20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਮੁਫ਼ਤ ਮੈਡੀਕਲ ਕੈਂਪ ਲਗਾਇਆ

ਮਲੇਰਕੋਟਲਾ, 20 ਸਤੰਬਰ (ਮਨਜਿੰਦਰ ਸਿੰਘ ਸਰੌਦ)- ਸਮਾਜ ਅੰਦਰ ਲੋੜਵੰਦ ਲੋਕਾਂ ਨੂੰ ਮੁਫ਼ਤ ਮੈਡੀਕਲ ਸਹੂਲਤਾਂ ਦੇਣ ਲਈ ਵਰਲਡ ਕੈਂਸਰ ਕੇਅਰ ਆਰਗਨਾਈਜ਼ੇਸ਼ਨ ਦੁਬਈ ਦੇ ਡਾਇਰੈਕਟਰ ਉੱਘੇ ਸਮਾਜ ਸੇਵੀ ਤੇ ਦੁਬਈ ਦੇ ਉੱਘੇ ਕਾਰੋਬਾਰੀ ਬਲਬੀਰ ਸਿੰਘ ਰੰਧਾਵਾ ਦੇ ਉੱਦਮ ਉਪਰਾਲੇ ਨਾਲ ਸ਼ਾਂਤੀ ਸਿਧਾਂਤ ਆਸ਼ਰਮ ਵਿਖੇ 10 08 ਬ੍ਰਹਮਲੀਨ ਸ੍ਰੀ ਗੋਲਾਪ ਗਿਰੀ ਦੇ 100 ਵੇਂ ਜਨਮ ਦਿਨ ਨੂੰ ਸਮਰਪਿਤ ਆਸ਼ਰਮ ਦੇ ਮੁਖੀ ਸ੍ਰੀ ਭੋਲਾ ਗਿਰੀ ਦੀ ਸਰਪ੍ਰਸਤੀ ਹੇਠ ਮੁਫ਼ਤ ਮੈਡੀਕਲ ਤੇ ਅੱਖਾਂ ਦਾ ਜਾਂਚ ਕੈਂਪ ਲਗਾਇਆ ਗਿਆ। ਬਲਬੀਰ ਸਿੰਘ ਰੰਧਾਵਾ ਨੇ ਦੱਸਿਆ ਕਿ ਮੈਡੀਕਲ ਕੈਂਪ ਦੌਰਾਨ 500 ਦੇ ਕਰੀਬ ਲੋੜਵੰਦ ਮਰੀਜ਼ਾਂ ਨੇ ਕੈਂਪ ਦਾ ਲਾਹਾ ਲਿਆ ।

Ad Position 21
No active advertisement
ਅਜੀਤ ਡੈਸਕ 21-09-2026
ਮਲੇਰਕੋਟਲਾ, 20 ਸਤੰਬਰ (ਮਨਜਿੰਦਰ ਸਿੰਘ ਸਰੌਦ)- ਸਮਾਜ ਅੰਦਰ ਲੋੜਵੰਦ ਲੋਕਾਂ ਨੂੰ ਮੁਫ਼ਤ ਮੈਡੀਕਲ ਸਹੂਲਤਾਂ ਦੇਣ ਲਈ ਵਰਲਡ ਕੈਂਸਰ ਕੇਅਰ ਆਰਗਨਾਈਜ਼ੇਸ਼ਨ ਦੁਬਈ ਦੇ ਡਾਇਰੈਕਟਰ ਉੱਘੇ ਸਮਾਜ ਸੇਵੀ ਤੇ ਦੁਬਈ ਦੇ ਉੱਘੇ ਕਾਰੋਬਾਰੀ ਬਲਬੀਰ ਸਿੰਘ ਰੰਧਾਵਾ ਦੇ ਉੱਦਮ ਉਪਰਾਲੇ ਨਾਲ ਸ਼ਾਂਤੀ ਸਿਧਾਂਤ ਆਸ਼ਰਮ ਵਿਖੇ 10 08 ਬ੍ਰਹਮਲੀਨ ਸ੍ਰੀ ਗੋਲਾਪ ਗਿਰੀ ਦੇ 100 ਵੇਂ ਜਨਮ ਦਿਨ ਨੂੰ ਸਮਰਪਿਤ ਆਸ਼ਰਮ ਦੇ ਮੁਖੀ ਸ੍ਰੀ ਭੋਲਾ ਗਿਰੀ ਦੀ ਸਰਪ੍ਰਸਤੀ ਹੇਠ ਮੁਫ਼ਤ ਮੈਡੀਕਲ ਤੇ ਅੱਖਾਂ ਦਾ ਜਾਂਚ ਕੈਂਪ ਲਗਾਇਆ ਗਿਆ। ਬਲਬੀਰ ਸਿੰਘ ਰੰਧਾਵਾ ਨੇ ਦੱਸਿਆ ਕਿ ਮੈਡੀਕਲ ਕੈਂਪ ਦੌਰਾਨ 500 ਦੇ ਕਰੀਬ ਲੋੜਵੰਦ ਮਰੀਜ਼ਾਂ ਨੇ ਕੈਂਪ ਦਾ ਲਾਹਾ ਲਿਆ । ਉਨ੍ਹਾਂ ਕਿਹਾ ਕਿ ਕੈਂਪ ਵਿੱਚ ਜਿੱਥੇ ਮੈਡੀਕਲ ਟੈੱਸਟ ਮੁਫ਼ਤ ਕੀਤੇ ਗਏ ਉੱਥੇ ਹੀ ਦਵਾਈਆਂ ਤੇ ਐਨਕਾਂ ਵੀ ਮਰੀਜ਼ਾਂ ਨੂੰ ਮੁਫ਼ਤ ਦਿੱਤੀਆਂ ਗਈਆਂ । ਕੈਂਪ ਦੌਰਾਨ ਵਰਲਡ ਕੈਂਸਰ ਕੇਅਰ ਮੁਖੀ ਡਾਕਟਰ ਕੁਲਵੰਤ ਸਿੰਘ ਧਾਲੀਵਾਲ, ਡਾਕਟਰ ਧਰਮਿੰਦਰ ਸਿੰਘ ਢਿੱਲੋਂ ਤੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਅੱਖਾਂ ਦਾ ਤੇ ਹਰ ਬਿਮਾਰੀ ਦਾ ਚੈੱਕਅਪ ਕੀਤਾ । ਇਸ ਮੌਕੇ ਗੁਰੂ ਭੈਣ ਜੋਤੀ ਗੁਜਰਾਲ, ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਕੌਮੀ ਪ੍ਰਧਾਨ ਭਾਈ ਮਨਦੀਪ ਸਿੰਘ ਖ਼ੁਰਦ, ਚੀਫ਼ ਸੈਕਟਰੀ ਭਾਈ ਗੁਰਵਿੰਦਰ ਸਿੰਘ ਲਵਲੀ, ਡਾ. ਜਸਪ੍ਰੀਤ ਸਿੰਘ, ਡਾ. ਅਮਨ, ਡਾ. ਸੁਖਦੇਵ ਸਿੰਘ, ਆਸ਼ਰਮ ਦੇ ਪ੍ਰਬੰਧਕ ਤੇ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਸਫ਼ਾਈ ਦਿਵਸ ’ਤੇ ਰੋਟਰੀ ਚੈਂਪੀਅਨਜ਼ ਵਲੋਂ ਸਵੱਛਤਾ ਅਤੇ ਵਾਤਾਵਰਨ ਸੁਰੱਖਿਆ ’ਤੇ ਜ਼ੋਰ ਅਗਲੀ ਖ਼ਬਰ ਅਹਿਮਦਗੜ੍ਹ ਦੇ ਆਰਥ੍ਰੋਸਕੋਪਿਕ ਦੇ ਮਾਹਿਰ ਡਾ. ਮੋਹਿਤ ਸਿੰਗਲਾ ਨੇ ਕੀਤੀ ਇਲਾਕੇ ਦੀ ਪਹਿਲੀ ਆਧੁਨਿਕ ਦੂਰਬੀਨ ਨਾਲ ਗਿੱਟੇ ਦ...
Ad Position 24