ਕੁੱਪ ਕਲਾਂ, 18 ਦਸੰਬਰ (ਸੁਖਜਿੰਦਰ ਸਿੰਘ ਝੱਲ)-ਵਿਧਾਨ ਸਭਾ ਹਲਕਾ ਅਮਰਗੜ੍ਹ ਅਧੀਨ ਆਉਂਦੀਆਂ ਦੋਵੇਂ ਬਲਾਕ ਸੰਮਤੀਆਂ ਵਿਚ ਪੂਰਨ ਬਹੁਮਤ ਅਤੇ 7 ਜ਼ਿਲ੍ਹਾ ਪ੍ਰੀਸ਼ਦਾਂ ਵਿਚੋਂ 5 ਜ਼ਿਲ੍ਹਾ ਪ੍ਰੀਸ਼ਦਾਂ ਉੱਤੇ ਜਿੱਤ ਦਾ ਪਰਚਮ ਲਹਿਰਾਉਣ ਵਾਲੇ ਉਮੀਦਵਾਰਾਂ ਨੂੰ ਵਧਾਈ ਦੇਣ ਦੇ ਨਾਲ ਨਾਲ ਹਲਕਾ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣ ਮਾਜਰਾ ਵਲੋਂ ਹਲਕੇ ਦੇ ਵੋਟਰਾਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਲਸੋਈ ਤੋਂ ਜੇਤੂ ਬੀਬੀ ਸ਼ਰਨਜੀਤ ਕੌਰ ਪਤਨੀ ਬਲਬੀਰ ਸਿੰਘ ਲਸੋਈ ਤੋਂ ਇਲਾਵਾ ਬਲਾਕ ਸੰਮਤੀ ਜ਼ੋਨ ਲਸੋਈ ਤੋਂ ਜਿੱਤੇ ਉਮੀਦਵਾਰ ਜਰਨੈਲ ਸਿੰਘ ਟਿਵਾਣਾ ਲਸੋਈ ਅਤੇ ਬਲਾਕ ਸੰਮਤੀ ਜ਼ੋਨ ਭੁਰਥਲਾ ਮੰਡੇਰ ਤੋਂ ਜਿੱਤੇ ਉਮੀਦਵਾਰ ਰਵਿੰਦਰ ਸਿੰਘ ਨੂੰ ਥਾਪੜਾ ਦਿੰਦਿਆਂ ਆਖਿਆ ਕਿ ਵਿਧਾਨ ਸਭਾ ਹਲਕਾ ਅਮਰਗੜ੍ਹ ਅਧੀਨ ਪੈਂਦੀਆਂ ਦੋਵੇਂ ਬਲਾਕ ਸੰਮਤੀਆਂ ਦੇ ਕੁੱਲ 30 ਉਮੀਦਵਾਰਾਂ ਵਿਚੋਂ 17 ਉੱਪਰ ਆਪ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ , ਜਿਸ ਦੌਰਾਨ ਬਲਾਕ ਸੰਮਤੀ ਅਹਿਮਦਗੜ੍ਹ ਵਿਚ ਬਲਾਕ ਸੰਮਤੀ ਜ਼ੋਨ ਕੁੱਪ ਕਲਾਂ ਤੋਂ ਮੋਹਨਜੀਤ ਸਿੰਘ, ਮਤੋਈ ਤੋਂ ਜਸਵੀਰ ਕੌਰ, ਖਾਨਪੁਰ ਤੋਂ ਹਰਜਿੰਦਰ ਸਿੰਘ, ਦੁੱਗਰੀ ਤੋਂ ਜਸਪ੍ਰੀਤ ਕੌਰ , ਲਸੋਈ ਤੋਂ ਜਰਨੈਲ ਸਿੰਘ ਟਿਵਾਣਾ, ਭੁਰਥਲਾ ਮੰਡੇਰ ਤੋਂ ਰਵਿੰਦਰ ਸਿੰਘ, ਰਾੜਵਾਂ ਤੋਂ ਬਲਜਿੰਦਰ ਕੌਰ, ਬਿੰਜੋਕੀ ਖੁਰਦ ਤੋਂ ਮੁਹੰਮਦ ਅਸਲਮ ਅਤੇ ਬਲਾਕ ਸੰਮਤੀ ਅਮਰਗੜ੍ਹ ਦੇ ਜ਼ੋਨ ਬਾਗੜੀਆਂ ਤੋਂ ਪਰਮਜੀਤ ਕੌਰ ਪਤਨੀ ਜਰਨੈਲ ਸਿੰਘ, ਨੰਗਲ ਤੋਂ ਚਰਨਜੋਤ ਸਿੰਘ ਰੂਬਲ ਲਾਂਗੜੀਆਂ, ਭੁਮਸੀ ਤੋਂ ਕਿ੍ਸ਼ਨਾ ਦੇਵੀ, ਮੰਨਵੀਂ ਤੋਂ ਮਨਜੀਤ ਕੌਰ , ਬਨਭੌਰਾ ਤੋਂ ਰਾਜਵਿੰਦਰ ਸਿੰਘ, ਗੁਆਰਾ ਤੋਂ ਰਣਜੀਤ ਕੌਰ, ਮਾਣਕਮਾਜਰਾ ਤੋਂ ਰਣਜੀਤ ਕੌਰ , ਹਿਮਤਾਨਾ ਤੋਂ ਸਲਾਮਦੀਨ, ਹੁਸੈਨਪੁਰਾ ਜ਼ੋਨ ਤੋਂ ਮਨਜੀਤ ਕੌਰ ਬਾਠਾਂ ਨੇ ਜਿੱਤ ਪ੍ਰਾਪਤ ਕੀਤੀ, ਇਸੇ ਤਰ੍ਹਾਂ ਜ਼ਿਲ੍ਹਾ ਪ੍ਰੀਸ਼ਦ ਅੰਦਰ ਚੌਂਦਾ ਜ਼ੋਨ ਤੋਂ ਰਘਬੀਰ ਸਿੰਘ, ਮੰਨਵੀਂ ਤੋਂ ਗੁਰਪ੍ਰੀਤ ਸਿੰਘ ਬਿੱਟੂ ਬਨਭੌਰਾ, ਕੰਗਣਵਾਲ ਤੋਂ ਪਰਮਜੀਤ ਕੌਰ, ਕੁੱਪ ਕਲਾ ਤੋਂ ਹਰਵਿੰਦਰ ਕੌਰ ਅਤੇ ਲਸੋਈ ਤੋਂ ਸ਼ਰਨਜੀਤ ਕੌਰ ਜੇਤੂ ਰਹੇ | ਉਨ੍ਹਾਂ ਆਖਿਆ ਕਿ ਬਿਨਾਂ ਸ਼ੱਕ ਇਸ ਜਿੱਤ ਦਾ ਆਧਾਰ ਹਲਕੇ ਵਿਚ ਕੀਤੇ ਗਏ ਵਿਕਾਸ ਕਾਰਜ ਹਨ ਅਤੇ ਵਿਧਾਨ ਸਭਾ 2027 ਦੀ ਚੋਣ ਵੀ ਵਿਕਾਸ ਦੇ ਮੁੱਦੇ 'ਤੇ ਹੀ ਲੜੀ ਜਾਵੇਗੀ | ਇਸ ਸਮੇਂ ਸਾਬਕਾ ਸਰਪੰਚ ਦਲਜੀਤ ਸਿੰਘ ਲਸੋਈ , ਸਾਬਕਾ ਸਰਪੰਚ ਜਗਜੀਤ ਸਿੰਘ ਜੱਗੂ ਕੈਨੇਡਾ, ਲਖਬੀਰ ਸਿੰਘ ਬਬਲੀ ਗੱਜਣ ਮਾਜਰਾ , ਸਾਬਕਾ ਸਰਪੰਚ ਦਲਬੀਰ ਸਿੰਘ ਬਿੱਟੂ, ਅਵਤਾਰ ਸਿੰਘ ਤਾਰਾ ਪ੍ਰਧਾਨ ਸਹਿਕਾਰੀ ਸਭਾ , ਸਰਪੰਚ ਹਰਭਜਨ ਸਿੰਘ ਲਸੋਈ, ਜਥੇਦਾਰ ਸੁਖਪਾਲ ਸਿੰਘ ਧੀਰੋਮਾਜਰਾ, ਨੰਬਰਦਾਰ ਜਸਪਾਲ ਸਿੰਘ, ਜਗਤਾਰ ਸਿੰਘ ਲਸੋਈ , ਅਵਤਾਰ ਸਿੰਘ ਲਸੋਈ, ਅਮਰੀਕ ਸਿੰਘ ਲਸੋਈ , ਗੁਲਜ਼ਾਰ ਸਿੰਘ ਢਿੱਲੋ, ਰਾਮ ਸਿੰਘ ਜੇ ਈ, ਸੁਰੇਸ਼ ਕੁਮਾਰ ਸੇਠੀ , ਸਰਪੰਚ ਜਗਜੀਵਨ ਸਿੰਘ ਭੁਰਥਲਾ ਮੰਡੇਰ , ਜਗਜੀਤ ਸਿੰਘ ਸੰਧੂ ਝੱਲ , ਗੁਰਮੀਤ ਸਿੰਘ ਸੰਧੂ , ਗੁਰਦੀਪ ਸਿੰਘ ਝੱਲ, ਅਮਰ ਸਿੰਘ ਰੰਧਾਵਾ, ਰਣਜੀਤ ਸਿੰਘ, ਬੱਗਾ, ਨਿਰਮਲ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ, ਅਮਰਪ੍ਰੀਤ ਸਿੰਘ ਪੰਚ, ਗੁਰਪ੍ਰੀਤ ਸਿੰਘ ਪੰਚ, ਬਲਬੀਰ ਸਿੰਘ ਪੰਚ, ਮਨਜੀਤ ਸਿੰਘ ਪੰਚ, ਸੰਦੀਪ ਕੌਰ ਪੰਚ, ਹਰਵਿੰਦਰ ਸਿੰਘ, ਹਰਭਜਨ ਸਿੰਘ ਫੌਜੀ, ਜਗਤਾਰ ਸਿੰਘ ਜੱਗਾ ਆਦਿ ਹਾਜ਼ਰ ਸਨ |