23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਜ਼ਿਲ੍ਹਾ ਮਲੇਰਕੋਟਲਾ ਦੇ ਅੰਦਰ ਜ਼ਿਲ੍ਹਾ ਪ੍ਰੀਸ਼ਦ ਦੇ 7 ਜ਼ੋਨਾਂ ਤੇ 'ਆਪ' ਰਹੀ ਜੇਤੂ, 2 ਜ਼ੋਨ ਕਾਂਗਰਸ ਦੇ ਹਿੱਸੇ ਅਤੇ 1 ਜ਼ੋਨ ਤੇ ਆਜ਼ਾਦ ਉਮੀਦਵਾਰ ਨੇ ਕੀਤਾ ਕਬਜ਼ਾ

Ad Position 21
No active advertisement
ਅਜੀਤ ਡੈਸਕ 19-12-2025
ਮਲੇਰਕੋਟਲਾ/ਅਮਰਗੜ੍ਹ, 18 ਦਸੰਬਰ (ਮਨਜਿੰਦਰ ਸਿੰਘ ਸਰੌਦ), ਜਤਿੰਦਰ ਮੰਨਵੀ-ਜ਼ਿਲ੍ਹਾ ਮਲੇਰਕੋਟਲਾ ਦੇ ਅੰਦਰ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੀਆਂ ਵੋਟਾਂ ਦੀ ਗਿਣਤੀ ਦਾ ਕੰਮ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਿਆ | ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਨੂੰ ਲੈ ਕੇ ਪੰਜਾਬ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ | ਸੰਵੇਦਨਸ਼ੀਲ ਇਲਾਕਿਆਂ ਅੰਦਰ ਪ੍ਰਸ਼ਾਸਨ ਵਲੋਂ ਮੁਸਤੈਦੀ ਨਾਲ ਪਹਿਰਾ ਦਿੱਤਾ ਗਿਆ | ਜ਼ਿਲ੍ਹੇ ਦੇ ਅੰਦਰ ਕੁੱਲ 10 ਜ਼ਿਲ੍ਹਾ ਪ੍ਰੀਸ਼ਦ ਅਤੇ 3 ਬਲਾਕ ਸੰਮਤੀਆਂ ਦੇ 43 ਜ਼ੋਨਾਂ ਲਈ ਸਵੇਰੇ 8 ਵਜੇ ਤੋਂ ਦੇਰ ਸ਼ਾਮ ਤੱਕ ਬੈਲਟ ਪੇਪਰਾਂ ਦੀ ਵਰਤੋਂ ਨਾਲ ਵੋਟਾਂ ਦੀ ਗਿਣਤੀ ਦਾ ਕੰਮ ਮੁਕੰਮਲ ਹੋਇਆ | ਹਲਕਾ ਅਮਰਗੜ੍ਹ ਦੀਆਂ 2 ਪੰਚਾਇਤ ਸੰਮਤੀਆਂ ਦੁੱਗਰੀ ਅਤੇ ਮੰਨਵੀ 'ਤੇ ਪਹਿਲਾਂ ਹੀ ਸਰਬਸੰਮਤੀ ਚੁੱਕੀ ਹੈ | ਜ਼ਿਲ੍ਹਾ ਮਲੇਰਕੋਟਲਾ ਦੇ ਅੰਦਰ ਕੁੱਲ ਵੋਟਰਾਂ ਦੀ ਗਿਣਤੀ 205531 ਹੈ, ਜਿਨ੍ਹਾਂ ਵਿਚ 108463 ਪੁਰਸ਼ ਅਤੇ 970268 ਇਸਤਰੀਆਂ ਵੋਟਰ ਹਨ | ਜ਼ਿਲ੍ਹਾ ਮਲੇਰਕੋਟਲਾ ਦੇ ਅੰਦਰ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ ਦੇ ਤਾਜ਼ਾ ਆਏ ਰੁਝਾਨਾਂ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਪ੍ਰੀਸ਼ਦ ਦੇ 7 ਜ਼ੋਨਾਂ ਤੇ 'ਆਪ', 2 ਕਾਂਗਰਸ ਅਤੇ 1 ਜ਼ੋਨ ਤੇ ਆਜ਼ਾਦ ਉਮੀਦਵਾਰ ਨੇ ਕੀਤਾ ਕਬਜ਼ਾ ਕੀਤਾ | ਜ਼ਿਲ੍ਹੇ ਵਿਚ ਕੁੱਲ 45 ਪੰਚਾਇਤ ਸੰਮਤੀਆਂ ਦੇ ਵਿਚੋਂ 21 'ਤੇ 'ਆਪ', 12 'ਤੇ ਕਾਂਗਰਸ, 7 'ਤੇ ਸ਼੍ਰੋਮਣੀ ਅਕਾਲੀ ਦਲ (ਬ) ਅਤੇ 4 ਆਜ਼ਾਦ ਉਮੀਦਵਾਰ ਜੇਤੂ ਰਹੇ ਹਨ | ਕ੍ਰਮਵਾਰ ਜ਼ਿਲ੍ਹਾ ਪ੍ਰੀਸ਼ਦ ਦੇ ਜ਼ੋਨ ਬਾਗੜੀਆਂ ਤੋਂ ਆਜ਼ਾਦ ਉਮੀਦਵਾਰ ਅਮਰਪਾਲ ਕੌਰ ਨੇ 'ਆਪ' ਉਮੀਦਵਾਰ ਜਸਵਿੰਦਰ ਕੌਰ ਤੋਂ 292 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ, ਚੌਂਦਾ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਘਵੀਰ ਸਿੰਘ, ਆਜ਼ਾਦ ਉਮੀਦਵਾਰ ਕੇਵਲ ਸਿੰਘ ਤੋਂ 1154 ਵੋਟਾਂ ਨਾਲ ਜੇਤੂ ਰਹੇ | ਜ਼ਿਲ੍ਹਾ ਪ੍ਰੀਸ਼ਦ ਦੇ ਮੰਨਵੀਂ ਜ਼ੋਨ ਤੋਂ 'ਆਪ' ਦੇ ਗੁਰਪ੍ਰੀਤ ਸਿੰਘ ਨੇ ਕਾਂਗਰਸ ਦੇ ਪਿ੍ਤਪਾਲ ਸਿੰਘ ਤੋਂ 1166 ਵੋਟਾਂ ਨਾਲ ਮੈਦਾਨ ਜਿੱਤਿਆ | ਮਾਣਕਮਾਜਰਾ ਜ਼ੋਨ ਤੋਂ ਕਾਂਗਰਸ ਦੇ ਨਿਰਮਲਜੀਤ ਸਿੰਘ ਨੇ 'ਆਪ' ਦੇ ਹਰਦੀਪ ਸਿੰਘ ਨੂੰ 306 ਵੋਟਾਂ ਨਾਲ ਨੂੰ ਹਰਾਇਆ | ਕੰਗਣਵਾਲ ਜ਼ੋਨ ਤੋਂ 'ਆਪ' ਉਮੀਦਵਾਰ ਪਰਮਜੀਤ ਕੌਰ ਨੇ ਕਾਂਗਰਸੀ ਉਮੀਦਵਾਰ ਬਲਵੀਰ ਕੌਰ ਨੂੰ ਮਹਿਜ਼ 51 ਵੋਟਾਂ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ | ਕੁੱਪ ਕਲਾਂ ਜ਼ੋਨ ਤੋਂ 'ਆਪ' ਉਮੀਦਵਾਰ ਹਰਵਿੰਦਰ ਕੌਰ ਨੇ ਕਾਂਗਰਸੀ ਉਮੀਦਵਾਰ ਨੂੰ 627 ਵੋਟਾਂ ਨਾਲ ਜੇਤੂ ਰਹੇ | ਜ਼ਿਲ੍ਹਾ ਪ੍ਰੀਸ਼ਦ ਦੇ ਲਸੋਈ ਜ਼ੋਨ ਤੋਂ 'ਆਪ' ਉਮੀਦਵਾਰ ਸਰਨਜੀਤ ਕੌਰ ਨੇ, ਕਾਂਗਰਸੀ ਉਮੀਦਵਾਰ ਜਸਬੀਰ ਕੌਰ ਨੂੰ 1891 ਵੋਟਾਂ ਨਾਲ ਹਰਾਇਆ | ਹਲਕਾ ਮਲੇਰਕੋਟਲਾ ਦੇ ਸੰਦੌੜ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰੀਪਾਲ ਆਪਣੇ ਵਿਰੋਧੀ ਉਮੀਦਵਾਰ ਅਮਰੀਕ ਸਿੰਘ ਕੋਲੋਂ 749 ਵੋਟਾਂ ਨਾਲ ਜੇਤੂ ਰਹੇ | ਫ਼ਿਰੋਜ਼ਪੁਰ ਕੁਠਾਲਾ ਤੋਂ ਕਾਂਗਰਸ ਦੇ ਉਮੀਦਵਾਰ ਅਮਨਿੰਦਰ ਸਿੰਘ ਨੇ ਅਕਾਲੀ ਦਲ (ਬ) ਦੇ ਉਮੀਦਵਾਰ ਜਥੇਦਾਰ ਤਰਲੋਚਨ ਸਿੰਘ ਧਲੇਰ ਨੂੰ 350 ਵੋਟਾਂ ਨਾਲ ਮੈਦਾਨ ਜਿੱਤਿਆ | ਹਥਨ ਜ਼ੋਨ ਤੋਂ 'ਆਪ' ਉਮੀਦਵਾਰ ਕੁਲਦੀਪ ਕੌਰ, ਕਾਂਗਰਸੀ ਉਮੀਦਵਾਰ ਹਰਪ੍ਰੀਤ ਕੌਰ ਤੋਂ 149 ਵੋਟਾਂ ਨਾਲ ਜੇਤੂ ਰਹੇ | ਇਸੇ ਤਰ੍ਹਾਂ ਪੰਚਾਇਤ ਸੰਮਤੀ ਲਈ ਦਹਿਲੀਜ਼ ਕਲਾਂ ਤੋਂ ਕਾਂਗਰਸ ਦੇ ਉਮੀਦਵਾਰ ਰਵਿੰਦਰ ਸਿੰਘ, ਮਹੋਲੀ ਕਲਾਂ ਤੋਂ 'ਆਪ' ਦੇ ਉਮੀਦਵਾਰ ਮੇਜਰ ਸਿੰਘ ਨੇ 110 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ | ਝਨੇਰ ਤੋਂ ਕਾਂਗਰਸ ਦੇ ਕੁਲਵਿੰਦਰ ਸਿੰਘ ਨੇ 173 ਵੋਟਾਂ ਨਾਲ, ਜੰਡਾਲੀ ਕਲਾਂ ਤੋਂ ਆਜ਼ਾਦ ਉਮੀਦਵਾਰ ਗਗਨਦੀਪ ਸਿੰਘ ਜੇਤੂ ਰਹੇ, ਖ਼ੁਰਦ ਤੋਂ ਬਲਜੀਤ ਕੌਰ ਸ਼੍ਰੋਮਣੀ ਅਕਾਲੀ ਦਲ (ਬ) 133 ਵੋਟਾਂ ਨਾਲ, ਦਸੌਂਧਾ ਸਿੰਘ ਵਾਲਾ ਤੋਂ 'ਆਪ' ਉਮੀਦਵਾਰ ਸੰਤੋਖ ਸਿੰਘ 367 ਵੋਟਾਂ ਨਾਲ, ਕੰਗਣਵਾਲ ਜ਼ੋਨ ਤੋਂ ਕਾਂਗਰਸ ਦੇ ਕਮਲਜੀਤ ਕੌਰ ਜੇਤੂ, ਰੋਹੀੜਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਨਸ਼ੀਰਾ ਬੀਬੀ ਜੇਤੂ, ਕੁਠਾਲਾ ਤੋਂ ਕਾਂਗਰਸੀ ਉਮੀਦਵਾਰ ਹਰਜੀਤ ਕੌਰ 317 ਵੋਟਾਂ ਨਾਲ, ਕਸਬਾ ਭਰਾਲ ਤੋਂ ਅਕਾਲੀ ਦਲ ਦੇ ਉਮੀਦਵਾਰ ਪਰਮਜੀਤ ਕੌਰ 114 ਵੋਟਾਂ ਨਾਲ ਸਦੌੜ ਤੋਂ ਜਗਮੋਹਣ ਸਿੰਘ 'ਆਪ' ਉਮੀਦਵਾਰ 89 ਵੋਟਾਂ ਨਾਲ, ਨੱਥੂਮਾਜਰਾ ਤੋਂ ਕਾਂਗਰਸ ਦੇ ਉਮੀਦਵਾਰ ਸੰਦੀਪ ਕੌਰ, ਹਥਨ ਤੋਂ ਕਾਂਗਰਸ ਦੇ ਸੁਖਪਾਲ ਕੌਰ 330 ਵੋਟਾਂ ਨਾਲ, ਅਹਿਮਦਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੌਦਾਗਰ ਸਿੰਘ 78 ਵੋਟਾਂ ਨਾਲ, ਇਲਾਇਤਪੁਰਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ 163 ਵੋਟਾਂ ਨਾਲ, ਭੂਦਨ ਤੋਂ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ 133 ਵੋਟਾਂ ਨਾਲ, ਸ਼ੇਰਵਾਨੀ ਕੋਟ ਤੋਂ ਸਾਜਦਾ ਪ੍ਰਵੀਨ 'ਆਪ' ਉਮੀਦਵਾਰ 253 ਵੋਟਾਂ ਨਾਲ, ਧਨੋ ਤੋਂ ਗੁਰਮੀਤ ਕੌਰ ਕਾਂਗਰਸੀ ਉਮੀਦਵਾਰ 161 ਵੋਟਾਂ ਨਾਲ, ਮੁਬਾਰਕਪੁਰ ਚੂੰਘਾ ਤੋਂ ਗੁੱਰਮੁਖ ਸਿੰਘ ਸ਼੍ਰੋਮਣੀ ਅਕਾਲੀ ਦਲ 298 ਵੋਟਾਂ ਨਾਲ, ਨੌਧਰਾਣੀ ਤੋਂ ਕੁਲਬੀਰ ਸਿੰਘ 'ਆਪ' ਉਮੀਦਵਾਰ 164 ਵੋਟਾਂ ਨਾਲ, ਪੰਚਾਇਤ ਸੰਮਤੀ ਅਹਿਮਦਗੜ੍ਹ ਦੇ ਜ਼ੋਨ ਬਾਗੜੀਆਂ ਤੋਂ ਆਪ ਉਮੀਦਵਾਰ ਪਰਮਜੀਤ ਕੌਰ 188 ਵੋਟਾਂ ਨਾਲ, ਭੜੀ ਮਾਨਸਾ ਜ਼ੋਨ ਤੋਂ ਕਾਂਗਰਸ ਉਮੀਦਵਾਰ ਸੁਖਜੀਤ ਕੌਰ 325 ਵੋਟਾਂ ਨਾਲ, ਨੰਗਲ ਜ਼ੋਨ ਤੋਂ ਚਰਨਜੀਤ ਸਿੰਘ ਆਪ 97 ਵੋਟਾਂ ਨਾਲ, ਝੱਲ ਜ਼ੋਨ ਤੋਂ ਆਜ਼ਾਦ ਉਮੀਦਵਾਰ ਹਰਪ੍ਰੀਤ ਸਿੰਘ 140 ਵੋਟਾਂ ਨਾਲ, ਚੌਂਦਾ ਜ਼ੋਨ ਤੋਂ ਕਾਂਗਰਸ ਦੇ ਪ੍ਰਗਟ ਸਿੰਘ 2 ਵੋਟਾਂ ਨਾਲ, ਰਾਮਪੁਰਾ ਛੰਨਾ ਤੋਂ ਆਜ਼ਾਦ ਉਮੀਦਵਾਰ ਜਤਿੰਦਰ ਸਿੰਘ 260 ਵੋਟਾਂ ਨਾਲ, ਭੂਮਸੀ ਤੋਂ ਕਿ੍ਸ਼ਨਾ ਦੇਵੀ ਆਪ ਉਮੀਦਵਾਰ 196 ਵੋਟਾਂ ਨਾਲ, ਮੰਨਵੀ ਜ਼ੋਨ ਤੋਂ ਆਪ ਉਮੀਦਵਾਰ ਮਨਜੀਤ ਕੌਰ ਬਿਨਾਂ ਮੁਕਾਬਲਾ ਚੋਣ ਜਿੱਤ ਗਏ ਸਨ | ਨਾਰੀਕੇ ਜ਼ੋਨ ਤੋਂ ਕਾਂਗਰਸ ਦੇ ਗੁਰਮੀਤ ਸਿੰਘ 84 ਵੋਟਾਂ ਨਾਲ, ਬਨਭੌਰਾ ਜ਼ੋਨ ਤੋਂ 'ਆਪ' ਦੇ ਰਾਜਵਿੰਦਰ ਸਿੰਘ 440 ਵੋਟਾਂ ਨਾਲ, ਗੁਆਰਾ ਤੋਂ ਆਪ ਦੇ ਰਨਜੀਤ ਕੌਰ 30 ਵੋਟਾਂ ਨਾਲ, ਮਾਣਕਮਾਜਰਾ ਤੋਂ 'ਆਪ' ਦੇ ਰਣਜੀਤ ਕੌਰ 156 ਵੋਟਾਂ ਨਾਲ, ਸੇਖੂਪੁਰ ਤੋਂ ਜਸਬੀਰ ਸਿੰਘ ਕਾਂਗਰਸ ਦੇ 304 ਵੋਟਾਂ ਨਾਲ ਇਮਤਾਣਾ ਤੋਂ ਆਪ ਦੇ ਸਲਾਮ ਦੀਨ 112 ਵੋਟਾਂ ਨਾਲ ਸੈਨਪੁਰਾ ਤੋਂ ਆਪ ਦੇ ਮਨਜੀਤ ਕੌਰ 207 ਵੋਟਾਂ ਨਾਲ, ਕੁੱਪ ਕਲਾਂ ਤੋਂ ਆਪ ਦੇ ਮੋਹਨਜੀਤ ਸਿੰਘ, ਮਤੋਈ ਤੋਂ ਆਪ ਦੇ ਜਸਬੀਰ ਕੌਰ, ਭੋਗੀਵਾਲ ਤੋਂ ਕਾਂਗਰਸ ਦੇ ਗੁਰਪ੍ਰੀਤ ਸਿੰਘ, ਖਾਨਪੁਰ ਤੋਂ ਆਪ ਦੇ ਹਰਜਿੰਦਰ ਸਿੰਘ, ਦੁਗਰੀ ਤੋਂ ਆਪ ਦੇ ਜਸਪ੍ਰੀਤ ਕੌਰ ਲਸੋਈ ਤੋਂ 'ਆਪ' ਦੇ ਜਰਨੈਲ ਸਿੰਘ ਟਿਵਾਣਾ, ਭੁਰਥਲਾ ਮੰਡੇਰ ਤੋਂ 'ਆਪ' ਦੇ ਰਵਿੰਦਰ ਸਿੰਘ, ਰਾਣਵਾਂ ਤੋਂ 'ਆਪ' ਦੇ ਬਲਜਿੰਦਰ ਕੌਰ ਅਤੇ ਬਿੰਝੋਕੀ ਖ਼ੁਰਦ ਤੋਂ 'ਆਪ' ਦੇ ਮੁਹੰਮਦ ਅਸ਼ਲਮ ਨੇ ਜਿੱਤ ਪ੍ਰਾਪਤ ਕੀਤੀ | ਹਲਕਾ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਅਤੇ ਡਾਕਟਰ ਜਮੀਲ ਉਰ ਰਹਿਮਾਨ ਨੇ ਆਖਿਆ ਕਿ ਉਨ੍ਹਾਂ ਨੇ ਚੋਣ ਵਿਕਾਸ ਦੇ ਨਾਂ ਤੇ ਲੜੀ ਸੀ ਅਤੇ ਵੋਟਰਾਂ ਨੇ ਉਨ੍ਹਾਂ ਦੇ ਉਮੀਦਵਾਰਾਂ ਨੂੰ ਭਰਵਾਂ ਹੁੰਗਾਰਾ ਦਿੱਤਾ ਹੈ ਜਿਸ ਲਈ ਉਹ ਧੰਨਵਾਦ ਕਰਦੇ ਹਨ | ਸਾਬਕਾ ਵਿਧਾਇਕ ਇਕਵਾਲ ਸਿੰਘ ਝੂੰਦਾਂ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵਲੋਂ ਆਜ਼ਾਦ ਉਮੀਦਵਾਰਾਂ ਦੀ ਮਦਦ ਕਰਨ ਦਾ ਫ਼ੈਸਲਾ ਕੀਤਾ ਸੀ | ਜਿਸ ਦੇ ਚੱਲਦਿਆਂ ਹਲਕਾ ਅਮਰਗੜ੍ਹ ਦੇ ਅੰਦਰ ਉਨ੍ਹਾਂ ਦੇ ਉਮੀਦਵਾਰਾਂ ਨੂੰ ਵੋਟਰਾਂ ਨੇ ਫ਼ਤਵਾ ਦਿੱਤਾ ਹੈ | ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਬੀਬਾ ਜਾਹਿਦਾ ਸੁਲੇਮਾਨ ਤੇ ਸੀਨੀਅਰ ਅਕਾਲੀ ਆਗੂ ਜਥੇਦਾਰ ਹਰਦੇਵ ਸਿੰਘ ਸੇਹਕੇ ਨੇ ਕਿਹਾ ਕਿ ਪਾਰਟੀ ਨੇ ਜ਼ਿਲ੍ਹਾ ਮਲੇਰਕੋਟਲਾ ਦੇ ਅੰਦਰ 7 ਪੰਚਾਇਤ ਸੰਮਤੀਆਂ ਜਿੱਤ ਕੇ ਨਵਾਂ ਇਤਿਹਾਸ ਰਚਿਆ ਹੈ ਲਈ ਅਕਾਲੀ ਵਰਕਰ ਵਧਾਈ ਦੇ ਹੱਕਦਾਰ ਹਨ |

Ad Position 22
No active advertisement
ਪਿਛਲੀ ਖ਼ਬਰ ਗੁਰੂਕੁਲ ਗਲੋਬਲ ਕਰੀਐਂਜਾ ਸਕੂਲ ਖਨੌਰੀ ਵਲੋਂ ਸਾਲਾਨਾ 'ਸਰਗਮ' ਸਮਾਗਮ ਅਮਿੱਟ ਯਾਦਾਂ ਛੱਡਦਾ ਸਮਾਪਤ ਅਗਲੀ ਖ਼ਬਰ ਬਡਰੁੱਖਾਂ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਦੌਰਾਨ ਸਤਨਾਮ ਸਿੰਘ ਕਾਲਾ ਬਡਰੁੱਖਾਂ ਜੇਤੂ ਸੰਧੂ ਬਡਰੁੱਖਾਂ, ਖਾਨ ਦੁੱ...
Ad Position 24