25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਬਾਜ਼ਾਰਾਂ ਅੰਦਰ 10 ਤੇ 20 ਰੁਪਏ ਦੇ ਨਵੇਂ ਨੋਟਾਂ ਦੀ ਕਾਲਾ ਬਾਜ਼ਾਰੀ ਚਰਮ 'ਤੇ ਪਹੁੰਚੀ

Ad Position 21
No active advertisement
ਅਜੀਤ ਡੈਸਕ 25-11-2025
• ਆਮ ਆਦਮੀ ਲਈ ਬੈਂਕਾਂ ਦੇ ਦਰਵਾਜ਼ੇ ਬੰਦ, ਬਾਜ਼ਾਰ ਵਿਚ ਸੌਦੇਬਾਜ਼ੀ ਖੁੱਲ੍ਹੇਆਮ
ਸੰਦੌੜ, 24 ਨਵੰਬਰ (ਜਸਵੀਰ ਸਿੰਘ ਜੱਸੀ) - ਪੰਜਾਬ ਅੰਦਰ 10 ਅਤੇ 20 ਰੁਪਏ ਦੇ ਨਵੇਂ ਨੋਟਾਂ ਦੀ ਭਾਰੀ ਕਾਲਾ ਬਜਾਰੀ ਨਾਲ ਆਮ ਲੋਕ ਬਹੁਤ ਪਰੇਸ਼ਾਨ ਹਨ | ਵਿਆਹਾਂ ਅਤੇ ਸਮਾਗਮਾਂ ਵਿਚ ਨੋਟਾਂ ਦੇ ਹਾਰ ਬਣਾਉਣ ਲਈ ਇਹ ਨੋਟ ਲੋੜੀਂਦੇ ਹਨ, ਪਰ ਬੈਂਕਾਂ ਵਿਚ ਉਪਲਬਧ ਨਹੀਂ ਮਿਲ ਰਹੇ | ਹੈਰਾਨੀ ਦੀ ਗੱਲ ਇਹ ਹੈ ਕਿ ਜਿੱਥੇ ਬੈਂਕਾਂ ਵਿਚ ਬੰਡਲ ਮੁਸ਼ਕਲ ਨਾਲ ਮਿਲਦੇ ਹਨ, ਉੱਥੇ ਬਾਹਰ ਬਾਜ਼ਾਰ ਵਿਚ ਇਹੀ ਨਵੇਂ ਨੋਟ ਆਸਾਨੀ ਨਾਲ 400 ਤੋਂ 500 ਰੁਪਏ ਵਧਾ ਕੇ ਵੇਚੇ ਜਾ ਰਹੇ ਹਨ | ਇਸ ਨਾਲ ਬੈਂਕ ਕਰਮਚਾਰੀਆਂ ਅਤੇ ਦਲਾਲਾਂ ਦੀ ਮਿਲੀਭੁਗਤ ਬੇਨਕਾਬ ਹੁੰਦੀ ਨਜ਼ਰ ਆ ਰਹੀ ਹੈ | ਪਹਿਲਾਂ ਸਮਾਂ ਅਜਿਹਾ ਸੀ ਕਿ ਬੈਂਕ ਵਿਚ ਵਿਆਹ ਦਾ ਕਾਰਡ ਦਿਖਾਉਂਦੇ ਹੀ 10 ਤੇ 20 ਰੁਪਏ ਦੇ ਨਵੇਂ ਬੰਡਲ ਤੁਰੰਤ ਹੱਥ ਵਿਚ ਆ ਜਾਂਦੇ ਸਨ | ਪਰ ਅੱਜ ਸਥਿਤੀ ਬਿਲਕੁਲ ਉਲਟ ਹੈ ਸਿਫ਼ਾਰਿਸ਼ ਨਾਲ ਵੀ ਬੰਡਲ ਲੱਭਣਾ ਮੁਸ਼ਕਲ ਹੈ | ਆਮ ਲੋਕ ਲਾਈਨਾਂ ਵਿਚ ਖੜ੍ਹੇ ਰਹਿੰਦੇ ਹਨ ਪਰ ਨੋਟ ਉਪਲਬਧ ਨਹੀਂ, ਜਦਕਿ ਵਪਾਰੀਆਂ, ਸੁਨਿਆਰਿਆਂ ਅਤੇ ਨੋਟਾਂ ਦੇ ਹਾਰ ਤਿਆਰ ਕਰਨ ਵਾਲਿਆਂ ਕੋਲ ਨਵੀਂ ਕਰੰਸੀ ਬਹੁਤਾਤ ਵਿਚ ਮੌਜੂਦ ਹੈ | ਸਵਾਲ ਸਾਫ਼ ਹੈ ਕਿ ਜੋ ਚੀਜ਼ ਬੈਂਕ ਦੇ ਕਾਊਾਟਰ ਤੇ ਨਹੀਂ, ਉਹ ਬਾਹਰ ਕਿਵੇਂ? ਲੋਕਾਂ ਦਾ ਕਹਿਣਾ ਹੈ ਕਿ ਰਿਜ਼ਰਵ ਬੈਂਕ ਤੋਂ ਆਉਣ ਵਾਲੀ ਨਵੀਂ ਕਰੰਸੀ ਬੈਂਕਾਂ ਵਿਚ ਪਹੁੰਚਣ ਤੋਂ ਪਹਿਲਾਂ ਹੀ ਕੁਝ ਕਰਮਚਾਰੀਆਂ ਅਤੇ ਦਲਾਲਾਂ ਦੇ ਜ਼ਰੀਏ ਸਿੱਧੇ ਕਾਲਾ ਬਾਜ਼ਾਰ ਵਿਚ ਚਲੀ ਜਾਂਦੀ ਹੈ | ਇਹ ਸਥਿਤੀ ਨਾ ਸਿਰਫ਼ ਭਿ੍ਸ਼ਟਾਚਾਰ ਦੀ ਗੰਭੀਰ ਨਿਸ਼ਾਨੀ ਹੈ, ਬਲਕਿ ਆਮ ਜਨਤਾ ਨਾਲ ਵੱਡਾ ਧੋਖਾ ਵੀ ਹੈ | ਸਰਕਾਰ ਭਾਵੇਂ 10 ਰੁਪਏ ਦੇ ਸਿੱਕਿਆਂ ਦੀ ਵਰਤੋਂ ਵਧਾਉਣ ਦੀ ਗੱਲ ਕਰ ਰਹੀ ਹੈ, ਪਰ ਵਿਆਹਾਂ ਅਤੇ ਸਮਾਰੋਹਾਂ ਲਈ ਨੋਟਾਂ ਦੇ ਬੰਡਲਾਂ ਦੀ ਮੰਗ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ | ਆਮ ਲੋਕਾਂ ਦੀ ਮੰਗ ਹੈ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਵੇ ਅਤੇ ਬੈਂਕਾਂ ਵਿਚੋਂ ਨੋਟਾਂ ਦੀ ਕਾਲਾ ਬ
ਜਾਰੀ 'ਤੇ ਤੁਰੰਤ ਰੋਕ ਲਗਾਈ ਜਾਵੇ | ਸਮਾਂ ਆ ਗਿਆ ਹੈ ਕਿ ਪ੍ਰਸ਼ਾਸਨ ਕਾਰਵਾਈ ਕਰੇ, ਨਹੀਂ ਤਾਂ 10-20 ਰੁਪਏ ਦੇ ਨਵੇਂ ਨੋਟ ਵੀ ਕੇਵਲ Tਅਮੀਰਾਂ ਦੀ ਪਹੁੰਚUਤੱਕ ਹੀ ਸਿਮਤ ਰਹਿ ਜਾਣਗੇ |
Ad Position 22
No active advertisement
ਪਿਛਲੀ ਖ਼ਬਰ ਨਸ਼ੀਲਾ ਪਦਾਰਥ ਬਰਾਮਦ, ਇਕ ਗਿ੍ਫ਼ਤਾਰ ਅਗਲੀ ਖ਼ਬਰ ਸ਼ਹੀਦੀ ਦਿਹਾੜਾ ਮਨਾਇਆ
Ad Position 24