29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਦਿੜ੍ਹਬਾ ਬਲਾਕ ਸੰਮਤੀ 'ਚ 15 'ਆਪ', 2 ਅਕਾਲੀ, ਇੱਕ ਆਜ਼ਾਦ ਉਮੀਦਵਾਰ ਜੇਤੂ

Ad Position 21
No active advertisement
ਅਜੀਤ ਡੈਸਕ 18-12-2025
ਦਿੜ੍ਹਬਾ ਮੰਡੀ, 17 ਦਸੰਬਰ (ਹਰਬੰਸ ਸਿੰਘ ਛਾਜਲੀ)-ਬਲਾਕ ਸੰਮਤੀ ਦਿੜ੍ਹਬਾ ਦੇ 18 ਜ਼ੋਨਾਂ ਦਾ ਨਤੀਜਾ ਐਲਾਨ ਦਿੱਤਾ ਗਿਆ | ਜਿਸ ਵਿਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਹੋਈ ਹੈ | ਜ਼ੋਨ ਕਮਾਲਪੁਰ ਤੋਂ ਕੁਲਵਿੰਦਰ ਸਿੰਘ, ਜ਼ੋਨ ਤੂਰਬੰਜਾਰਾ ਤੋਂ ਜਗਜੀਤ ਸਿੰਘ ਅਤੇ ਜ਼ੋਨ ਸਾਦੀਹਰੀ ਤੋਂ ਜਗਸੀਰ ਸਿੰਘ ਸਾਰੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਰਹੇ ਸਨ | ਪ੍ਰਾਪਤ ਵੇਰਵਿਆਂ ਅਨੁਸਾਰ ਆਮ ਆਦਮੀ ਪਾਰਟੀ ਦੇ 15 ਉਮੀਦਵਾਰ, ਸ਼੍ਰੋਮਣੀ ਅਕਾਲੀ ਦਲ ਦੇ 2 ਅਤੇ ਇੱਕ ਆਜ਼ਾਦ ਉਮੀਦਵਾਰ ਜੇਤੂ ਰਿਹਾ | ਦਿੜ੍ਹਬਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਵਿਧਾਨ ਸਭਾ ਹਲਕਾ ਹੈ | ਜ਼ੋਨ ਤਰੰਜੀ ਖੇੜਾ ਤੋਂ ਗੁਰਸੇਵਕ ਸਿੰਘ 203 ਵੋਟਾਂ, ਜ਼ੋਨ ਖੇਤਲਾ ਤੋਂ ਜਸਵੀਰ ਕੌਰ 460 ਵੋਟਾਂ, ਜ਼ੋਨ ਢੰਡੋਲੀ ਕਲਾ ਤੋਂ ਚਰਨਜੀਤ ਕੌਰ 207 ਵੋਟਾਂ, ਜ਼ੋਨ ਰੋਗਲਾ ਤੋਂ ਸ਼ਿੰਦਰ ਕੌਰ 449 ਵੋਟਾਂ, ਜ਼ੋਨ ਕੌਹਰੀਆਂ ਤੋਂ ਸੰਦੀਪ ਕੌਰ 625 ਵੋਟਾਂ, ਜ਼ੋਨ ਕੜਿਆਲ ਤੋਂ ਤਰਸੇਮ ਸਿੰਘ 313 ਵੋਟਾਂ, ਜ਼ੋਨ ਲਾਡਬੰਜਾਰਾ ਕਲਾ ਤੋਂ ਮਨਜੀਤ ਕੌਰ, 17 ਵੋਟਾਂ, ਜ਼ੋਨ ਜਨਾਲ ਤੋਂ ਮਨਦੀਪ ਸਿੰਘ 279 ਵੋਟਾਂ, ਜ਼ੋਨ ਖਨਾਲ ਕਲਾ ਤੋਂ ਮਨਦੀਪ ਕੌਰ 676 ਵੋਟਾਂ, ਜ਼ੋਨ ਮੌੜਾਂ ਤੋਂ ਪਰਮਜੀਤ ਕੌਰ, ਜ਼ੋਨ ਗੁੱਜਰਾਂ ਤੋਂ ਹਰਜਿੰਦਰ ਸਿੰਘ 202 ਵੋਟਾਂ , ਜ਼ੋਨ ਤੋਂ ਮਹਿਲਾਂ ਪ੍ਰੇਮ ਦਾਸ 174 ਵੋਟਾਂ (ਸਾਰੇ ਆਮ ਆਦਮੀ ਪਾਰਟੀ), ਜ਼ੋਨ ਕਾਹਨਗੜ੍ਹ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਮਨਪ੍ਰੀਤ ਕੌਰ 307 ਵੋਟਾਂ, ਜ਼ੋਨ ਨਿਹਾਲਗੜ੍ਹ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਜਸਪ੍ਰੀਤ ਕੌਰ 319 ਵੋਟਾਂ, ਅਤੇ ਜ਼ੋਨ ਸਫੀਪੁਰ ਕਲਾ ਤੋਂ ਆਜ਼ਾਦ ਉਮੀਦਵਾਰ ਸੁਖਜਿੰਦਰ ਸਿੰਘ 532 ਵੋਟਾਂ ਦੇ ਫਰਕ ਨਾਲ ਜੇਤੂ ਰਿਹਾ |

Ad Position 22
No active advertisement
ਪਿਛਲੀ ਖ਼ਬਰ ਵਿਆਹ ਕਰਵਾ ਕੇ ਨੌਜਵਾਨ ਨੂੰ ਕੈਨੇਡਾ ਲੈ ਕੇ ਜਾਣ ਦਾ ਝਾਂਸਾ ਦੇ ਕੇ ਮਾਰੀ ਠੱਗੀ <br/> ਅਗਲੀ ਖ਼ਬਰ ਜ਼ਿਲ੍ਹਾ ਮਲੇਰਕੋਟਲਾ 'ਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ 'ਚ ਸ਼੍ਰੋਮਣੀ ਅਕਾਲੀ ਦਲ (ਬ) ਦਾ ਪ੍ਰਦਰਸ਼ਨ ਚੰਗਾ ਰਿਹਾ...
Ad Position 24