16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਭਾਰਤ ਵਿਕਾਸ ਪ੍ਰੀਸ਼ਦ ਨੇ ਪਰਖ ਮੁਕਾਬਲੇ ਕਰਵਾਏ

ਸੁਨਾਮ ਊਧਮ ਸਿੰਘ ਵਾਲਾ,16 ਨਵੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)-ਭਾਰਤ ਵਿਕਾਸ ਪ੍ਰੀਸ਼ਦ ਵਲੋਂ ਪ੍ਰਧਾਨ ਰਾਕੇਸ਼ ਗਰਗ ਦੀ ਅਗਵਾਈ ਵਿਚ ਸਥਾਨਕ ਸੂਰਜ ਕੁੰਡ ਸਰਵ ਹਿਤਕਾਰੀ ਵਿੱਵਿੱਦਿ ਮੰਦਿਰ ਵਿਖੇ ਭਾਰਤ ਦੀ ਸੰਸਕ੍ਰਿਤੀ, ਇਤਿਹਾਸ ਅਤੇ ਪ੍ਰੰਮ੍ਪਰਾਵਾਂ ਅਤੇ ਰਾਸ਼ਟਰੀ ਗੌਰਵ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਮੰਤਵ ਨਾਲ ਵਿਦਿਆਰਥੀਆਂ ਦੇ ਪਰਖ ਮੁਕਾਬਲੇ ਕਰਵਾਏ ਗਏ। ਜਿਸ ਵਿਚ ਲਿਖਤੀ ਪ੍ਰੀਖਿਆ ਉਪਰੰਤ 574 ਵਿਦਿਆਰਥੀਆਂ ਨੇ ਭਾਗ ਲਿਆ।

Ad Position 21
No active advertisement
ਅਜੀਤ ਡੈਸਕ 17-11-2026
ਸੁਨਾਮ ਊਧਮ ਸਿੰਘ ਵਾਲਾ,16 ਨਵੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)-ਭਾਰਤ ਵਿਕਾਸ ਪ੍ਰੀਸ਼ਦ ਵਲੋਂ ਪ੍ਰਧਾਨ ਰਾਕੇਸ਼ ਗਰਗ ਦੀ ਅਗਵਾਈ ਵਿਚ ਸਥਾਨਕ ਸੂਰਜ ਕੁੰਡ ਸਰਵ ਹਿਤਕਾਰੀ ਵਿੱਵਿੱਦਿ ਮੰਦਿਰ ਵਿਖੇ ਭਾਰਤ ਦੀ ਸੰਸਕ੍ਰਿਤੀ, ਇਤਿਹਾਸ ਅਤੇ ਪ੍ਰੰਮ੍ਪਰਾਵਾਂ ਅਤੇ ਰਾਸ਼ਟਰੀ ਗੌਰਵ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਮੰਤਵ ਨਾਲ ਵਿਦਿਆਰਥੀਆਂ ਦੇ ਪਰਖ ਮੁਕਾਬਲੇ ਕਰਵਾਏ ਗਏ। ਜਿਸ ਵਿਚ ਲਿਖਤੀ ਪ੍ਰੀਖਿਆ ਉਪਰੰਤ 574 ਵਿਦਿਆਰਥੀਆਂ ਨੇ ਭਾਗ ਲਿਆ।ਇੰਨ੍ਹਾਂ ਮੁਕਾਬਲਿਆਂ ਵਿਚ ਸੱਤ ਸਕੂਲਾਂ ਦੀਆਂ 14 ਟੀਮਾਂ ਨੇ ਭਾਗ ਲਿਆ ਅਤੇ ਆਪਣੀ ਪ੍ਰਤਿਭਾ ਤੇ ਗਿਆਨ ਦਾ ਸਾ਼ਨਦਾਰ ਪ੍ਰਦਰਸ਼ਨ ਕੀਤਾ।ਇੰਨ੍ਹਾਂ ਮੁਕਾਬਲਿਆਂ ਵਿਚ ਸੀਨੀਅਰ ਵਰਗ ਵਿਚ ਸੂਰਜ ਕੁੰਡ ਸਰਵ ਹਿਤਕਾਰੀ ਮੰਦਰ ਅਤੇ ਜੂਨੀਅਰ ਵਰਗ ਵਿੱਚ ਰੋਜ ਮੈਰੀ ਪਬਲਿਕ ਸਕੂਲ ਦੀਆਂ ਟੀਮਾਂ ਪਹਿਲੇ ਨੰਬਰ ਤੇ ਆਈਆਂ। ਇੰਨ੍ਹਾਂ ਦੋਵੇਂ ਜੇਤੂ ਟੀਮਾਂ ਨੂੰ 22 ਨਵੰਬਰ ਨੂੰ ਮੰਡੀ ਗੋਬਿੰਦਗੜ੍ਹ ਵਿਖੇ ਕੌਮੀ ਪੱਧਰ ਦੇ ਹੋਣ ਵਾਲੇ ਮੁਕਾਬਲਿਆਂ ਵਿਚ ਹਿਸਾ ਲੈਣ ਦਾ ਮੌਕਾ ਮਿਲੇਗਾ।ਇਸ ਪ੍ਰਤੀਯੋਗਤਾ ਦੇ ਮੁੱਖ ਮਹਿਮਾਨ ਡਾ ਅਭਿਨਾਸ਼ ਰਾਣਾ ਘਰਾਚੋਂ ਸਨ ਜਿੰਨ੍ਹਾਂ ਨੇ ਜੇਤੂ ਟੀਮਾਂ ਨੂੰ ਵਧਾਈ ਦਿੱਤੀ ਤੇ ਇਨਾਮਾ ਦੀ ਵੰਡ ਕੀਤੀ।ਯਸ਼ਪਾਲ ਮੰਗਲਾ ਨੇ ਮੰਚ ਸੰਚਾਲਣ ਕੀਤਾ ਅਤੇ ਬੱਚਿਆਂ ਤੋਂ ਸਵਾਲ ਪੁੱਛੇ। ਇਸ ਮੌਕੇ ਗੋਪਾਲ ਸ਼ਰਮਾ, ਜਗਜੀਤ ਸਿੰਘ ਸੱਗੂ, ਪ੍ਰਿੰਸੀਪਲ ਰਾਜਿੰਦਰ ਗੋਇਲ, ਅਸੋ਼ਕ ਵਰਮਾ, ਕ੍ਰਿਸ਼ਨ ਸੰਦੋਹਾ, ਵੇਦ ਕਪੂਰ, ਰਵਿੰਦਰ ਭਾਰਦਵਾਜ ਐਡਵੋਕੇਟ, ਮੁਕੇਸ਼ ਗੋਇਲ, ਬਲਵਿੰਦਰ ਭਾਰਦਵਾਜ, ਸੰਜੀਵ ਜਿੰਦਲ, ਭੂਸ਼ਣ ਕਾਂਸਲ ਅਤੇ ਨਰਿੰਦਰਪਾਲ ਸ਼ਰਮਾ ਸਕੱਤਰ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰਪੁਰਬ ਉਤਸ਼ਾਹ ਨਾਲ ਮਨਾਇਆ ਅਗਲੀ ਖ਼ਬਰ ‘ ਬਾਲ ਦਿਵਸ’ ਮਨਾਇਆ
Ad Position 24