ਹੇਠ ਪੁਲਿਸ ਵੱਲੋਂ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਗਈ ਮੁਹਿੰਮ ਤਹਿਤ ਰਣਬੀਰ ਸਿੰਘ, ਫਫਸ਼, ਧਸ਼ਫ ਸਾਹਿਬ ਧੂਰੀ ਜੀ ਦੀ ਅਗਵਾਈ ਹੇਠ ਸਬ ਡਵੀਜ਼ਨ ਧੂਰੀ ਦੀ ਪੁਲਿਸ ਵਲਾੋ ਚੋਰੀ ਦੀਆ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਨੂੰ ਗਿ੍ਫ਼ਤਾਰ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ | ਉਨ੍ਹਾਂ ਅੱਗੇ ਦੱਸਿਆ ਕਿ ਲੰਘੀ 20 ਨਵੰਬਰ ਨੂੰ ਪ੍ਰੇਮ ਕੁਮਾਰ ਰਤਨ ਵਾਸੀ ਪਾਰਕ ਰੋਡ ਨਵੀਂ ਮੰਡੀ ਧੂਰੀ ਸਮੇਤ ਅਪਣੀ ਭੈਣ ਰਾਜ ਕੁਮਾਰੀ ਰਤਨ ਨਾਲ ਵਕਤ ਕਰੀਬ 05:17 ਪੀ ਐਮ ਸਦਰ ਬਾਜ਼ਾਰ ਧੂਰੀ ਵਿਚ ਕਿਸੇ ਖ਼ਰੀਦੋ ਫ਼ਰੋਖ਼ਤ ਕਰਨ ਲਈ ਆਇਆ ਸੀ ਤਾਂ ਇੰਨੇ ਵਿਚ 03 ਮੋਨੇ ਨੌਜਵਾਨ ਜੋ ਸਪਲੈਡਰ ਮੋਟਰਸਾਇਕਲ ਰੰਗ ਕਾਲਾ ਪਰ ਸਵਾਰ ਹੋ ਕੇ ਆਏ, ਜਿਨ੍ਹਾਂ ਨੇ ਉਸ ਦੇ ਦੇਖਦੇ ਦੇਖਦੇ ਉਸ ਦੀ ਭੈਣ ਦੇ ਹੱਥ ਵਿਚ ਫੜਿਆ ਪਰਸ ਜਾਨਲੇਵਾ ਹਮਲੇ ਦੀ ਨੀਯਤ ਨਾਲ ਜ਼ਬਰਦਸਤੀ ਝਪਟ ਮਾਰ ਕੇ ਖੋਹ ਲਿਆ ਅਤੇ ਉਸ ਨੰੂ ਹੇਠਾਂ ਸੁੱਟ ਦਿੱਤਾ ਜੋ ਆਪਣੇ ਮੋਟਰਸਾਇਕਲ ਪਰ ਫ਼ਰਾਰ ਹੋ ਗਏ | ਇਸ ਵਾਰਦਾਤ ਵਿਚ ਉਸ ਦੀ ਭੈਣ ਰਾਜ ਕੁਮਾਰੀ ਰਤਨ ਦੇ ਸੜਕ ਪਰ ਡਿੱਗਣ ਕਾਰਨ ਕਾਫੀ ਸੱਟਾ ਲੱਗੀਆਂ | ਮੁੱਦਈ ਦੇ ਬਿਆਨ ਪਰ ਮੁ.ਨੰ 204 ਮਿਤੀ 22.11.2025 ਅ/ਧ 307 ਬੀ.ਐਨ.ਐੱਸ ਥਾਣਾ ਸਿਟੀ ਧੂਰੀ ਬਰਿਖ਼ਲਾਫ਼ ਅਮਰਜੀਤ ਸਿੰਘ ਉਰਫ਼ ਖੜਕਲੀ ਪੁੱਤਰ ਕੁਲਵੰਤ ਸਿੰਘ ਵਾਸੀ ਟਿੱਬਾ, ਥਾਣਾ ਸ਼ੇਰਪੁਰ ਅਤੇ ਮੁਹੰਮਦ ਸ਼ਾਮਿਦ ਪੁੱਤਰ ਮੁਹੰਮਦ ਇਰਸ਼ਾਦ ਵਾਸੀ ਮੁਹੱਲਾ ਸਾਦੇਵਾਲਾ, ਨੇੜੇ ਲੋਹਾ ਬਾਜਾਰ ਮਲੇਰਕੋਟਲਾ ਅਤੇ ਇੱਕ ਨਾ-ਮਾਲੂਮ ਵਿਅਕਤੀ ਦੇ ਦਰਜ ਰਜਿਸਟਰ ਕੀਤਾ ਗਿਆ ਅਤੇ ਮਿਤੀ 22.011.2025 ਨੂੰ ਦੋਸ਼ੀਆਂ ਅਮਰਜੀਤ ਸਿੰਘ ਉਰਫ਼ ਖੜਕਲੀ ਪੁੱਤਰ ਕੁਲਵੰਤ ਸਿੰਘ ਵਾਸੀ ਟਿੱਬਾ, ਥਾਣਾ ਸ਼ੇਰਪੁਰ ਅਤੇ ਮੁਹੰਮਦ ਸ਼ਾਮਿਦ ਪੁੱਤਰ ਮੁਹੰਮਦ ਇਰਸ਼ਾਦ ਵਾਸੀ ਮੁਹੱਲਾ ਸਾਦੇਵਾਲਾ, ਨੇੜੇ ਲੋਹਾ ਬਾਜਾਰ ਮਲੇਰਕੋਟਲਾ ਨੂੰ ਸਮੇਤ ਚੋਰੀ ਦੇ 3 ਮੋਟਰਸਾਈਕਲਾਂ ਦੇ ਗਿ੍ਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ਦਾ ਮਾਨਯੋਗ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਤਾਂ ਜੋ ਡੰੁਘਾਈ ਨਾਲ ਪੁੱਛਗਿੱਛ ਕੀਤੀ ਜਾ ਸਕੇ ਜੀ | ਉਨ੍ਹਾਂ ਅੱਗੇ ਦੱਸਿਆ ਕਿ ਨੂੰ ਥਾਣੇ: ਮਲਕੀਤ ਸਿੰਘ 772/ਸੰਗ: ਸਮੇਤ ਸਾਥੀ ਕਰਮਚਾਰੀਆਂ ਦੇ ਬਾ ਸਿਲਸਿਲਾ ਗਸ਼ਤ ਦੇ ਸਬੰਧ ਵਿਚ ਪੁੱਲ ਦੇ ਨੀਚੇ ਬੰਦ ਪੈਟਰੋਲ ਪੰਪ ਨੇੜੇ ਬਰਨਾਲਾ ਰੇਲਵੇ ਲਾਇਨਾ ਧੂਰੀ ਪਾਸ ਪੁੱਜਾ ਤਾ ਵਕਤ ਕਰੀਬ 09.15 ਪੀ.ਐਮ ਪਰ ਜਿੱਥੇ ਪਿੱਲਰ ਪਾਸ ਇੱਕ ਮੋਨਾ ਨੌਜਵਾਨ ਵਿਅਕਤੀ ਖੜਾ ਲਿਫ਼ਾਫ਼ਾ ਪਲਾਸਟਿਕ ਵਿਚੋਂ ਫਰੋਲਾ ਫਰਾਲੀ ਕਰ ਰਿਹਾ ਸੀ ਜਿਸ ਪਾਸ ਗੱਡੀ ਰੋਕ ਕੇ ਥਾਣੇਦਾਰ ਮਲਕੀਤ ਸਿੰਘ ਨੇ ਰੁਕਣ ਲਈ ਕਿਹਾ ਜੋ ਬਾ ਵਰਦੀ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਜਿਸ ਨੇ ਆਪਣੇ ਹੱਥ ਵਿਚ ਫੜੀ ਇੱਕ ਪਾਰਦਰਸ਼ੀ ਲਿਫਾਫੀ ਪਿੱਛੇ ਝਾੜੀਆਂ ਵਿਚ ਸੁੱਟ ਦਿੱਤੀ | ਜਿਸ ਨੰੂ ਸਮੇਤ ਸਾਥੀ ਕਰਮਚਾਰੀਆਂ ਦੇ ਕਾਬੂ ਕਰਨ ਪਰ ਆਪਣਾ ਨਾਮ ਸ਼ੈਂਟੀ ਪੁੱਤਰ ਤਰਸੇਮ ਸਿੰਘ ਵਾਸੀ ਬਾਜੀਗਰ ਬਸਤੀ ਧੂਰੀ ਦੱਸਿਆ ਅਤੇ ਉਸ ਵੱਲੋਂ ਸੁੱਟਿਆ ਪਾਰਦਰਸ਼ੀ ਲਿਫਾਫੀ ਚੈੱਕ ਕਰਨ ਪਰ ਨਸ਼ੀਲਾ ਪਦਾਰਥ ਬਰਾਮਦ ਹੋਇਆ | ਸੈਂਟੀ ਉਕਤ ਨੇ ਦੱਸਿਆ ਕਿ ਉਸ ਨੂੰ ਇਹ ਹੈਰੋਇੰਨ/ਚਿੱਟਾ ਨਸ਼ੀਲਾ ਪਦਾਰਥ ਵੇਚਣ ਲਈ ਉਸ ਦੀ ਮਾਸੀ ਦਾ ਲੜਕਾ ਮਨਪ੍ਰੀਤ ਸਿੰਘ ਉਰਫ਼ ਮਨੀ ਪੁੱਤਰ ਸੰਭੂ ਸਿੰਘ ਵਾਸੀ ਬਾਜੀਗਰ ਬਸਤੀ ਧੂਰੀ ਲਿਆ ਕੇ ਦਿੰਦਾ ਹੈ ਜੋ ਇਸ ਵਕਤ ਸ਼ੇਰਪੁਰ ਰੋਡ ਧੂਰੀ ਵੱਲ ਖੜਾ ਚਿੱਟਾ /ਹੈਰੋਇਨ ਵੇਚ ਰਿਹਾ ਹੈ ਦੋਵਾਂ ਨਸਾ ਤਸਕਰਾ ਨੂੰ ਕਾਬੂ ਕਰ ਕੇ ਉਨ੍ਹਾਂ ਪਾਸੋ 105 ਗ੍ਰਾਮ ਹੈਰੋਇਨ ਚਿੱਟਾ ਸਮੇਤ ਗੱਡੀ ਬਰਾਮਦ ਕਰ ਕੇ ਮੁ.ਨੰ 203 ਮਿਤੀ 20.11.2025 ਅ/ਧ 21,29/61/85 ਐਨ ਡੀ ਪੀ ਐੱਸ ਥਾਣਾ ਸਿਟੀ ਧੂਰੀ ਦਰਜ ਰਜਿਸਟਰ ਕੀਤਾ ਗਿਆ ਦੌਰਾਨੇ ਪੁੱਛਗਿੱਛ ਦੋਸੀ ਮਨਪ੍ਰੀਤ ਸਿੰਘ ਉਰਫ਼ ਮਨੀ ਪਾਸੋਂ ਇੱਕ ਪਿਸਟਲ 32 ਬੋਰ ਬਰਾਮਦ ਕੀਤਾ ਅਤੇ ਉਸ ਦੀ ਪੁੱਛਗਿੱਛ ਦੇ ਅਧਾਰ ਪਰ ਮੁਕੱਦਮਾ ਵਿਚ ਦੋਸੀ ਸਾਜਨ ਪੁੱਤਰ ਰਮੇਸ਼ ਕੁਮਾਰ ਵਾਸੀ ਆਭਾ ਬਸਤੀ ਵਾਰਡ ਨੰਬਰ 2 ਫ਼ਿਰੋਜਪੁਰ ਨੂੰ ਨਾਮਜ਼ਦ ਕਰ ਕੇ ਪੋ੍ਰਡਕਸ਼ਨ ਵਰੰਟ ਪਰ ਲਿਆ ਕਰ ਸ਼ਾਮਲ ਤਫ਼ਤੀਸ਼ ਮੁਕੱਦਮਾ ਕੀਤਾ ਗਿਆ ਦੋਸ਼ੀਆਂ ਪਾਸੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ | ਇਸ ਤੋ ਇਲਾਵਾ ਦੋਸੀ ਸੈਂਟੀ ਉਕਤ ਪਰ ਹੋਰ 08 ਮੁਕੱਦਮੇ, ਦੋਸੀ ਮਨਪ੍ਰੀਤ ਸਿੰਘ ਉਰਫ਼ ਮਨੀ ਉਕਤ ਪਰ 01 ਹੋਰ ਮੁਕੱਦਮਾ ਦਰਜ ਰਜਿਸਟਰ ਹੋਣਾ ਪਾਇਆ ਗਿਆ ਹੈ | ਉਨ੍ਹਾਂ ਅੱਗੇ ਦੱਸਿਆ ਕਿ ਥਾਣਾ ਸ਼ੇਰਪੁਰ ਦੇ ਪੀ.ਓ ਅਤੇ ਡਰੱਗ ਪੈਡਲਰ ਅਤੇ ਬੇਲ ਆਊਟ, ਅਤੇ ਵੱਖ-ਵੱਖ ਥਾਣਿਆਂ ਦੇ ਪੀ.ਓ ਗੁਰਦੀਪ ਸਿੰਘ ਉਰਫ਼ ਲੰਬੂ ਪੁੱਤਰ ਗੁਰਮੇਲ ਸਿੰਘ ਵਾਸੀ ਖੇੜੀ ਕਲਾ ਕੇਅਰ ਆਫ਼ ਸਨ ਸਿਟੀ ਕਲੋਨੀ ਸ਼ੇਰਪੁਰ ਨੂੰ ਕਾਬੂ ਕਰ ਕੇ ਉਸ ਪਾਸੋਂ 220 ਨਸ਼ੀਲੀਆਂ ਗੋਲੀਆਂ ਬਰਾਮਦ ਕਰਵਾ ਕੇ ਮੁਕੱਦਮਾ ਨੰਬਰ 130 ਮਿਤੀ 19.11.2025 ਅ/ਧ 22/61/85 ਐਨ.ਡੀ.ਪੀ.ਐੱਸ.ਐਕਟ ਥਾਣਾ ਸ਼ੇਰਪੁਰ ਦਰਜ ਰਜਿਸਟਰ ਕੀਤਾ ਗਿਆ ਹੈ | ਉਨ੍ਹਾਂ ਅੱਗੇ ਦੱਸਿਆ ਕਿ ਥਾਣਾ ਸਦਰ ਧੂਰੀ ਵਿਖੇ ਚੋਰੀ ਕਰਨ ਵਾਲੇ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕਰ ਕੇ ਉਨ੍ਹਾਂ ਪਾਸੋਂ ਚੋਰੀ ਸ਼ੁਦਾ 01 ਮੋਟਰਸਾਈਕਲ ਬਰਾਮਦ ਕਰਵਾਇਆ ਗਿਆ ਮੁ.ਨੰ 305 ਮਿਤੀ 22.11.2025 ਅ/ਧ 303(2) ਬੀ.ਐਨ.ਐੱਸ ਥਾਣਾ ਸਦਰ ਧੂਰੀ ਦਰਜ ਰਜਿਸਟਰ ਕੀਤਾ ਗਿਆ ਹੈ | ਜੋ ਕੋਈ ਵਾਰਦਾਤ ਕਰਨ ਲਈ ਧੂਰੀ ਏਰੀਆ ਵਿਚ ਆਏ ਹੋਏ ਸਨ | ਉਨ੍ਹਾਂ ਅੱਗੇ ਦੱਸਿਆ ਕਿ 16 ਨਵੰਬਰ ਤੋਂ 22 ਨਵੰਬਰ ਤੱਕ 09 ਮੁਕੱਦਮੇ ਦਰਜ ਕਰ ਕੇ 12 ਦੋਸ਼ੀਆਂ ਨੂੰ ਕਾਬੂ ਕਰ ਕੇ ਇਨ੍ਹਾਂ ਪਾਸੋਂ 121 ਗ੍ਰਾਮ ਚਿੱਟਾ/ਹੈਰੋਇਨ, 120 ਬੋਤਲਾਂ ਸ਼ਰਾਬ ਠੇਕਾ ਦੇਸੀ ਅਤੇ 220 ਨਸ਼ੀਲੀਆਂ ਗੋਲੀਆ ਅਤੇ ਨਸਾ ਕਰਨ ਵਾਲੇ ਵਿਅਕਤੀਆਂ ਪਾਸੋਂ 02 ਲਾਇਟਰ, ਪੰਨੀਆ ਅਤੇ 2 ਜਲੇ ਹੋਏ ਨੋਟ ਬਰਾਮਦ ਕਰਵਾਏ ਗਏ ਹਨ ਅਤੇ ਨਸਾ ਕਰਨ ਵਾਲੇ ਵਿਅਕਤੀਆਂ ਦੀ ਪਛਾਣ ਕਰ ਕੇ ਉਨ੍ਹਾਂ ਦੀ ਸ਼ਨਾਖ਼ਤ ਨੂੰ ਗੁਪਤ ਰੱਖਦੇ ਹੋਏ ਉਨ੍ਹਾਂ ਨੂੰ ਨਸੇ ਦੀ ਦਲਦਲ ਵਿਚੋਂ ਬਾਹਰ ਕੱਢਣ ਲਈ ਇਸ ਹਫ਼ਤੇ ਦੌਰਾਨ 12 ਵਿਅਕਤੀਆਂ ਦੀ ਰਜਿਸਟਰੇਸ਼ਨ ਕਰਵਾ ਕੇ ਇਲਾਜ ਕਰਵਾਇਆ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਸ਼ਹੀਦੀ ਦਿਹਾੜੇ 'ਤੇ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਚੰਡੀਗੜ੍ਹ 'ਤੇ ਸਿਰਫ਼ ਪੰਜਾਬ ਦਾ ਹੱਕ ਹੈ ਅਤੇ ਰਹੇਗਾ-ਪਰਮਜੀਤ ਸਿੰਘ ਪੰਮਾ ਬਾਠ <br/>
Ad Position 24