29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

'ਰੰਗਲਾ ਪੰਜਾਬ' ਦੀ ਸ਼ਾਨਦਾਰ ਪੇਸ਼ਕਾਰੀ <br/>

Ad Position 21
No active advertisement
ਸਕੂਲ ਵਿਚ ਕਰਵਾਏ ਗਏ ਸਾਲਾਨਾ ਸਮਾਰੋਹ ਦੀਆਂ ਝਲਕੀਆਂ | ਤਸਵੀਰ: ਮੁਕੇਸ਼ ਕੁਮਾਰ <br/> 06-12-2025
ਸੰਗਰੂਰ, 5 ਦਸੰਬਰ (ਧੀਰਜ ਪਸੋਰੀਆ)-ਬਾਬਾ ਸ਼ਹੀਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਾਲੀਆਂ (ਸੰਗਰੂਰ) ਵਿਖੇ ਸਾਲਾਨਾ ਸਮਾਰੋਹ ਮਨਾਇਆ ਗਿਆ, ਜਿਸ ਵਿਚ ਵਿਦਿਆਰਥੀਆਂ ਨੇ ਆਪਣੀ ਕਲਾ ਅਤੇ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਸਮਾਰੋਹ ਵਿਚ ਦਵਿੰਦਰ ਸਿੰਘ ਅੱਤਰੀ, ਐੱਸ.ਪੀ.ਡੀ. ਸੰਗਰੂਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਸੁਖਦੇਵ ਸਿੰਘ, ਡੀ.ਐੱਸ.ਪੀ. ਸੰਗਰੂਰ ਨੇ ਵਿਸ਼ੇਸ਼ ਮਹਿਮਾਨ (ਗੈੱਸਟ ਆਫ਼ ਆਨਰ) ਵਜੋਂ ਹਾਜ਼ਰੀ ਭਰੀ | ਉਨ•ਾਂ ਦੇ ਨਾਲ ਮੈਡਮ ਐੱਸ.ਐੱਚ.ਓ. ਬਾਲੀਆਂ ਵੀ ਮੌਜੂਦ ਸਨ | ਸਮਾਗਮ ਦੀ ਸ਼ੁਰੂਆਤ ਉਪਰੰਤ, ਸਕੂਲ ਦੇ ਪਿ੍ੰਸੀਪਲ ਡਾ. ਪਰਵਿੰਦਰ ਕੌਰ ਨੇ ਸਾਲਾਨਾ ਰਿਪੋਰਟ ਪੇਸ਼ ਕੀਤੀ, ਮੁੱਖ ਮਹਿਮਾਨ ਦਵਿੰਦਰ ਸਿੰਘ ਅੱਤਰੀ ਅਤੇ ਵਿਸ਼ੇਸ਼ ਮਹਿਮਾਨ ਸੁਖਦੇਵ ਸਿੰਘ ਨੇ ਸਕੂਲ ਦੇ ਪ੍ਰਬੰਧਨ ਅਤੇ ਅਧਿਆਪਕਾਂ ਵਲੋਂ ਕੀਤੇ ਗਏ ਇਸ ਅਦਭੁਤ ਆਯੋਜਨ ਦੀ ਭਰਪੂਰ ਪ੍ਰਸ਼ੰਸਾ ਕੀਤੀ | 'ਇਨਕ੍ਰੈਡੀਬਲ ਇੰਡੀਆ' ਥੀਮ ਤਹਿਤ ਮਹਾਰਾਸ਼ਟਰੀ ਨਾਚ, ਬੰਗਾਲੀ ਨਾਚ, ਕਲਾਸੀਕਲ ਡਾਂਸ, ਬੀਹੂ ਡਾਂਸ ਅਤੇ ਪੰਜਾਬੀ ਸਭਿਆਚਾਰ ਨੂੰ ਦਰਸਾਉਂਦੇ ਪ੍ਰੋਗਰਾਮਾਂ ਨੇ ਦਰਸ਼ਕਾਂ ਨੂੰ ਮੰਤਰ-ਮੁਗਧ ਕਰ ਦਿੱਤਾ | ਇਸ ਮੌਕੇ ਪਿ੍ੰਸੀਪਲ ਡਾ. ਪਰਵਿੰਦਰ ਕੌਰ ਨੇ ਪ੍ਰਬੰਧਕੀ ਕਮੇਟੀ ਵਲੋਂ ਦੋ ਵੱਡੇ ਐਲਾਨ ਕੀਤੇ, ਸਕੂਲ ਵਿਚ ਨਵੇਂ ਦਾਖ਼ਲੇ ਲੈਣ ਵਾਲੇ ਵਿਦਿਆਰਥੀਆਂ ਲਈ ਪ੍ਰਬੰਧਕੀ ਕਮੇਟੀ ਵਲੋਂ ਪਹਿਲੇ ਦੋ ਮਹੀਨਿਆਂ ਦੀ ਫ਼ੀਸ ਮੁਆਫ਼ ਕਰਨ ਦਾ ਤੋਹਫ਼ਾ ਦਿੱਤਾ ਗਿਆ | ਇਸ ਮੌਕੇ ਪ੍ਰਬੰਧਕੀ ਕਮੇਟੀ ਦੇ ਮੈਂਬਰ ਬਾਬਾ ਸੁਰਜੀਤ ਸਿੰਘ (ਚੇਅਰਮੈਨ), ਰਘਬੀਰ ਸਿੰਘ, ਗੋਬਿੰਦ ਸਿੰਘ, ਅਨਿਲ ਮਿੱਤਲ, ਸੁਖਜਿੰਦਰ ਸਿੰਘ, ਰਾਜਵੀਰ ਸਿੰਘ, ਪਿ੍ਤਪਾਲ ਸਿੰਘ, ਗੁਰਮੀਤ ਸਿੰਘ, ਮਨਜੀਤ ਪਾਲ ਸਿੰਘ ਅਤੇ ਜਸਵਿੰਦਰ ਕੌਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਯੈੱਸ ਬੈਂਕ ਵਲੋਂ 'ਸਕੋਰ ਕਯਾ ਹੂਆ' ਲਾਂਚ <br/> ਅਗਲੀ ਖ਼ਬਰ ਇੰਪਲਾਈਜ਼ ਫੈਡਰੇਸ਼ਨ ਦੀ ਮੀਟਿੰਗ 8 ਨੂੰ <br/>
Ad Position 24