ਸੁਨਾਮ ਊਧਮ ਸਿੰਘ ਵਾਲਾ, 17 ਦਸੰਬਰ (ਹਰਚੰਦ ਸਿੰਘ ਭੁੱਲਰ)-ਕਲਗ਼ੀਧਰ ਟਰੱਸਟ ਬੜੂ ਸਾਹਿਬ ਵਲੋ ਹੜ ਪੀੜਤਾ ਲਈ 100 ਘਰ ਬਣਾ ਕੇ ਦੇਣ ਅਤੇ ਨਿਭਾਇਆ ਹੋਰਨਾਂ ਸੇਵਾਵਾਂ ਲਈ ਦੀ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਸੁਨਾਮ ਊਧਮ ਸਿੰਘ ਵਾਲਾ ਵਲੋਂ ਕਰਵਾਏ ਸਾਲਾਨਾ ਸਮਾਗਮ ਮੌਕੇ ਵਿਸ਼ੇਸ਼ ਸਨਮਾਨ ਦਿੱਤਾ ਗਿਆ | ਇਸ ਮੌਕੇ ਕਲਗ਼ੀਧਰ ਟਰੱਸਟ ਬੜੂ ਸਾਹਿਬ ਵਲੋ ਪੁੱਜੇ ਸੇਵਾਦਾਰ ਭਾਈ ਅੰਗਰੇਜ਼ ਸਿੰਘ ਨੂੰ ਉਕਤ ਐਸੋਸੀਏਸ਼ਨ ਦੇ ਅਹੁਦੇਦਾਰਾਂ ਵਲੋ ਵਿਸ਼ੇਸ਼ ਸਨਮਾਨ ਚਿੰਨ੍ਹ ਦੇ ਕੇ ਪ੍ਰਧਾਨ ਰਾਮ ਸਰੂਪ ਢੈਪਈ ਦੀ ਅਗਵਾਈ ਹੇਠ ਸਨਮਾਨਿਤ ਕੀਤਾ ਗਿਆ | ਸੰਸਥਾ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਜ਼ਿਲੇ੍ਹਦਾਰ ਨੇ ਉਕਤ ਟਰੱਸਟ ਦਾ ਧੰਨਵਾਦ ਕਰਦਿਆਂ ਕਿਹਾ ਕਿ ਐਸੋਸੀਏਸ਼ਨ ਦੇ ਆਗੂਆਂ ਅਤੇ ਮੈਂਬਰਾਂ ਵਲੋ ਬੜੂ ਸਾਹਿਬ ਦੇ ਲਗਾਏ ਟੂਰ ਦੌਰਾਨ ਜੋ ਮਾਣ ਸਨਮਾਨ ਅਤੇ ਸਤਿਕਾਰ ਦਿੱਤਾ ਗਿਆ, ਉਹ ਕਾਬਲੇ-ਤਾਰੀਫ਼ ਸੀ | ਕਲਗ਼ੀਧਰ ਟਰੱਸਟ ਵਲੋ ਹੜ ਪੀੜਤਾ ਲਈ ਨਿਭਾਇਆਂ ਸੇਵਾਵਾਂ ਬਾਰੇ ਬੋਲਦਿਆਂ ਸ਼ਹੀਦ ਮੁਕੰਦ ਸਿੰਘ ਪੈੱ੍ਰਸ ਕਲੱਬ ਧਰਮਗੜ੍ਹ ਦੇ ਪ੍ਰਧਾਨ ਗੁਰਜੀਤ ਸਿੰਘ ਚਹਿਲ ਨੇ ਕਿਹਾ ਕਿ ਟਰੱਸਟ ਦੇ ਪ੍ਰਧਾਨ ਡਾ. ਦਵਿੰਦਰ ਸਿੰਘ ਅਤੇ ਉਪ ਪ੍ਰਧਾਨ ਭਾਈ ਜਗਜੀਤ ਸਿੰਘ (ਕਾਕਾ ਵੀਰ ਜੀ) ਨੇ ਸੰਗਤਾਂ ਨੂੰ ਵਿਸ਼ਵਾਸ ਦੁਆਇਆ ਸੀ ਕਿ ਸੰਗਤਾਂ ਵਲੋ ਹੜ ਪੀੜਤਾ ਲਈ ਦਾਨ ਕੀਤੀ ਰਾਸ਼ੀ ਦੀ ਯੋਗ ਵਰਤੋ ਕੀਤੀ ਜਾਵੇਗੀ ਅਤੇ ਹੜ ਪੀੜਤਾ ਲਈ 100 ਨਵੇ ਮਕਾਨ ਤਿਆਰ ਕਰ ਕੇ ਬੇਘਰ ਹੋਏ ਪੀੜਤਾ ਨੂੰ ਸੌਂਪ ਕੇ ਆਪਣੀ ਭਰੋਸੇਯੋਗਤਾ ਬਰਕਰਾਰ ਰੱਖ ਕੇ ਸੰਗਤਾਂ ਦਾ ਮਾਣ ਵਧਾਇਆ ਹੈ |