18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਲੋਕ ਗਾਇਕ ਗੁਰਦਿਆਲ ਨਿਰਮਾਣ ਧੂਰੀ ਨੂੰ ਸਦਮਾ, ਨੌਜਵਾਨ ਪੋਤਰੇ ਦਾ ਦਿਹਾਂਤ

Ad Position 21
No active advertisement
ਅਜੀਤ ਡੈਸਕ 20-12-2025
ਧੂਰੀ, 19 ਦਸੰਬਰ (ਸੰਜੇ ਲਹਿਰੀ) - ਸਾਹਿਤਕ, ਸੰਗੀਤਕ ਅਤੇ ਸਭਿਆਚਾਰਕ ਹਲਕਿਆਂ ਵਿਚ ਇਹ ਖ਼ਬਰ ਬੜੇ ਹੀ ਦੁੱਖ ਨਾਲ ਪੜ੍ਹੀ ਸੁਣੀ ਜਾਵੇਗੀ ਕਿ ਪੰਜਾਬੀ ਸਾਹਿਤ ਸਭਾ ਧੂਰੀ ਦੇ ਮੁੱਖ ਸਲਾਹਕਾਰ ਅਤੇ ਲੋਕ ਗਾਇਕ ਗੁਰਦਿਆਲ ਨਿਰਮਾਣ ