29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਮਲੇਰਕੋਟਲਾ 'ਚ 3 ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੇ 15 ਜ਼ੋਨਾਂ ਤੋਂ 'ਆਪ', ਕਾਂਗਰਸ ਤੇ ਅਕਾਲੀ ਦਲ ਨੂੰ ਮਿਲਿਆ ਰਲਵਾਂ-ਮਿਲਵਾਂ ਹੁੰਗਾਰਾ <br/>

Ad Position 21
No active advertisement
ਅਜੀਤ ਡੈਸਕ 18-12-2025
ਮਲੇਰਕੋਟਲਾ, 17 ਦਸੰਬਰ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ)-ਬੀਤੀ 14 ਦਸੰਬਰ ਨੂੰ ਜ਼ਿਲ੍ਹਾ ਮਲੇਰਕੋਟਲਾ ਦੇ ਅੰਦਰ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਲਈ ਵੋਟਾਂ ਪਾਉਣ ਦਾ ਕੰਮ ਸਮਾਪਤ ਹੋਇਆ ਸੀ, ਜਿਸ ਦੇ ਨਤੀਜੇ ਅੱਜ ਆਏ ਹਨ | ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਨੂੰ ਲੈ ਕੇ ਪੰਜਾਬ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧਾਂ ਹੇਠ ਸਵੇਰੇ 8 ਵਜੇ ਤੋਂ ਬਾਅਦ ਗਿਣਤੀ ਕੇਂਦਰ ਸਰਕਾਰੀ ਕਾਲਜ ਮਲੇਰਕੋਟਲਾ ਵਿਖੇ ਗਿਣਤੀ ਦਾ ਕੰਮ ਸ਼ੁਰੂ ਹੋਇਆ | ਹਲਕੇ ਦੇ ਅੰਦਰ ਕੁੱਲ 3 ਜ਼ਿਲ੍ਹਾ ਪ੍ਰੀਸ਼ਦ ਅਤੇ 1 ਪੰਚਾਇਤ ਸੰਮਤੀ ਮਲੇਰਕੋਟਲਾ ਦੇ 15 ਜ਼ੋਨਾਂ ਲਈ ਉਮੀਦਵਾਰ ਚੋਣ ਮੈਦਾਨ ਵਿਚ ਹਨ | ਹਲਕਾ ਮਲੇਰਕੋਟਲਾ ਦੇ ਅੰਦਰ ਜ਼ਿਲ੍ਹਾ ਪ੍ਰੀਸ਼ਦ ਦੇ 3 ਜੋਨ ਕੁਠਾਲਾ, ਹਥਨ ਅਤੇ ਸੰਦੌੜ ਹਨ | ਨਤੀਜਿਆਂ ਦੀ ਉਡੀਕ ਨੂੰ ਲੈ ਕੇ ਗਿਣਤੀ ਕੇਂਦਰਾਂ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਰੀਆਂ ਹੀ ਸਿਆਸੀ ਧਿਰਾਂ ਦੇ ਸਮਰਥਕਾਂ ਦਾ ਜਮਾਵੜਾ ਰਿਹਾ | ਜੇਕਰ ਨਤੀਜਿਆਂ ਦੀ ਗੱਲ ਕਰੀਏ ਤਾਂ ਤਾਜ਼ਾ ਐਲਾਨੇ ਗਏ ਨਤੀਜਿਆਂ ਮੁਤਾਬਿਕ ਸਵੇਰ ਵੇਲੇ ਹਲਕਾ ਮਲੇਰਕੋਟਲਾ ਤੋਂ 