ਲਹਿਰਾਗਾਗਾ, 18 ਦਸੰਬਰ (ਅਸ਼ੋਕ ਗਰਗ)-ਪਿੰਡ ਅੜਕਵਾਸ ਦੇ ਅੰਤਰਰਾਸ਼ਟਰੀ ਐਥਲੀਟ, ਗੋਲਡ ਮੈਡਲ ਵਿਜੇਤਾ ਪ੍ਰਭਜੋਤ ਸਿੰਘ ਰਿਨਾਡੋ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦੋਂ ਉਨ੍ਹਾਂ ਦੇ ਪਿਤਾ ਜੋਰਾ ਸਿੰਘ ਦੀ ਇਕ ਹਾਦਸੇ ਦੌਰਾਨ ਮੌਤ ਹੋ ਗਈ | ਉਹ 50 ਵਰਿ੍ਹਆਂ ਦੇ ਸਨ | ਜਾਣਕਾਰੀ ਦਿੰਦਿਆਂ ਮਨਜੀਤ ਸਿੰਘ ਫੋਟੋਗ੍ਰਾਫਰ ਨੇ ਦੱਸਿਆ ਹੈ ਕਿ ਜ਼ੋਰਾ ਸਿੰਘ ਇਕ ਛੋਟਾ ਕਿਸਾਨ ਸੀ ਉਹ ਖੇਤੀ ਦੇ ਨਾਲ-ਨਾਲ ਟਰੱਕ ਡਰਾਈਵਰ ਦਾ ਵੀ ਕੰਮ ਕਰਦਾ ਸੀ | ਉਹ ਆਪਣਾ ਟਰੱਕ ਲੈ ਕੇ ਬਾਹਰ ਗਿਆ ਹੋਇਆ ਸੀ ਜਦੋਂ ਉਹ ਗੱਡੀ ਉੱਪਰ ਖੜ੍ਹਾ ਹੋ ਕੇ ਰੱਸਾ ਕਸ ਰਿਹਾ ਸੀ ਤਾਂ ਰੱਸਾ ਟੁੱਟ ਗਿਆ ਜਿਸ ਕਾਰਨ ਉਹ ਜ਼ਮੀਨ ਉੱਪਰ ਡਿੱਗ ਗਿਆ ਅਤੇ ਉਸ ਦੀ ਮੌਤ ਹੋ ਗਈ | ਉਨ੍ਹਾਂ ਦੀ ਮੌਤ 'ਤੇ ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਐਡਵੋਕੇਟ, ਗੌਰਵ ਗੋਇਲ, ਨਗਰ ਕੌਂਸਲ ਪ੍ਰਧਾਨ ਮੈਡਮ ਕਾਂਤਾ ਗੋਇਲ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ |