23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਬਡਰੁੱਖਾਂ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਦੌਰਾਨ ਸਤਨਾਮ ਸਿੰਘ ਕਾਲਾ ਬਡਰੁੱਖਾਂ ਜੇਤੂ ਸੰਧੂ ਬਡਰੁੱਖਾਂ, ਖਾਨ ਦੁੱਗਾਂ, ਢੀਂਡਸਾ ਉਭਾਵਾਲ, ਰਾਜਪਾਲ ਬਹਾਦਰਪੁਰ ਬਲਾਕ ਸਮਿਤੀ ਮੈਂਬਰ ਚੁਣੇ <br/>

Ad Position 21
No active advertisement
ਅਜੀਤ ਡੈਸਕ 19-12-2025

ਮਸਤੂਆਣਾ ਸਾਹਿਬ, 18 ਦਸੰਬਰ (ਦਮਦਮੀ)-ਬਡਰੁੱਖਾਂ ਜ਼ੋਨ ਤੋਂ ਜ਼ਿਲ੍ਹਾ ਪਰਿਸ਼ਦ ਦੀ ਹੋਈ ਚੋਣ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਤਨਾਮ ਸਿੰਘ ਕਾਲਾ ਬਡਰੁੱਖਾਂ ਨੇ ਆਪਣੇ ਵਿਰੋਧੀ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਜੀਤ ਸਿੰਘ ਤੂਰ ਬਡਰੁੱਖਾਂ ਨੂੰ 4965 ਵੋਟਾਂ ਦੀ ਲੀਡ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ | ਇਸੇ ਤਰ੍ਹਾਂ ਬਲਾਕ ਸਮਿਤੀ ਦੀ ਹੋਈ ਚੋਣ ਦੌਰਾਨ ਬਡਰੁੱਖਾਂ ਜ਼ੋਨ ਤੋਂ ਗੁਰਦੀਪ ਸਿੰਘ ਸੰਧੂ ਬਡਰੁੱਖਾਂ, ਦੁੱਗਾਂ ਜ਼ੋਨ ਤੋਂ ਦਰਸ਼ਨ ਖਾਨ ਕਾਲਾ ਫੌਜੀ ਦੁੱਗਾਂ, ਉਭਾਵਾਲ ਜ਼ੋਨ ਤੋਂ ਛਿੰਦਰਪਾਲ ਸਿੰਘ ਢੀਂਡਸਾ ਉਭਾਵਾਲ, ਬਹਾਦਰਪੁਰ ਜ਼ੋਨ ਤੋਂ ਰਾਜਪਾਲ ਕੌਰ ਬਹਾਦਰਪੁਰ ਆਪਣੇ ਵਿਰੋਧੀ ਉਮੀਦਵਾਰਾਂ ਨੂੰ ਹਰਾ ਕੇ ਬਲਾਕ ਸੰਮਤੀ ਮੈਂਬਰ ਚੁਣੇ ਗਏ | ਪ੍ਰਾਪਤ ਜਾਣਕਾਰੀ ਅਨੁਸਾਰ ਬਡਰੁੱਖਾਂ ਜ਼ੋਨ ਦੀ ਜ਼ਿਲ੍ਹਾ ਪਰਿਸ਼ਦ ਦੀ ਹੋਈ ਚੋਣ ਮੌਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਤਨਾਮ ਸਿੰਘ ਕਾਲਾ ਬਡਰੁੱਖਾਂ ਨੂੰ 8824 ਵੋਟਾਂ ਪਈਆ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਜੀਤ ਸਿੰਘ ਤੂਰ ਬਡਰੁੱਖਾਂ ਨੂੰ 3859 ਵੋਟਾਂ ਪਈਆਂ | ਸਤਨਾਮ ਸਿੰਘ ਕਾਲਾ ਬਡਰੁੱਖਾਂ ਨੇ ਆਪਣੇ ਵਿਰੋਧੀ ਨੂੰ 4965 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ | ਇਸੇ ਤਰ੍ਹਾਂ ਬਡਰੁੱਖਾਂ ਜ਼ੋਨ ਤੋਂ ਹੀ ਆਮ ਆਦਮੀ ਪਾਰਟੀ ਦੇ ਬਲਾਕ ਸਮਿਤੀ ਦੇ ਉਮੀਦਵਾਰ ਗੁਰਦੀਪ ਸਿੰਘ ਸੰਧੂ ਬਡਰੁੱਖਾਂ ਨੂੰ 1264 ਵੋਟਾਂ ਪਈਆਂ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਪ੍ਰੀਤਮ ਸਿੰਘ ਬਡਰੁੱਖਾਂ ਨੂੰ 927 ਵੋਟਾਂ ਪਈਆਂ | ਗੁਰਦੀਪ ਸਿੰਘ ਸੰਧੂ ਬਡਰੁੱਖਾਂ ਨੇ ਆਪਣੇ ਵਿਰੋਧੀ ਨੂੰ 337 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ | ਇਸੇ ਤਰ੍ਹਾਂ ਬਲਾਕ ਸਮਿਤੀ ਦੁੱਗਾਂ ਜ਼ੋਨ ਤੋਂ ਪਿੰਡ ਭੰਮਾਵੱਦੀ ਅਤੇ ਦੁੱਗਾਂ ਦੀ ਸਾਂਝੇ ਤੌਰ ਤੇ ਬਲਾਕ ਸੰਮਤੀ ਦੀ ਹੋਈ ਚੋਣ ਮੌਕੇ ਕਾਂਗਰਸ ਪਾਰਟੀ ਦੇ ਦਰਸ਼ਨ ਖਾਨ ਕਾਲਾ ਫੌਜੀ ਵਾਸੀ ਦੁੱਗਾਂ ਨੂੰ 3280 ਵੋਟਾਂ ਪਈਆ ਅਤੇ ਆਮ ਆਦਮੀ ਪਾਰਟੀ ਦੇ ਮਿੱਠੂ ਸਿੰਘ ਦੁੱਗਾਂ ਨੂੰ 3185 ਵੋਟਾਂ ਪਈਆਂ | ਦਰਸ਼ਨ ਖਾਨ ਕਾਲਾ ਫ਼ੌਜੀ ਦੁੱਗਾਂ ਨੇ ਆਪਣੇ ਵਿਰੋਧੀ ਨੂੰ 95 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ | ਦਰਸ਼ਨ ਖਾਨ ਦੀ ਜਿੱਤ ਦੀ ਖ਼ੁਸ਼ੀ ਵਿਚ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਜਸਵਿੰਦਰ ਸਿੰਘ ਧੀਮਾਨ ਅਤੇ ਸਾਬਕਾ ਸਰਪੰਚ ਜਗਤਾਰ ਸਿੰਘ ਭੰਮਾਵੱਦੀ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਉਭਾਵਾਲ ਜ਼ੋਨ ਤੋਂ ਬਲਾਕ ਸੰਮਤੀ ਦੀ ਹੋਈ ਚੋਣ ਮੌਕੇ ਛਿੰਦਰਪਾਲ ਸਿੰਘ ਢੀਂਡਸਾ ਨੂੰ 1815 ਵੋਟਾਂ ਪਈਆ ਅਤੇ ਸੁਖਵਿੰਦਰ ਸਿੰਘ ਗੋਰਖੀ ਨੂੰ 1245 ਵੋਟਾਂ ਪਈਆਂ | ਛਿੰਦਰਪਾਲ ਸਿੰਘ ਢੀਂਡਸਾ ਨੇ ਆਪਣੇ ਵਿਰੋਧੀ ਨੂੰ 570 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ | ਛਿੰਦਰਪਾਲ ਸਿੰਘ ਢੀਂਡਸਾ ਦੀ ਜਿੱਤ ਦੀ ਖ਼ੁਸ਼ੀ ਵਿਚ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਪਿੰਡ ਬਹਾਦਰਪੁਰ ਜ਼ੋਨ ਤੋਂ ਬਲਾਕ ਸੰਮਤੀ ਦੀ ਹੋਈ ਚੋਣ ਮੌਕੇ ਕਾਂਗਰਸ ਪਾਰਟੀ ਦੀ ਉਮੀਦਵਾਰ ਰਾਜਪਾਲ ਕੌਰ ਨੂੰ 1087 ਵੋਟਾਂ ਪਈਆ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਚਮਕੌਰ ਸਿੰਘ ਨੂੰ 956 ਵੋਟਾਂ ਪਈਆਂ | ਰਾਜਪਾਲ ਕੌਰ ਬਹਾਦਰਪੁਰ ਨੇ ਆਪਣੇ ਵਿਰੋਧੀ ਨੂੰ 131 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ | ਇਸ ਜਿੱਤ ਦੀ ਖ਼ੁਸ਼ੀ ਵਿਚ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਬਿੱਲਾ ਨੰਬਰਦਾਰ, ਸੀਨੀਅਰ ਆਗੂ ਚਰਨਜੀਤ ਕੌਰ ਖਹਿਰਾ ਅਤੇ ਸਾਬਕਾ ਸਰਪੰਚ ਕਾਲਾ ਸਿੰਘ ਖਹਿਰਾ ਨੇ ਬਲਾਕ ਸੰਮਤੀ ਜੇਤੂ ਮੈਂਬਰ ਰਾਜਪਾਲ ਕੌਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਮਲੇਰਕੋਟਲਾ ਦੇ ਅੰਦਰ ਜ਼ਿਲ੍ਹਾ ਪ੍ਰੀਸ਼ਦ ਦੇ 7 ਜ਼ੋਨਾਂ ਤੇ 'ਆਪ' ਰਹੀ ਜੇਤੂ, 2 ਜ਼ੋਨ ਕਾਂਗਰਸ ਦੇ ਹਿੱਸੇ ਅਤੇ 1... ਅਗਲੀ ਖ਼ਬਰ ਜੇਤੂ ਉਮੀਦਵਾਰਾਂ ਨੂੰ ਦਿੱਤਾ ਵਿਧਾਇਕ ਪ੍ਰੋ. ਗੱਜਣ ਮਾਜਰਾ ਨੇ ਥਾਪੜਾ <br/>
Ad Position 24