'ਆਪ' ਅਕਾਲੀ ਦਲ ਤੇ ਕਾਂਗਰਸ ਦੇ ਦਰਮਿਆਨ ਸਖ਼ਤ ਮੁਕਾਬਲਾ ਚੱਲ ਰਿਹਾ ਸੀ | ਮਲੇਰਕੋਟਲਾ ਦੇ ਜ਼ਿਲ੍ਹਾ ਪ੍ਰੀਸ਼ਦ ਜੋਨ ਕੁਠਾਲਾ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਨੇ ਅਕਾਲੀ ਉਮੀਦਵਾਰ ਜਥੇਦਾਰ ਤਿਰਲੋਚਨ ਸਿੰਘ ਤੋਂ 250 ਵੋਟਾਂ ਨਾਲ ਜਿੱਤ ਹਾਸਲ ਕੀਤੀ | ਜ਼ਿਲ੍ਹਾ ਪ੍ਰੀਸ਼ਦ ਜੋਨ ਸਦੌੜ ਤੋਂ 'ਆਪ' ਜੇਤੂ ਰਹੀ | ਜ਼ਿਲ੍ਹਾ ਪ੍ਰੀਸ਼ਦ ਦੇ ਹਥਨ ਜੋਨ ਤੋਂ ਵੀ 'ਆਪ' ਉਮੀਦਵਾਰ ਮਹਿਜ਼ 22 ਵੋਟਾਂ ਨਾਲ ਜੇਤੂ ਰਿਹਾ | ਹਲਕਾ ਮਲੇਰਕੋਟਲਾ ਤੋਂ ਪੰਚਾਇਤ ਸੰਮਤੀ ਹਥਨ, ਝੁਨੇਰ, ਕੁਠਾਲਾ ਅਤੇ ਧਨੋ ਤੋਂ ਕਾਂਗਰਸ ਅੱਗੇ ਰਹੀ | 'ਆਪ' ਨੇ ਸਦੌੜ, ਮਹੋਲੀ, ਦਸੌਂਧਾ ਸਿੰਘ ਵਾਲਾ, ਨੌਧਰਾਣੀ ਅਤੇ ਸ਼ੇਰਵਾਨੀ ਕੋਟ ਤੋਂ ਜਿੱਤ ਹਾਸਿਲ ਕੀਤੀ | ਅਕਾਲੀ ਦਲ (ਬ) ਭੂਦਨ, ਖੁਰਦ, ਢੱਡੇਵਾੜਾ, ਕਸਬਾ ਭਰਾਲ, ਅਹਿਮਦਪੁਰ, ਮੁਬਾਰਕਪੁਰ ਚੁੰਘਾ ਤੋਂ ਜੇਤੂ ਰਿਹਾ | ਟਰੱਕ ਯੂਨੀਅਨ ਸੰਦੌੜ ਦੇ ਪ੍ਰਧਾਨ ਸੰਤੋਖ ਸਿੰਘ ਪੰਚਾਇਤ ਸੰਮਤੀ ਦੀ ਚੋਣ ਜਿੱਤ ਗਏ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਚੇਅਰਮੈਨ ਕਰਮਜੀਤ ਸਿੰਘ ਕੁਠਾਲਾ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਹਾਰ ਗਏ | ਇਸ ਮੌਕੇ ਹਲਕਾ ਮਲੇਰਕੋਟਲਾ ਦੇ ਵਿਧਾਇਕ ਡਾਕਟਰ ਜਮੀਲ ਉਰ ਰਹਿਮਾਨ ਨੇ ਜੇਤੂ ਉਮੀਦਵਾਰਾਂ ਨੂੰ ਵਧਾਈ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਦੇ ਮਾਝੀ ਜ਼ੋਨ ਤੋਂ ਕਾਂਗਰਸ ਦੀ ਸੰਦੀਪ ਕੌਰ 1915 ਵੋਟਾਂ ਨਾਲ 'ਆਪ ਦੀ ਜਗਜੀਤ ਕੌਰ ਨੂੰ ਦਿੱਤੀ ਮਾਤ... ਅਗਲੀ ਖ਼ਬਰ ਸ਼ਹਿਰ 'ਚ ਲੱਗਿਆ ਕੂੜੇ ਦਾ ਡੰਪ ਹਟਾਉਣ ਲਈ ਲਗਾਇਆ ਧਰਨਾ ਤੀਜੇ ਦਿਨ ਵੀ ਜਾਰੀ <br/>
Ad Position 24