16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਕਾਰੋਬਾਰ ਦੀਆਂ ਚੁਣੌਤੀਆਂ ਦੇ ਵਿਚਕਾਰ ਮਾਨਸਿਕ ਸ਼ਾਂਤੀ ਅਤੇ ਆਪਸੀ ਸਮਝ ਵੀ ਜ਼ਰੂਰੀ ਹੈ-ਵਿਸ਼ਾਲ ਗੁਪਤਾ

ਸੰਗਰੂਰ, 16 ਨਵੰਬਰ (ਚੌਧਰੀ ਨੰਦ ਲਾਲ ਗਾਂਧੀ)- ਜ਼ਿਲ੍ਹਾ ਉਦਯੋਗ ਚੈਂਬਰ ਦੇ ਸੰਗਰੂਰ ਬਲਾਕ ਨੇ ਪ੍ਰਧਾਨ ਵਿਸ਼ਾਲ ਗੁਪਤਾ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਜਨਰਲ ਹਾਊਸ ਅਤੇ ਸੂਫੀ ਨਾਈਟ ਦਾ ਆਯੋਜਨ ਚੈਂਬਰ ਭਵਨ, ਫੋਕਲ ਪੁਆਇੰਟ, ਸੰਗਰੂਰ ਵਿਖੇ ਆਯੋਜਿਤ ਕੀਤਾ ਗਿਆ। ਜਿਸ ਵਿੱਚ ਪੰਜਾਬ ਇਨਫੋਟੈਕ ਦੇ ਚੇਅਰਮੈਨ ਡਾ.

Ad Position 21
No active advertisement
ਮੀਟਿੰਗ ਦਾ ਦ੍ਰਿਸ਼। ਤਸਵੀਰ-ਮੁਕੇਸ ਕੁਮਾਰ 17-11-2026
ਸੰਗਰੂਰ, 16 ਨਵੰਬਰ (ਚੌਧਰੀ ਨੰਦ ਲਾਲ ਗਾਂਧੀ)- ਜ਼ਿਲ੍ਹਾ ਉਦਯੋਗ ਚੈਂਬਰ ਦੇ ਸੰਗਰੂਰ ਬਲਾਕ ਨੇ ਪ੍ਰਧਾਨ ਵਿਸ਼ਾਲ ਗੁਪਤਾ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਜਨਰਲ ਹਾਊਸ ਅਤੇ ਸੂਫੀ ਨਾਈਟ ਦਾ ਆਯੋਜਨ ਚੈਂਬਰ ਭਵਨ, ਫੋਕਲ ਪੁਆਇੰਟ, ਸੰਗਰੂਰ ਵਿਖੇ ਆਯੋਜਿਤ ਕੀਤਾ ਗਿਆ। ਜਿਸ ਵਿੱਚ ਪੰਜਾਬ ਇਨਫੋਟੈਕ ਦੇ ਚੇਅਰਮੈਨ ਡਾ. ਗੁਰਿੰਦਰਜੀਤ ਸਿੰਘ ਮਿੰਕੂ ਜਵੰਧਾ, ਬਰਨਾਲ ਤੋਂ ਚੇਅਰਮੈਨ ਵਿਵੇਕ ਸਿਧਵਾਨੀ, ਨਰਿੰਦਰ ਗਰਗ ਨੀਟਾ ਜ਼ਿਲ੍ਹਾ ਪ੍ਰਧਾਨ ਬੀ.ਜੇ.ਪੀ., ਹਰਪੀ੍ਰਤ ਸਿੰਘ ਹੈਪੀ ਅੰਤਰਾਰਸ਼ਟਰੀ ਮੁੱਕੇਬਾਜ ਵਿਸ਼ੇਸ਼ ਮਹਿਮਾਨ, ਜ਼ਿਲ੍ਹਾ ਚੇਅਰਮੈਨ ਏ.ਆਰ. ਸ਼ਰਮਾਂ, ਜ਼ਿਲ੍ਹਾ ਸੀ.ਵਾ. ਚੇਅਰਮੈਨ ਘਣਸ਼ਾਮ ਕਾਂਸਲ, ਜ਼ਿਲ੍ਹਾ ਵਾ. ਚੇਅਰਮੈਨ ਸੰਜੀਵ ਚੋਪੜਾ, ਜ਼ਿਲ੍ਹਾ ਪ੍ਰਧਾਨ ਸਜੀਵ ਸੂਦ, ਜ਼ਿਲ੍ਹਾ ਸੈਕਟਰੀ ਐਮ.ਪੀ. ਸਿੰਘ, ਜਿਲ੍ਹਾ ਖਜਾਨਚੀ ਪ੍ਰੇਮ ਗੁਪਤਾ ਵਿਸ਼ੇਸ਼ ਤੌਰ ’ਤੇ ਪਹੁੰਚੇ । ਆਪਣੇ ਸੰਬੋਧਨ ਵਿੱਚ ਜ਼ਿਲ੍ਹਾ ਚੇਅਰਮੈਨ ਡਾ. ਏ.ਆਰ. ਸ਼ਰਮਾ ਨੇ ਕਿਹਾ ਕਿ ਲੋਕ ਸਫਲਤਾ ਨੂੰ ਸ਼ਾਂਤੀ ਸਮਝ ਲੈਂਦੇ ਹਨ, ਜਦੋਂ ਕਿ ਅਸਲ ਲੋੜ ਜ਼ਿੰਦਗੀ ਵਿੱਚ ਸ਼ਾਂਤੀ ਦੇ ਪਲਾਂ ਦੀ ਕਦਰ ਕਰਨ ਦੀ ਹੈ। ਉਦਯੋਗਪਤੀਆਂ ਵੱਖ-ਵੱਖ ਵਪਾਰਕ ਚੁਣੌਤੀਆਂ ਵਿੱਚ ਰੁੱਝੇ ਰਹਿੰਦੇ ਹਨ। ਇਸ ਲਈ, ਸਮੇਂ-ਸਮੇਂ ਤੇ ਮਨੋਰੰਜਨ ਅਤੇ ਸਮਾਜਿਕ ਇਕੱਠਾਂ ਦਾ ਆਯੋਜਨ ਕਰਨਾ ਜ਼ਰੂਰੀ ਹੈ। ਜ਼ਿਲ੍ਹਾ ਵਾ. ਚੇਅਰਮੈਨ ਘਣਸ਼ਾਮ ਕਾਂਸਲ ਨੇ ਕਿਹਾ ਕਿ ਉਦਯੋਗ ਅਤੇ ਵਪਾਰ ਕਿਸੇ ਵੀ ਖੇਤਰ ਦੀ ਆਰਥਿਕ ਤਰੱਕੀ ਲਈ ਬਹੁਤ ਜ਼ਰੂਰੀ ਹਨ। ਬਲਾਕ ਪ੍ਰਧਾਨ ਵਿਸ਼ਾਲ ਗੁਪਤਾ ਨੇ ਕਿਹਾ ਕਿ ਸੂਫੀ ਨਾਈਟ ਵਰਗੇ ਸੱਭਿਆਚਾਰਕ ਸਮਾਗਮ ਲੋਕਾਂ ਨੂੰ ਉਨ੍ਹਾਂ ਦੇ ਤਣਾਅਪੂਰਨ ਰੋਜ਼ਾਨਾ ਕੰਮਾਂ ਤੋਂ ਥੋੜ੍ਹੀ ਦੇਰ ਲਈ ਰਾਹਤ ਪ੍ਰਦਾਨ ਕਰਦੇ ਹਨ। ਸੰਗੀਤ ਅਤੇ ਮਨੋਰੰਜਨ ਸਕਾਰਾਤਮਕ ਊਰਜਾ ਪ੍ਰਦਾਨ ਕਰਦੇ ਹਨ ਅਤੇ ਵੱਖ-ਵੱਖ ਖੇਤਰਾਂ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਨੇੜੇ ਆਉਣ ਦਿੰਦੇ ਹਨ। ਜ਼ਿਲ੍ਹਾ ਪ੍ਰਧਾਨ ਸੰਜੀਵ ਸੂਦ ਨੇ ਸੰਗਰੂਰ ਬਲਾਕ ਟੀਮ ਦੀ ਅਜਿਹੀ ਪਹਿਲ ਕਦਮੀ ਕਰਨ ਲਈ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੇ ਸਮਾਗਮ ਉਦਯੋਗ ਵਿੱਚ ਭਾਈਚਾਰਾ ਅਤੇ ਏਕਤਾ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਕਰਦੇ ਰਹਿਣਗੇ। ਵੱਖ-ਵੱਖ ਬਲਾਕਾ ਤੋਂ ਆਏ ਹੋਏ ਪ੍ਰਧਾਨ ਅਤੇ ਉਨ੍ਹਾਂ ਦੀ ਟੀਮ ਦਾ ਬਲਾਕ ਚੇਅਰਮੈਨ ਸੰਦੀਪ ਬਾਂਸਲ ਨੇ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਵਾ. ਚੇਅਰਮੈਨ ਅਮਨ ਜ਼ਖਮੀ, ਜ: ਸੈਕਟਰੀ ਸਰਾਂਸ਼ ਗਰਗ, ਕੈਸ਼ੀਅਰ ਨਿਤੇਸ਼ ਮਘਾਨ, ਪੈਟਰਨ ਦੀਪਕ ਜਿੰਦਲ, ਹਰੀਓਮ ਜਿੰਦਲ, ਅਸ਼ੋਕ ਗਰਗ, ਸੀ. ਵਾਇਸ ਪ੍ਰਧਾਨ ਕ੍ਰਿਸ਼ਨ ਬਾਂਸਲ, ਯਸ਼ਪਾਲ ਛਾਬੜਾ, ਵਾ. ਪ੍ਰਧਾਨ ਅਸ਼ੀਸ਼ ਗੋਇਲ, ਪ੍ਰੈਸ ਸੈਕਟਰੀ ਸੇਵਕ ਜਿੰਦਲ, ਪੀ.ਆਰ.ਓ. ਰਾਕੇਸ਼ ਗਰਗ, ਜੁ: ਸੈਕਟਰੀ ਅੰਕੂਰ ਬਾਂਸਲ, ਕਮਲ ਕਾਂਤ, ਸ਼ਾਮ ਲਾਲ, ਅ੍ਰਿਮਤ ਪਾਲ ਸਿੰਘ, ਰਵਿੰਦਰ ਮਿੱਤਲ, ਸੰਜੀਵ ਬਾਂਸਲ, ਵਿਸ਼ਾਲ ਗਰਗ ਵਿਸ਼ੂ, ਰਮੇਸ਼ ਗੋਇਲ, ਨਿਸਾਂਤ ਗੋਇਲ, ਯੁਗੇਸ਼ ਸ਼ਰਮਾਂ, ਸੰਜੇ ਬਾਂਸਲ, ਹਨੀ ਬਾਂਸਲ, ਰਾਮ ਬਾਂਸਲ, ਸ਼ੀਸਨ ਗਰਗ,ਪ੍ਰਵੀਨ ਰੁਮਾਣੀ, ਅਮਰਨਾਥ, ਲਵਪ੍ਰੀਤ ਕਲੇਰ, ਪ੍ਰਵੀਨ, ਅਸ਼ੋਕ ਜੀ, ਜਸ਼ਨ, ਕੁਸਮ ਡਾਂਗ, ਭੀਰਭਾਨ ਜੀ, ਭਰਤ ਨਾਗਪਾਲ ਅਤੇ ਹੋਰ ਮੈਂਬਰ ਮੋਜੂਦ ਸਨ। ਅਮਨ ਜ਼ਖਮੀ ਵੱਲੋਂ ਸਮਾਗਮ ਵਿੱਚ ਪਹੁੰਚਣ ’ਤੇ ਸਾਰੇ ਹੀ ਮਹਿਮਾਨਾਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਮਹਿਲ ਕਲਾਂ ਸਾਬਕਾ ਸੈਨਿਕ ਮਹਿੰਦਰ ਸਿੰਘ ਫ਼ੌਜੀ ਦਾ ਦਿਹਾਂਤ ਅਗਲੀ ਖ਼ਬਰ ਹਰਵਿੰਦਰ ਸਿੰਘ ਗੁੱਜਰਾਂ ਮੁੜ ਕੰਟਰੈਕਟ ਪੀ.ਆਰ.ਟੀ.ਸੀ. ਵਰਕਰ ਯੂਨੀਅਨ ਆਜ਼ਾਦ ਦੇ ਸੂਬਾ ਪ੍ਰਧਾਨ ਚੁਣੇ
Ad Position 24