ਸੁਨਾਮ ਊਧਮ ਸਿੰਘ ਵਾਲਾ, 5 ਦਸੰਬਰ (ਧਾਲੀਵਾਲ, ਭੁੱਲਰ)-ਟਰੈਫ਼ਿਕ ਪੁਲਿਸ ਸੁਨਾਮ ਊਧਮ ਸਿੰਘ ਵਾਲਾ ਵਲੋਂ ਐੱਚ.ਡੀ.ਐਫ.ਸੀ.ਬੈਂਕ, ਆਈ.ਟੀ.ਆਈ. ਅਮਲੇ ਦੇ ਸਹਿਯੋਗ ਨਾਲ ਸਥਾਨਕ ਸ਼ਹੀਦ ਊਧਮ ਸਿੰਘ ਉਦਯੋਗਿਕ ਸਿਖਲਾਈ ਸੰਸਥਾ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ | ਜਿਸ ਵਿਚ ਐਸ.ਪੀ ਸੰਗਰੂਰ ਨਵਰੀਤ ਸਿੰਘ ਵਿਰਕ ਅਤੇ ਜ਼ਿਲਾ ਟਰੈਫ਼ਿਕ ਪੁਲਿਸ ਸੰਗਰੂਰ ਦੇ ਡੀ ਐਸ ਪੀ ਤੇਜਿੰਦਰ ਸਿੰਘ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਕੈਂਪ ਵਿਚ ਮਿੱਤਲ ਆਈ ਕੇਅਰ ਹਸਪਤਾਲ ਅਤੇ ਬਲੱਡ ਸੈਂਟਰ ਸੰਗਰੂਰ ਦੇ ਡਾਕਟਰਾਂ ਦੀ ਟੀਮ ਵਲੋਂ ਕਰੀਬ 60 ਯੂਨਿਟ ਖ਼ੂਨ ਇਕੱਠਾ ਕੀਤਾ ਗਿਆ | ਇਸ ਮੌਕੇ ਆਈ ਟੀ ਆਈ ਦੇ ਚੇਅਰਮੈਨ ਸੁਰਜੀਤ ਸਿੰਘ ਗਹੀਰ ਨੇ ਕਿਹਾ ਕਿ ਸੁਨਾਮ ਆਈ.ਟੀ.ਆਈ. ਇੱਕ ਪੁਰਾਣੀ ਸੰਸਥਾ ਹੈ | ਜਿੱਥੇ 17 ਟਰੇਡਾਂ 34 ਯੂਨਿਟਾਂ ਵਿਚ ਚੱਲਦੀਆਂ ਹਨ | ਸੁਨਾਮ ਟਰੈਫ਼ਿਕ ਪੁਲਿਸ ਦੇ ਇੰਚਾਰਜ ਨਿਰਭੈ ਸਿੰਘ, ਆਈ.ਟੀ.ਆਈ. ਚੇਅਰਮੈਨ ਸੁਰਜੀਤ ਸਿੰਘ ਗਹੀਰ, ਕਿ੍ਸ਼ਨ ਸੰਦੋਹਾ, ਪਿ੍ੰਸੀਪਲ ਕੁਲਦੀਪ ਸਿੰਘ, ਪੰਕਜ ਅਰੋੜਾ ਰੋਡ ਸੇਫ਼ਟੀ ਐਡਵਾਈਜ਼ਰ ਪੰਜਾਬ, ਸੁਖਦੇਵ ਸਿੰਘ ਭੱਟੀ, ਗਿਤੇਸ਼ ਗਰਗ, ਡਾ. ਸਮੀਰ ਸਿੰਗਲਾ, ਮਨੋਹਰ ਲਾਲ ਅਰੋੜਾ, ਜਤਿਨ ਅਰੋੜਾ, ਵਿਕਾਸ ਬਾਂਸਲ, ਰਾਮ ਸਿੰਘ, ਗੁਰਿੰਦਰ ਸਿੰਘ ਗਰੇਵਾਲ ਅਤੇ ਪਾਲੀ ਨੰਬਰਦਾਰ ਆਦਿ ਮੌਜੂਦ ਸਨ |