ਹਰਵਿੰਦਰ ਸਿੰਘ ਗੁੱਜਰਾਂ ਮੁੜ ਕੰਟਰੈਕਟ ਪੀ.ਆਰ.ਟੀ.ਸੀ. ਵਰਕਰ ਯੂਨੀਅਨ ਆਜ਼ਾਦ ਦੇ ਸੂਬਾ ਪ੍ਰਧਾਨ ਚੁਣੇ
ਮਸਤੂਆਣਾ ਸਾਹਿਬ, 16 ਨਵੰਬਰ (ਦਮਦਮੀ)-ਗੁਰਦੁਆਰਾ ਮਸਤੂਆਣਾ ਸਾਹਿਬ ਸੰਗਰੂਰ ਵਿਖੇ ਕੰਟਰੈਕਟ ਪੀ. ਆਰ.
ਮਸਤੂਆਣਾ ਸਾਹਿਬ, 16 ਨਵੰਬਰ (ਦਮਦਮੀ)-ਗੁਰਦੁਆਰਾ ਮਸਤੂਆਣਾ ਸਾਹਿਬ ਸੰਗਰੂਰ ਵਿਖੇ ਕੰਟਰੈਕਟ ਪੀ.ਆਰ.ਟੀ.ਸੀ. ਵਰਕਰ ਯੂਨੀਅਨ ਆਜ਼ਾਦ ਦੀ ਸੂਬਾ ਪੱਧਰੀ ਮੀਟਿੰਗ ਹੋਈ। ਇਸ ਮੌਕੇ ਪੰਜਾਬ ਦੇ ਵੱਖ-ਵੱਖ ਡੀਪੂਆਂ ਤੋਂ ਪਹੁੰਚੇ ਸੀਨੀਅਰ ਯੂਨੀਅਨ ਆਗੂਆਂ ਨੇ ਸਰਬਸੰਮਤੀ ਨਾਲ ਸਾਲਾਨਾ ਕੇਂਦਰੀ ਕਮੇਟੀ ਦੀ ਚੋਣ ਕਰਦਿਆਂ ਹਰਵਿੰਦਰ ਸਿੰਘ ਗੁੱਜਰਾਂ ਨੂੰ ਮੁੜ ਸੂਬਾ ਪ੍ਰਧਾਨ ਚੁਣਿਆ। ਇਸ ਤੋਂ ਇਲਾਵਾ ਮਨਜਿੰਦਰ ਕੁਮਾਰ ਬੱਬੂ ਸ਼ਰਮਾ ਨੂੰ ਸੂਬਾ ਜਨਰਲ ਸਕੱਤਰ, ਖੁਸ਼ਵਿੰਦਰ ਸਿੰਘ ਭੀਖੀ ਨੂੰ ਸੂਬਾ ਖ਼ਜ਼ਾਨਚੀ, ਗੁਰਧਿਆਨ ਸਿੰਘ ਭਾਨਰਾ ਨੂੰ ਸੂਬਾ ਸਰਪ੍ਰਸਤ, ਹਰਪਾਲ ਸਿੰਘ ਮੱਤੀ ਨੂੰ ਸੂਬਾ ਮੀਤ ਪ੍ਰਧਾਨ, ਸਵਰਨ ਸਿੰਘ ਲੁਧਿਆਣਾ ਨੂੰ ਚੇਅਰਮੈਨ, ਜੀਵਨ ਸਿੰਘ ਖ਼ਾਲਸਾ ਕਪੂਰਥਲਾ ਨੂੰ ਕਾਨੂੰਨੀ ਸਲਾਹਕਾਰ ਅਤੇ ਗੁਰਪ੍ਰੀਤ ਸਿੰਘ ਗੋਪੀ ਬਠਿੰਡਾ ਨੂੰ ਮੁੱਖ ਸਲਾਹਕਾਰ ਚੁਣਿਆ ਗਿਆ। ਇਸ ਮੌਕੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਗਈ। ਮੀਟਿੰਗ ਵਿੱਚ ਦਰਸ਼ਨ ਸਿੰਘ, ਰਣਜੀਤ ਸਿੰਘ, ਗੁਰਿੰਦਰ ਸਿੰਘ ਪੰਜੋਲੀ, ਹੈਪੀ ਚੰਡੀਗੜ੍ਹ, ਸਵਰਨ ਸਿੰਘ ਅਤੇ ਹਰਜਿੰਦਰ ਸਿੰਘ ਲੁਧਿਆਣਾ, ਦਲਜੀਤ ਸਿੰਘ, ਬੱਬਲ ਸਿੰਘ ਅਤੇ ਗੁਰਪ੍ਰੀਤ ਸ਼ਰਮਾ ਬਰਨਾਲਾ, ਰਾਣਾ ਸਿੰਘ ਅਤੇ ਚਮਕੌਰ ਸਿੰਘ ਫ਼ਰੀਦਕੋਟ, ਗੁਰਪ੍ਰੀਤ ਸਿੰਘ ਗੋਪੀ ਅਤੇ ਬੂਟਾ ਸਿੰਘ ਬਠਿੰਡਾ, ਮਲਕੀਤ ਸਿੰਘ ਲਹਿੰਗਾ, ਜਗਰਾਜ ਸਿੰਘ, ਸੁਰਿੰਦਰ ਬੱਪੀਆਣਾ ਅਤੇ ਸੰਦੀਪ ਗੁੱਜਰ ਰਾਮਫਲ ਸਿੰਘ ਬੁਢਲਾਡਾ, ਗੁਰਪਾਲ ਸਿੰਘ ਦਾਰਾ, ਸੁਖਪ੍ਰੀਤ ਸਿੰਘ ਗੋਲਡੀ, ਹਰਦੀਪ ਕੁਮਾਰ ਅਤੇ ਸੁਰਿੰਦਰ ਸਿੰਘ ਸ਼ਿੰਦਾ ਸੰਗਰੂਰ ਅਤੇ ਗੁਰਦੀਪ ਸਿੰਘ ਤੇ ਜਾਨਪਾਲ ਸਿੰਘ ਖ਼ਾਲਸਾ ਪਟਿਆਲਾ ਹਾਜ਼ਰ ਸਨ। ਇਸ ਮੌਕੇ ਯੂਨੀਅਨ ਦੇ ਸੀਨੀਅਰ ਸਾਥੀ ਤਹਿਸੀਲਦਾਰ ਸਿੰਘ ਦੇ ਮੁੜ ਆਜ਼ਾਦ ਜਥੇਬੰਦੀ ਵਿੱਚ ਸ਼ਾਮਲ ਹੋਣ ’ਤੇ ਆਗੂਆਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ । ਆਗੂਆਂ ਨੇ ਕਿਹਾ ਕਿ ਉਨ੍ਹਾਂ ਦੀ ਵਾਪਸੀ ਨਾਲ ਜਥੇਬੰਦੀ ਨੂੰ ਹੋਰ ਮਜ਼ਬੂਤੀ ਮਿਲੇਗੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਨਵ-ਨਿਯੁਕਤ ਸੂਬਾ ਪ੍ਰਧਾਨ ਹਰਵਿੰਦਰ ਸਿੰਘ ਗੁੱਜਰਾਂ ਨੇ ਸਮੂਹ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਉਹ ਜਥੇਬੰਦੀ ਦੀ ਮਜ਼ਬੂਤੀ, ਵਰਕਰਾਂ ਦੇ ਹੱਕਾਂ ਦੀ ਰਾਖੀ ਅਤੇ ਯੂਨੀਅਨ ਨੂੰ ਹੋਰ ਉਚਾਈਆਂ ਤੱਕ ਪਹੁੰਚਾਉਣ ਲਈ ਪੂਰੀ ਤਨਦੇਹੀ ਨਾਲ ਯਤਨਸ਼ੀਲ ਰਹਿਣਗੇ।