23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਕੈਂਬਿ੍ਜ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਕੌਮੀ ਪੱਧਰ ਦੇ ਮੁਕਾਬਲੇ ਵਿਚ ਕੀਤਾ ਸ਼ਾਨਦਾਰ ਪ੍ਰਦਰਸ਼ਨ <br/>

Ad Position 21
No active advertisement
ਅਜੀਤ ਡੈਸਕ 19-12-2025
ਸੰਗਰੂਰ, 18 ਦਸੰਬਰ (ਸੁਖਵਿੰਦਰ ਸਿੰਘ ਫੁੱਲ)-ਕੈਂਬਿ੍ਜ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਹਿਤੇਸ਼ ਸਿੰਗਲਾ ਨੇ ਨੈਸ਼ਨਲ ਲੈਵਲ ਅਬੈਕਸ ਚੈਂਪੀਅਨਸ਼ਿਪ 2025 ਵਿਚ 100% ਰਿਜ਼ਲਟ ਨਾਲ ਸ਼ਾਨਦਾਰ ਸਥਾਨ ਹਾਸਿਲ ਕਰ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ | ਅਬੈਕਸ ਚੈਂਪੀਅਨ ਅਕੈਡਮੀ ਵਲੋਂ ਚੰਡੀਗੜ੍ਹ ਵਿਚ ਆਯੋਜਿਤ ਨੈਸ਼ਨਲ ਲੈਵਲ ਅਬੈਕਸ ਚੈਂਪੀਅਨਸ਼ਿਪ 2025 ਵਿਚ ਕੈਂਬਿ੍ਜ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਹਿਤੇਸ਼ ਸਿੰਗਲਾ ਨੇ 100% ਸਹੀ ਉੱਤਰਾਂ ਨਾਲ ਬੇਮਿਸਾਲ ਪ੍ਰਦਰਸ਼ਨ ਕੀਤਾ ਅਤੇ ਉੱਚ ਸਥਾਨ ਪ੍ਰਾਪਤ ਕਰ ਕੇ ਸਕੂਲ, ਮਾਪਿਆਂ ਅਤੇ ਅਧਿਆਪਕਾਂ ਦਾ ਮਾਣ ਵਧਾਇਆ | ਇਸ ਮੌਕੇ ਸਕੂਲ ਦੀ ਪਿ੍ੰਸੀਪਲ ਮਨਦੀਪ ਕੌਰ ਛੰਨਾ ਨੇ ਕਿਹਾ, 'ਹਿਤੇਸ਼ ਸਿੰਗਲਾ ਦੀ ਇਹ ਉਪਲਬਧੀ ਉਸ ਦੀ ਲਗਨ, ਨਿਰੰਤਰ ਅਭਿਆਸ ਅਤੇ ਸਮੇਂ ਦੀ ਸਹੀ ਯੋਜਨਾ ਦਾ ਨਤੀਜਾ ਹੈ | 100% ਰਿਜ਼ਲਟ ਹਾਸਿਲ ਕਰਨਾ ਸੌਖਾ ਨਹੀਂ ਹੁੰਦਾ ਪਰ ਸਖ਼ਤ ਮਿਹਨਤ ਨਾਲ ਹਰ ਮੰਜ਼ਿਲ ਹਾਸਿਲ ਕੀਤੀ ਜਾ ਸਕਦੀ ਹੈ | ਅਸੀਂ ਆਪਣੇ ਵਿਦਿਆਰਥੀਆਂ ਨੂੰ ਹਮੇਸ਼ਾ ਅਕਾਦਮਿਕ ਅਤੇ ਮਾਨਸਿਕ ਤੌਰ 'ਤੇ ਮਜ਼ਬੂਤ ਬਣਾਉਣ ਲਈ ਵਚਨਬੱਧ ਹਾਂ | ਉੱਥੇ ਹੀ ਸਕੂਲ ਦੇ ਚੇਅਰਮੈਨ ਇੰਜੀਨੀਅਰ ਸ਼ਿਵ ਆਰਿਆ ਨੇ ਆਪਣੇ ਸੰਬੋਧਨ ਵਿਚ ਆਖਿਆ, 'ਅਬੈਕਸ ਸਿਰਫ਼ ਗਣਿਤ ਦਾ ਅਭਿਆਸ ਨਹੀਂ, ਸਗੋਂ ਬੱਚਿਆਂ ਵਿਚ ਧਿਆਨ, ਤੇਜ਼ ਸੋਚ ਅਤੇ ਆਤਮ-ਵਿਸ਼ਵਾਸ ਪੈਦਾ ਕਰਨ ਦਾ ਮਾਧਿਅਮ ਹੈ | ਹਿਤੇਸ਼ ਸਿੰਗਲਾ ਦੀ ਕਾਮਯਾਬੀ ਇਹ ਸਾਬਤ ਕਰਦੀ ਹੈ ਕਿ ਸਹੀ ਮਾਰਗਦਰਸ਼ਨ ਅਤੇ ਸਕਾਰਾਤਮਿਕ ਮਾਹੌਲ ਨਾਲ ਵਿਦਿਆਰਥੀ ਹਰ ਪੱਧਰ 'ਤੇ ਸਫਲ ਹੋ ਸਕਦੇ ਹਨ | ਇਸ ਦੌਰਾਨ ਸਕੂਲ ਦੀ ਪ੍ਰੈਜ਼ੀਡੈਂਟ ਡਾਕਟਰ ਸੀਮਾ ਅਰੋੜਾ ਨੇ ਦੱਸਿਆ ਕਿ ਇਸ ਪ੍ਰਤੀਯੋਗਤਾ ਵਿਚ ਦੇਸ਼ ਭਰ ਤੋਂ ਹਜ਼ਾਰਾਂ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਕੈਂਬਿ੍ਜ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਵੱਖ-ਵੱਖ ਸ਼੍ਰੇਣੀਆਂ ਵਿਚ ਵਿਸ਼ੇਸ਼ ਪ੍ਰਦਰਸ਼ਨ ਕੀਤਾ | ਅੰਤ ਵਿਚ ਸਕੂਲ ਸੀ.ਈ.ਓ ਭਾਵਨਾ ਪੋਲ ਨੇ ਕਿਹਾ ਕਿ ਅਬੈਕਸ ਵਰਗੇ ਕਾਰਜ-ਕਰਮ ਬੱਚਿਆਂ ਵਿਚ ਤਰਕਸ਼ੀਲ ਸੋਚ, ਇਕਾਗਰਤਾ ਅਤੇ ਤੇਜ਼ ਫ਼ੈਸਲਾ ਕਰਨ ਦੀ ਯੋਗਤਾ ਵਿਕਸਿਤ ਕਰਦੇ ਹਨ ਅਤੇ ਸਕੂਲ ਭਵਿੱਖ ਵਿਚ ਵੀ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੇ ਮੰਚ ਮੁਹੱਈਆ ਕਰਵਾਉਂਦਾ ਰਹੇਗਾ |

Ad Position 22
No active advertisement
ਪਿਛਲੀ ਖ਼ਬਰ ਜੇਤੂ ਉਮੀਦਵਾਰਾਂ ਨੂੰ ਦਿੱਤਾ ਵਿਧਾਇਕ ਪ੍ਰੋ. ਗੱਜਣ ਮਾਜਰਾ ਨੇ ਥਾਪੜਾ <br/> ਅਗਲੀ ਖ਼ਬਰ ਸਪੇਅਰ ਪਾਰਟਸ ਡੀਲਰ ਐਸੋਸੀਏਸ਼ਨ ਦੀ ਮੀਟਿੰਗ <br/>
Ad Position 24