28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਯੁੱਧ ਨਸ਼ਿਆਂ ਵਿਰੁੱਧ ਦੀ ਤਰਜ ’ਤੇ ਅੱਜ ਤੋਂ ਚੱਲੇਗਾ ਮਿਸ਼ਨ ਕਲੀਨ ਦਾ ਦੂਜਾ ਪੜਾਅ

ਸੰਗਰੂਰ, 28 ਅਗਸਤ (ਧੀਰਜ ਪਸ਼ੌਰੀਆ) - ਯੁੱਧ ਨਸ਼ਿਆਂ ਵਿਰੁੱਧ ਦੀ ਤਰਜ ਤੇ ਹੁਣ ਪੰਜਾਬ ਵਿੱਚ ਗੜਬੜਾਈ ਸਫਾਈ ਵਿਵਸਥਾ ਨੂੰ ਦਰੁਸਤ ਕਰਨ ਲਈ ਮਿਸ਼ਨ ਕਲੀਨ ਚਲਾਇਆ ਜਾਵੇਗਾ। 29 ਅਗਸਤ ਤੋਂ 7 ਸਤੰਬਰ ਤੱਕ ਚੱਲਣ ਵਾਲੇ ਇਸ ਮਿਸ਼ਨ ਵਿੱਚ ਸਰਕਾਰ ਵੱਲੋਂ ਸਮਾਜ ਸੇਵੀ ਸੰਸਥਾਵਾਂ ਅਤੇ ਆਮ ਲੋਕਾਂ ਦਾ ਸਹਿਯੋਗ ਮੰਗਿਆ ਗਿਆ ਹੈ।

Ad Position 21
No active advertisement
ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਸਮਾਜ ਸੇਵੀ ਸੰਸਥਾਵਾਂ ਅਤੇ ਆਮ ਲੋਕਾਂ ਦਾ ਮੰਗਿਆ ਸਹਿਯੋਗ 29-08-2026
ਸੰਗਰੂਰ, 28 ਅਗਸਤ (ਧੀਰਜ ਪਸ਼ੌਰੀਆ) - ਯੁੱਧ ਨਸ਼ਿਆਂ ਵਿਰੁੱਧ ਦੀ ਤਰਜ ਤੇ ਹੁਣ ਪੰਜਾਬ ਵਿੱਚ ਗੜਬੜਾਈ ਸਫਾਈ ਵਿਵਸਥਾ ਨੂੰ ਦਰੁਸਤ ਕਰਨ ਲਈ ਮਿਸ਼ਨ ਕਲੀਨ ਚਲਾਇਆ ਜਾਵੇਗਾ। 29 ਅਗਸਤ ਤੋਂ 7 ਸਤੰਬਰ ਤੱਕ ਚੱਲਣ ਵਾਲੇ ਇਸ ਮਿਸ਼ਨ ਵਿੱਚ ਸਰਕਾਰ ਵੱਲੋਂ ਸਮਾਜ ਸੇਵੀ ਸੰਸਥਾਵਾਂ ਅਤੇ ਆਮ ਲੋਕਾਂ ਦਾ ਸਹਿਯੋਗ ਮੰਗਿਆ ਗਿਆ ਹੈ। ਇਸ ਮਿਸ਼ਨ ਨੂੰ ਸਫਲ ਕਰਨ ਲਈ ਸ਼ਹਿਰਾਂ ਅਤੇ ਕਸਬਿਆਂ ਵਿੱਚ ਥਾਂ ਥਾਂ ਲੱਗ ਰਹੇ ਗੰਦਗੀ ਦੇ ਢੇਰਾਂ ਤੋਂ ਪਰੇਸ਼ਾਨ ਲੋਕਾਂ ਦੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ ਲਈ ਇਸ ਮੁਹਿੰਮ ਦੀ ਵਿਸਥਾਰ ਨਾਲ ਬਿਉਂਤਬੰਦੀ ਕੀਤੀ ਗਈ ਹੈ। 10 ਦਿਨ ਚੱਲਣ ਵਾਲੇ ਇਸ ਕਲੀਨ ਮਿਸ਼ਨ ਦੀ ਸਾਰੇ ਵਿਧਾਇਕ ਅਤੇ ਵੱਡੇ ਅਫਸਰ ਰੋਜ਼ਾਨਾ ਜਾਂਚ ਕਰਨਗੇ। ਐਮ ਸੇਵਾ ਐਪ ਤੇ ਇਸ ਵਿੱਚ ਆਮ ਨਾਗਰਿਕ ਵੀ ਭਾਗ ਲੈ ਸਕਦੇ ਹਨ। ਗੱਲ ਸੰਗਰੂਰ ਸ਼ਹਿਰ ਦੀ ਕੀਤੀ ਜਾਵੇ ਤਾਂ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਆਮ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਹੋਇਆਂ ਦੱਸਿਆ ਕਿ ਸੰਗਰੂਰ ਦੇ ਵਾਰਡ ਨੰਬਰ 1,2, 3, ਅਤੇ 4 ਦੀ ਕਮਾਂਡ ਨਗਰ ਕੌਂਸਲਰ ਜਗਜੀਤ ਸਿੰਘ ਕਾਲਾ ਕਰਨਗੇ। ਵਾਰਡ ਨੰਬਰ 5,6,7 ਅਤੇ 8 ਦੀ ਕਮਾਂਡ ਸੁਖਵਿੰਦਰ ਮਨੀ ਕਰਨਗੇ । ਇਸੇ ਤਰ੍ਹਾਂ ਵਾਰਡ ਨੰਬਰ 9,10, 11 ਅਤੇ 12 ਦੀ ਸਫਾਈ ਦਾ ਜਿੰਮਾ ਰਵਿੰਦਰਪਾਲ ਸਿੰਘ ਨੋਨੀ ਨੂੰ ਸੰਭਾਇਆ ਗਿਆ ਹੈ। ਵਾਰਡ ਨੰਬਰ 13, 14,15 ਅਤੇ 16 ਦੀ ਡਿਊਟੀ ਪੂਰਨ ਅਰੋੜਾ ਸੰਭਾਲਣਗੇ। ਵਾਰਡ ਨੰਬਰ 17, 18, 19 ਅਤੇ 20 ਦੀ ਡਿਊਟੀ ਅਮਨ ਸੇਖੂਪੁਰਾ ਦੀ ਲਗਾਈ ਗਈ ਹੈ। ਵਾਰਡ ਨੰਬਰ 21,22,23 ਅਤੇ 24 ਲਈ ਨਗਰ ਕੌਂਸਲਰ ਅਵਤਾਰ ਸਿੰਘ ਤਾਰਾ ਦੀ ਡਿਊਟੀ ਲੱਗੀ ਹੈ। ਵਾਰਡ ਨੰਬਰ 25, 26, 27,28 ਅਤੇ 29 ਲਈ ਸਫਾਈ ਦੀ ਜਿੰਮੇਵਾਰੀ ਸੰਦੀਪ ਕੌਰ ਸੰਭਾਲਣਗੇ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਹੈਂਡਬਾਲ ਮੁਕਾਬਲਿਆਂ ਵਿੱਚ ਗੁਰੂ ਨਾਨਕ ਦੇਵ ਸਕੂਲ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਕਾਂਗਰਸ ਮੁਲਾਜ਼ਮ ਵਰਗ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ – ਹਰਪਾਲ ਸਿੰਘ ਸੋਨੂ
Ad Position 24