ਮਹਿਲ ਕਲਾਂ ਸਾਬਕਾ ਸੈਨਿਕ ਮਹਿੰਦਰ ਸਿੰਘ ਫ਼ੌਜੀ ਦਾ ਦਿਹਾਂਤ
ਮਹਿਲ ਕਲਾਂ, 16 ਨਵੰਬਰ (ਗੁਰਪ੍ਰੀਤ ਸਿੰਘ ਅਣਖੀ)-ਮਹਿਲ ਕਲਾਂ ਦੇ ਸਾਬਕਾ ਸੈਨਿਕ ਮਹਿੰਦਰ ਸਿੰਘ ਫ਼ੌਜੀ (78) ਦਾ ਬੀਤੀ ਰਾਤ ਅਚਾਨਕ ਦਿਹਾਂਤ ਹੋ ਗਿਆ। ਉਹ ਐਮ.
ਮਹਿਲ ਕਲਾਂ, 16 ਨਵੰਬਰ (ਗੁਰਪ੍ਰੀਤ ਸਿੰਘ ਅਣਖੀ)-ਮਹਿਲ ਕਲਾਂ ਦੇ ਸਾਬਕਾ ਸੈਨਿਕ ਮਹਿੰਦਰ ਸਿੰਘ ਫ਼ੌਜੀ (78) ਦਾ ਬੀਤੀ ਰਾਤ ਅਚਾਨਕ ਦਿਹਾਂਤ ਹੋ ਗਿਆ। ਉਹ ਐਮ.ਕੇ. ਟਾਇਰ ਮਹਿਲ ਕਲਾਂ ਅਤੇ ਕੰਗਾਰੂ ਇਮੀਗ੍ਰੇਸ਼ਨ ਮਹਿਲ ਕਲਾਂ ਦੇ ਮਾਲਕ ਪਰਗਟ ਸਿੰਘ ਅਤੇ ਪ੍ਰਵੀਨ ਸਿੰਘ ਦੇ ਸਤਿਕਾਰਯੋਗ ਪਿਤਾ ਸਨ। ਜ਼ਿਕਰਯੋਗ ਹੈ ਕਿ ਸ. ਮਹਿੰਦਰ ਸਿੰਘ ਫ਼ੌਜੀ 1967 ਵਿਚ ਬੀ.ਐਸ.ਐਫ਼. ਵਿਚ ਭਰਤੀ ਹੋਏ ਸਨ ਅਤੇ ਦੇਸ਼ ਪ੍ਰਤੀ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾਉਣ ਉਪਰੰਤ 1990 ਵਿਚ ਸੇਵਾਮੁਕਤ ਹੋਏ ਸਨ। ਉਨ੍ਹਾਂ ਦੇ ਦਿਹਾਂਤ ’ਤੇ ਵੱਖ-ਵੱਖ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਜਥੇਬੰਦੀਆਂ ਦੇ ਆਗੂਆਂ ਨੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਮਹਿੰਦਰ ਸਿੰਘ ਫ਼ੌਜੀ ਦਾ ਅੰਤਿਮ ਸਸਕਾਰ ਅੱਜ 17 ਨਵੰਬਰ ਮੰਗਲਵਾਰ ਨੂੰ ਦੁਪਹਿਰ 12 ਵਜੇ ਮਹਿਲ ਕਲਾਂ ਸੋਢੇ (ਨੇੜੇ ਨਾਨਕਸਰ ਠਾਠ) ਵਿਖੇ ਕੀਤਾ ਜਾਵੇਗਾ।