29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਪੁਲਿਸ ਨੂੰ ਝਕਾਨੀ ਦੇ ਕੇ ਛਾਜਲੀ ਸਟੇਸ਼ਨ ਦੇ ਰੇਲਵੇ ਟਰੈਕ 'ਤੇ ਕਿਸਾਨਾਂ ਨੇ ਲਾਇਆ ਧਰਨਾ <br/>

Ad Position 21
No active advertisement
ਅਜੀਤ ਡੈਸਕ 06-12-2025
ਛਾਜਲੀ, 5 ਦਸੰਬਰ (ਅਜਾਇਬ ਸਿੰਘ ਨੀਲੋਵਾਲ)-ਕਿਸਾਨ ਮਜ਼ਦੂਰ ਮੋਰਚਾ ਦੇ ਸੱਦੇ 'ਤੇ ਅੱਜ ਪੰਜਾਬ ਭਰ ਵਿਚ ਕਿਸਾਨਾਂ ਵਲੋਂ ਰੇਲ ਰੋਕੋ ਅੰਦੋਲਨ ਹੇਠ ਵੱਡੇ ਪੱਧਰ 'ਤੇ ਰੋਸ ਪ੍ਰਦਰਸ਼ਨ ਕੀਤੇ ਗਏ | ਸਵੇਰ ਤੋਂ ਹੀ ਕਈ ਥਾਵਾਂ 'ਤੇ ਕਿਸਾਨ ਰੇਲਵੇ ਟਰੈਕਾਂ 'ਤੇ ਡਟੇ ਰਹੇ ਅਤੇ ਕੇਂਦਰ ਤੇ ਰਾਜ ਸਰਕਾਰ ਦੀਆਂ ਨੀਤੀਆਂ ਵਿਰੁੱਧ ਨਾਅਰੇਬਾਜ਼ੀ ਕਰਦੇ ਰਹੇ | ਬੀਤੀ ਰਾਤ ਤੋਂ ਪੁਲਿਸ ਵਲੋਂ ਵੱਖ-ਵੱਖ ਥਾਵਾਂ 'ਤੇ ਕੀਤੀ ਛਾਪੇਮਾਰੀ ਅਤੇ ਗਿ੍ਫ਼ਤਾਰੀਆਂ ਨੇ ਮਾਹੌਲ ਨੂੰ ਹੋਰ ਤਣਾਅਪੂਰਨ ਬਣਾ ਦਿੱਤਾ, ਜਿਸ ਕਾਰਨ ਅੰਦੋਲਨਕਾਰੀਆਂ ਵਿਚ ਗ਼ੁੱਸੇ ਦੀ ਲਹਿਰ ਸਾਫ਼ ਨਜ਼ਰ ਆਈ | ਸਰੋਤਾਂ ਮੁਤਾਬਕ, ਕਿਸਾਨਾਂ ਨੇ ਮੁੱਢਲੇ ਪੜਾਅ ਵਿਚ ਸੁਨਾਮ ਰੇਲਵੇ ਸਟੇਸ਼ਨ 'ਤੇ ਟਰੈਕ ਜਾਮ ਕਰਨ ਦਾ ਪਲਾਨ ਬਣਾਇਆ ਸੀ, ਪਰ ਉੱਥੇ ਪੁਲਿਸ ਦੇ ਭਾਰੀ ਸੁਰੱਖਿਆ ਪ੍ਰਬੰਧ ਨੂੰ ਵੇਖਦਿਆਂ ਉਨ੍ਹਾਂ ਨੇ ਅਚਾਨਕ ਰਣਨੀਤੀ ਬਦਲ ਦਿੱਤੀ | ਗੁਪਤ ਤਰੀਕੇ ਨਾਲ ਤੁਰਦੇ ਹੋਏ ਕਿਸਾਨ ਛਾਜਲੀ ਰੇਲਵੇ ਸਟੇਸ਼ਨ 'ਤੇ ਜਾ ਡਟੇ ਅਤੇ ਕੁੱਝ ਹੀ ਮਿੰਟਾਂ ਵਿਚ ਉਨ੍ਹਾਂ ਨੇ ਟਰੈਕਾਂ ਨੂੰ ਘੇਰ ਕੇ ਰੋਸ ਸ਼ੁਰੂ ਕਰ ਦਿੱਤਾ | ਅਚਾਨਕ ਇਕੱਠ ਨੂੰ ਦੇਖਦੇ ਹੀ ਪ੍ਰਸ਼ਾਸਨ ਚੌਕਸ ਹੋ ਗਿਆ ਅਤੇ ਛਾਜਲੀ ਸਟੇਸ਼ਨ ਕੁੱਝ ਪਲਾਂ ਵਿਚ ਹੀ ਪੁਲਿਸ ਛਾਉਣੀ ਵਿਚ ਤਬਦੀਲ ਹੋ ਗਿਆ | ਪੁਲਿਸ ਵਲੋਂ ਕਿਸਾਨਾਂ ਨੂੰ ਟਰੈਕ ਖ਼ਾਲੀ ਕਰਨ ਲਈ ਕਈ ਵਾਰ ਅਪੀਲ ਕੀਤੀ ਗਈ, ਪਰ ਕਿਸਾਨ ਆਪਣੇ ਸਥਾਨ 'ਤੇ ਅਡੋਲ ਰਹੇ | ਆਖ਼ਰ ਪੁਲਿਸ ਨੇ ਸਖ਼ਤ ਕਾਰਵਾਈ ਕਰਦਿਆਂ ਚੁੱਕ-ਚੁੱਕ ਕੇ ਕਿਸਾਨਾਂ ਨੂੰ ਪੀ.ਆਰ.ਟੀ.ਸੀ. ਬੱਸਾਂ ਵਿਚ ਬਿਠਾਉਣਾ ਸ਼ੁਰੂ ਕੀਤਾ ਅਤੇ ਵੱਡੀ ਗਿਣਤੀ ਵਿਚ ਗਿ੍ਫ਼ਤਾਰੀਆਂ ਕੀਤੀਆਂ | ਗਿ੍ਫ਼ਤਾਰੀਆਂ ਦੇ ਵਧਦੇ ਦੌਰ ਨਾਲ ਕਿਸਾਨਾਂ ਦਾ ਗ਼ੁੱਸਾ ਹੋਰ ਭੜਕਿਆ ਅਤੇ ਉਹ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਨਜ਼ਰ ਆਏ | ਕਿਸਾਨਾਂ ਦਾ ਕਹਿਣਾ ਸੀ ਕਿ ਉਹ ਆਪਣੀਆਂ ਮੰਗਾਂ ਤੋਂ ਪਿੱਛੇ ਨਹੀਂ ਹਟਣਗੇ, ਜਿਨ੍ਹਾਂ ਵਿਚ ਫ਼ਸਲਾਂ ਲਈ ਐਮ.ਐੱਸ.ਪੀ. ਦੀ ਕਾਨੂੰਨੀ ਗਾਰੰਟੀ, ਬਿਜਲੀ, ਖਾਦ ਅਤੇ ਡੀਜ਼ਲ 'ਤੇ ਵੱਧ ਰਿਹਾ ਬੋਝ ਘਟਾਉਣਾ, ਗਿ੍ਫ਼ਤਾਰੀਆਂ ਰੋਕਣਾ ਅਤੇ ਕੇਂਦਰ ਦੀਆਂ Tਲੋਕ ਮਾਰੂ ਨੀਤੀਆਂU ਵਾਪਸ ਲੈਣੀਆਂ ਮੁੱਖ ਹਨ | ਉਨ੍ਹਾਂ ਨੇ ਜ਼ੋਰ ਦਿੱਤਾ ਕਿ ਸੰਘਰਸ਼ ਹੋਰ ਤੀਵਰ ਹੋ ਸਕਦਾ ਹੈ ਜੇ ਮੰਗਾਂ ਨਾ ਮੰਨੀਆਂ ਗਈਆਂ | ਪੂਰੇ ਸਮੇਂ ਮੌਕੇ 'ਤੇ ਹਾਲਾਤ ਤਣਾਅਪੂਰਨ ਰਹੇ, ਜਦਕਿ ਸਟੇਸ਼ਨ ਅਤੇ ਆਸ-ਪਾਸ ਦੇ ਇਲਾਕੇ ਵਿਚ ਪੁਲਿਸ ਵਲੋਂ ਚੌਕਸੀ ਹੋਰ ਵਧਾ ਦਿੱਤੀ ਗਈ | ਰੇਲ ਸੇਵਾਵਾਂ ਨੂੰ ਵੀ ਇਸ ਅੰਦੋਲਨ ਕਾਰਨ ਪ੍ਰਭਾਵਿਤ ਹੋਣਾ ਪਿਆ |

Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਰਣਜੀਤ ਸਿੰਘ ਪੰਜਗਰਾਈਆਂ ਵਾਲਿਆਂ ਦਾ ਬਰਸੀ ਸਮਾਗਮ ਸ਼ੁਰੂ <br/> ਅਗਲੀ ਖ਼ਬਰ ਮੂਲੋਵਾਲ ਦੇ ਬਲਾਕ ਸੰਮਤੀ ਲਈ ਉਮੀਦਵਾਰ ਗੁਰਮੀਤ ਕੌਰ ਨੇ ਭਰੇ ਕਾਗ਼ਜ਼
Ad Position 24