ਦਿੜ੍ਹਬਾ ਮੰਡੀ, 5 ਦਸੰਬਰ (ਹਰਬੰਸ ਸਿੰਘ ਛਾਜਲੀ)-ਬਲਾਕ ਸੰਮਤੀ ਦਿੜ੍ਹਬਾ ਦੇ 18 ਜ਼ੋਨਾਂ ਲਈ ਦਾਖਲ ਨਾਮਜ਼ਦਗੀਆਂ ਦੀ ਪੜਤਾਲ ਕੀਤੀ ਗਈ | ਕੁਲ 50 ਨਾਮਜ਼ਦਗੀਆਂ ਦਾਖਲ ਹੋਈਆਂ ਸਨ | ਚੋਣ ਅਫਸਰ-ਕਮ- ਐਸ.ਡੀ.ਐਮ. ਦਿੜ੍ਹਬਾ ਸ੍ਰੀ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਬਲਾਕ ਦਿੜ੍ਹਬਾ ਦੇ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕੀਤੀ ਗਈ | ਜ਼ੋਨ ਗੁੱਜਰਾਂ 'ਚੋਂ ਮੇਜਰ ਸਿੰਘ ਦੇ ਕਾਗ਼ਜ਼ ਦਰੁਸਤ ਨਾ ਪਾਏ ਜਾਣ ਤੇ ਰੱਦ ਹੋ ਗਏ ਹਨ | ਜ਼ੋਨ ਸਫੀਪੁਰ ਕਲਾਂ ਤੋਂ ਸੁਖਜਿੰਦਰ ਸਿੰਘ ਆਜ਼ਾਦ, ਨੀਰਜ ਕੁਮਾਰ ਆਮ ਆਦਮੀ ਪਾਰਟੀ ਅਤੇ ਕਰਨੈਲ ਸਿੰਘ ਸ਼੍ਰੋਮਣੀ ਅਕਾਲੀ ਦਲ, ਜ਼ੋਨ ਕੜਿਆਲ ਤੋਂ ਜੱਸਾ ਸਿੰਘ ਆਜ਼ਾਦ, ਮਨਪ੍ਰੀਤ ਸਿੰਘ ਸ਼੍ਰੋਮਣੀ ਅਕਾਲੀ ਦਲ, ਜੱਸਾ ਸਿੰਘ ਪੁੱਤਰ ਬਲਵੀਰ ਸਿੰਘ ਆਜ਼ਾਦ, ਤਰਸੇਮ ਸਿੰਘ ਆਮ ਆਦਮੀ ਪਾਰਟੀ ਅਤੇ ਅਵਤਾਰ ਸਿੰਘ ਬੀ.ਜੇ.ਪੀ., ਜ਼ੋਨ ਖੇਤਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਰਬਜੀਤ ਕੌਰ ਅਤੇ ਆਮ ਆਦਮੀ ਪਾਰਟੀ ਦੀ ਜਸਵੀਰ ਕੌਰ, ਜ਼ੋਨ ਲਾਡਬੰਜਾਰਾ ਕਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਜਸਵੀਰ ਕੌਰ, ਕਾਂਗਰਸ ਦੀ ਸੰਦੀਪ ਕੌਰ ਅਤੇ ਆਮ ਆਦਮੀ ਪਾਰਟੀ ਦੀ ਮਨਜੀਤ ਕੌਰ, ਜ਼ੋਨ ਸ਼ਾਦੀਹਰੀ ਤੋਂ ਆਮ ਆਦਮੀ ਪਾਰਟੀ ਦੇ ਜਗਸੀਰ ਸਿੰਘ ਹੀ ਇਕੱਲੇ ਉਮੀਦਵਾਰ ਹਨ, ਜ਼ੋਨ ਕੌਹਰੀਆ ਤੋਂ ਆਮ ਆਦਮੀ ਪਾਰਟੀ ਦੀ ਸੰਦੀਪ ਕੌਰ, ਬੀ.ਜੇ.ਪੀ. ਦੀ ਕੁਲਵਿੰਦਰ ਕੌਰ, ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਜਸਵੀਰ ਕੌਰ ਅਤੇ ਕਾਂਗਰਸ ਦੀ ਬਲਵੀਰ ਕੌਰ, ਰੋਗਲਾ ਜ਼ੋਨ ਤੋਂ ਆਮ ਆਦਮੀ ਪਾਰਟੀ ਦੀ ਸ਼ਿੰਦਰ ਕੌਰ, ਸ਼੍ਰੋਮਣੀ ਅਕਾਲੀ ਦਲ ਦੀ ਰਾਜ ਕੌਰ, ਜ਼ੋਨ ਜਨਾਲ ਤੋਂ ਆਮ ਆਦਮੀ ਪਾਰਟੀ ਦੇ ਮਨਦੀਪ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਭੂਰਾ ਸਿੰਘ, ਕਾਂਗਰਸ ਪਾਰਟੀ ਦੇ ਜਸਵੀਰ ਸਿੰਘ, ਜ਼ੋਨ ਤੂਰਬੰਜਾਰਾ ਤੋਂ ਆਮ ਆਦਮੀ ਪਾਰਟੀ ਦੇ ਜਗਜੀਤ ਸਿੰਘ ਹੀ ਉਮੀਦਵਾਰ ਹਨ | ਜ਼ੋਨ ਢੰਡੋਲੀ ਕਲਾਂ ਤੋਂ ਸਿੰਦਰ ਕੌਰ ਸ਼੍ਰੋਮਣੀ ਅਕਾਲੀ ਦਲ, ਚਰਨਜੀਤ ਕੌਰ ਆਮ ਆਦਮੀ ਪਾਰਟੀ, ਕਰਮਜੀਤ ਕੌਰ ਆਜ਼ਾਦ, ਕਾਂਗਰਸ ਦੀ ਬਲਜਿੰਦਰ ਕੌਰ, ਜ਼ੋਨ ਤਰੰਜੀ ਖੇੜਾ ਤੋਂ ਭੋਲਾ ਸਿੰਘ ਆਜ਼ਾਦ, ਬਲਜੀਤ ਸਿੰਘ ਆਜ਼ਾਦ, ਕਾਂਗਰਸ ਦੇ ਗੁਰਲਗਨਦੀਪ ਸਿੰਘ, ਆਮ ਆਦਮੀ ਪਾਰਟੀ ਗੁਰਸੇਵਕ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਦਰਸ਼ਨ ਸਿੰਘ, ਜ਼ੋਨ ਮਹਿਲਾਂ ਤੋਂ ਆਮ ਆਦਮੀ ਪਾਰਟੀ ਦੇ ਪ੍ਰੇਮ ਦਾਸ , ਬੀ.ਜੇ.ਪੀ. ਦੇ ਕੇਵਲ ਖਾਨ, ਕਾਂਗਰਸ ਦੇ ਰਾਮ ਸਿੰਘ, ਜ਼ੋਨ ਮੌੜਾਂ ਤੋਂ ਆਮ ਆਦਮੀ ਪਾਰਟੀ ਦੀ ਪਰਮਜੀਤ ਕੌਰ, ਅੰਮਿ੍ਤ ਪਾਲ ਕੌਰ ਆਜ਼ਾਦ, ਜ਼ੋਨ ਗੁੱਜਰਾਂ ਤੋਂ ਆਮ ਆਦਮੀ ਪਾਰਟੀ ਦੇ ਹਰਜਿੰਦਰ ਸਿੰਘ, ਕਾਂਗਰਸ ਦੇ ਬਲਕਾਰ ਸਿੰਘ, ਜ਼ੋਨ ਖਨਾਲ ਕਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਬਲਜਿੰਦਰ ਕੌਰ, ਆਜ਼ਾਦ ਪਰਵਿੰਦਰ ਕੌਰ, ਆਮ ਆਦਮੀ ਪਾਰਟੀ ਦੀ ਮਨਦੀਪ ਕੌਰ, ਜ਼ੋਨ ਕਾਹਨਗੜ੍ਹ ਤੋਂ ਆਮ ਆਦਮੀ ਪਾਰਟੀ ਦੀ ਮਨਦੀਪ ਕੌਰ, ਲਖਵੀਰ ਕੌਰ ਆਜ਼ਾਦ, ਮਨਪ੍ਰੀਤ ਕੌਰ ਸ਼੍ਰੋਮਣੀ ਅਕਾਲੀ ਦਲ, ਜ਼ੋਨ ਕਮਾਲਪੁਰ ਤੋਂ ਕੁਲਵਿੰਦਰ ਸਿੰਘ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਨ, ਜ਼ੋਨ ਨਿਹਾਲਗੜ੍ਹ ਤੋਂ ਆਮ ਆਦਮੀ ਪਾਰਟੀ ਦੀ ਵੀਰਪਾਲ ਕੌਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਸਪ੍ਰੀਤ ਕੌਰ ਦੇ ਨਾਮਜ਼ਦਗੀ ਪੱਤਰ ਠੀਕ ਪਾਏ ਗਏ ਹਨ | 6 ਦਸੰਬਰ ਨੂੰ ਦੁਪਹਿਰ ਬਾਅਦ ਤਿੰਨ ਵਜੇ ਤੱਕ ਕਾਗ਼ਜ਼ ਵਾਪਸ ਲਏ ਜਾ ਸਕਦੇ ਹਨ |