ਖਨੌਰੀ, 7 ਦਸੰਬਰ (ਬਲਵਿੰਦਰ ਸਿੰਘ ਥਿੰਦ)-ਬਲਾਕ ਸੰਮਤੀ ਜ਼ੋਨ ਗੁਲਾੜੀ ਤੋਂ ਤੇਜਵੀਰ ਸਿੰਘ ਠਸਕਾ ਸਰਬਸੰਮਤੀ ਨਾਲ ਮੈਂਬਰ ਚੁਣੇ ਗਏ | ਗੁਲਾੜੀ ਜ਼ੋਨ ਜਿਸ ਵਿਚ ਗੁਲਾੜੀ ਤੇ ਠਸਕਾ ਪਿੰਡ ਪੈਂਦੇ ਹਨ | ਇਸ ਵਿਚ ਕੁੱਲ 5 ਉਮੀਦਵਾਰਾਂ ਵਲੋਂ ਨਾਮਜ਼ਦਗੀ ਫਾਰਮ ਭਰੇ ਗਏ ਸਨ | ਇਸ ਸੰਬੰਧੀ ਦੋਵਾਂ ਪਿੰਡਾਂ ਦੇ ਮੁਹਤਬਰ ਵਿਅਕਤੀਆਂ ਦੀ ਇੱਕ ਵਿਸ਼ੇਸ਼ ਮੀਟਿੰਗ ਸ਼ਿਵ ਮੰਦਿਰ ਗੁਲਾੜੀ ਵਿਚ ਹੋਈ | ਜਿਸ ਵਿਚ ਸਲਾਹ ਮਸ਼ਵਰੇ ਤੋਂ ਬਾਅਦ ਤੇਜਵੀਰ ਸਿੰਘ ਠਸਕਾ ਨੂੰ ਸਰਬਸੰਮਤੀ ਨਾਲ ਮੈਂਬਰ ਚੁਣ ਲਿਆ ਗਿਆ | ਜਿਸ ਉਪਰੰਤ 4 ਉਮੀਦਵਾਰਾਂ ਨੇ ਤੇਜਵੀਰ ਸਿੰਘ ਦੇ ਹੱਕ ਵਿਚ ਆਪਣੇ ਨਾਮਜ਼ਦਗੀ ਫਾਰਮ ਵਾਪਸ ਲੈ ਲਏ ਹਨ | ਜਿਸ ਤੇ ਪਿੰਡ ਠਸਕਾ ਵਾਸੀਆਂ ਵਿਚ ਪਹਿਲੀ ਵਾਰ ਬਲਾਕ ਸੰਮਤੀ ਦੀ ਮੈਂਬਰੀ ਮਿਲਣ 'ਤੇ ਖ਼ੁਸ਼ੀ ਪ੍ਰਗਟ ਕਰਦਿਆਂ ਪਿੰਡ ਗੁਲਾੜੀ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਪ੍ਰਗਟਾਇਆ ਜਾ ਰਿਹਾ ਹੈ | ਜਿਨਾਂ ਦੀ ਮਿਹਰਬਾਨੀ ਨਾਲ ਪਿੰਡ ਵਿਚ ਬਲਾਕ ਸੰਮਤੀ ਮੈਂਬਰ ਦਾ ਸਿਹਰਾ ਸਜਿਆ ਹੈ |