20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਵਿਸ਼ਵ ਸਫ਼ਾਈ ਦਿਵਸ ’ਤੇ ਰੋਟਰੀ ਚੈਂਪੀਅਨਜ਼ ਵਲੋਂ ਸਵੱਛਤਾ ਅਤੇ ਵਾਤਾਵਰਨ ਸੁਰੱਖਿਆ ’ਤੇ ਜ਼ੋਰ

ਅਹਿਮਦਗੜ੍ਹ, 20 ਸਤੰਬਰ (ਸੁਖਜੀਤ ਸਿੰਘ ਖੇੜਾ)- ਵਿਸ਼ਵ ਸਫ਼ਾਈ ਦਿਵਸ ਦੇ ਮੌਕੇ ‘ਤੇ ਰੋਟਰੀ ਕਲੱਬ ਚੈਂਪੀਅਨਜ਼ ਨੇ ਵਾਤਾਵਰਣ ਸੁਰੱਖਿਆ, ਸਫ਼ਾਈ ਅਤੇ ਜਨਤਕ ਜਾਗਰੂਕਤਾ ‘ਤੇ ਇਕ ਵਿਸ਼ੇਸ਼ ਸੰਦੇਸ਼ ਦਿੱਤਾ । ਕਲੱਬ ਦੇ ਅਧਿਕਾਰੀਆਂ ਨੇ ਕਿਹਾ ਕਿ ਇਕ ਸਾਫ਼ ਅਤੇ ਪ੍ਰਦੂਸ਼ਣ ਮੁਕਤ ਵਾਤਾਵਰਣ ਸਿਰਫ਼ ਸਰਕਾਰੀ ਯਤਨਾਂ ਨਾਲ ਹੀ ਸੰਭਵ ਨਹੀਂ ਹੈ, ਸਗੋਂ ਹਰ ਨਾਗਰਿਕ ਨੂੰ ਆਪਣੀ ਜ਼ਿੰਮੇਵਾਰੀ ਨੂੰ ਸਮਝਣਾ ਚਾਹੀਦਾ ਹੈ ।

Ad Position 21
No active advertisement
ਬਾਬਾ ਇਕਬਾਲ ਸਿੰਘ ਦੇ 100ਵੇਂ ਜਨਮ ਦਿਨ ਨੂੰ ਸਮਰਪਿਤ ਅੰਮ੍ਰਿਤ ਸੰਚਾਰ 23 ਨੂੰ 21-09-2026
ਅਹਿਮਦਗੜ੍ਹ, 20 ਸਤੰਬਰ (ਸੁਖਜੀਤ ਸਿੰਘ ਖੇੜਾ)- ਵਿਸ਼ਵ ਸਫ਼ਾਈ ਦਿਵਸ ਦੇ ਮੌਕੇ ‘ਤੇ ਰੋਟਰੀ ਕਲੱਬ ਚੈਂਪੀਅਨਜ਼ ਨੇ ਵਾਤਾਵਰਣ ਸੁਰੱਖਿਆ, ਸਫ਼ਾਈ ਅਤੇ ਜਨਤਕ ਜਾਗਰੂਕਤਾ ‘ਤੇ ਇਕ ਵਿਸ਼ੇਸ਼ ਸੰਦੇਸ਼ ਦਿੱਤਾ । ਕਲੱਬ ਦੇ ਅਧਿਕਾਰੀਆਂ ਨੇ ਕਿਹਾ ਕਿ ਇਕ ਸਾਫ਼ ਅਤੇ ਪ੍ਰਦੂਸ਼ਣ ਮੁਕਤ ਵਾਤਾਵਰਣ ਸਿਰਫ਼ ਸਰਕਾਰੀ ਯਤਨਾਂ ਨਾਲ ਹੀ ਸੰਭਵ ਨਹੀਂ ਹੈ, ਸਗੋਂ ਹਰ ਨਾਗਰਿਕ ਨੂੰ ਆਪਣੀ ਜ਼ਿੰਮੇਵਾਰੀ ਨੂੰ ਸਮਝਣਾ ਚਾਹੀਦਾ ਹੈ । ਕਲੱਬ ਦੇ ਪ੍ਰਧਾਨ ਡਾ. ਰਵੀ ਸ਼ਰਮਾ ਨੇ ਕਿਹਾ ਕਿ ਵਿਸ਼ਵ ਸਫ਼ਾਈ ਦਿਵਸ ਸਾਨੂੰ ਯਾਦ ਦਿਵਾਉਂਦਾ ਹੈ ਕਿ ਸਵੱਛਤਾ ਇਕ ਦਿਨ ਦੀ ਮੁਹਿੰਮ ਨਹੀਂ ਹੋਣੀ ਚਾਹੀਦੀ, ਸਗੋਂ ਸਾਡੇ ਜੀਵਨ ਦਾ ਇੱਕ ਹਿੱਸਾ ਹੋਣੀ ਚਾਹੀਦੀ ਹੈ । ਉਨ੍ਹਾਂ ਕਿਹਾ ਕਿ ਜੇਕਰ ਹਰ ਕੋਈ ਆਪਣੇ ਘਰਾਂ, ਆਲੇ-ਦੁਆਲੇ ਅਤੇ ਜਨਤਕ ਥਾਵਾਂ ਨੂੰ ਸਾਫ਼ ਰੱਖੇ ਅਤੇ ਕੂੜੇ ਦੇ ਸਹੀ ਨਿਪਟਾਰੇ ਨੂੰ ਯਕੀਨੀ ਬਣਾਏ, ਤਾਂ ਵਾਤਾਵਰਣ ‘ਤੇ ਸਕਾਰਾਤਮਿਕ ਪ੍ਰਭਾਵ ਪੈ ਸਕਦਾ ਹੈ । ਜਨਰਲ ਸਕੱਤਰ ਅਜੇ ਜੈਨ ਨੇ ਕਿਹਾ ਕਿ ਵਾਤਾਵਰਣ ਸੁਰੱਖਿਆ ਲਈ ਜਾਗਰੂਕਤਾ ਦੇ ਨਾਲ-ਨਾਲ ਵਿਵਹਾਰਿਕ ਤਬਦੀਲੀ ਦੀ ਵੀ ਲੋੜ ਹੈ। ਉਨ੍ਹਾਂ ਨਾਗਰਿਕਾਂ ਨੂੰ ਸਫ਼ਾਈ ਮੁਹਿੰਮਾਂ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ। ਇਸ ਮੌਕੇ ਕਮਲਦੀਪ ਗਰਗ ਜਿੰਮੀ, ਹਨੀਸ਼ ਗੁਪਤਾ, ਮਨੀਸ਼ ਮਲਹੋਤਰਾ, ਬਲਦੇਵ ਸਿੰਘ ਮੱਕੜ, ਡਾ. ਰਾਜੀਵ ਭੱਖੂ, ਰਾਕੇਸ਼ ਜੋਸ਼ੀ, ਦੀਪਕ ਗਰਗ, ਅਨਿਲ ਸਿੰਗਲ, ਮਨੀਸ਼ ਜੈਨ ਚੱਟੂ, ਨਵੀਨ ਗਰਗ ਸਮੇਤ ਸਾਰੇ ਕਲੱਬ ਮੈਂਬਰ ਮੌਜੂਦ ਸਨ। ਸਾਰਿਆਂ ਨੇ ਸਫ਼ਾਈ ਅਤੇ ਵਾਤਾਵਰਣ ਸੁਰੱਖਿਆ ਵਿੱਚ ਜਨਤਕ ਭਾਗੀਦਾਰੀ ਵਧਾਉਣ ਦਾ ਪ੍ਰਣ ਲਿਆ।
Ad Position 22
No active advertisement
ਪਿਛਲੀ ਖ਼ਬਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ 551 ਦਿਨ ਪੂਰੇ ਹੋਣ ’ਤੇ ਵਿਧਾਇਕਾ ਭਰਾਜ ਨੇ ਵੱਖ-ਵੱਖ ਪਿੰਡਾਂ ਦੇ ਪੰਚਾਂ ਸਰਪੰਚਾਂ ਨਾ... ਅਗਲੀ ਖ਼ਬਰ ਮੁਫ਼ਤ ਮੈਡੀਕਲ ਕੈਂਪ ਲਗਾਇਆ
Ad Position 24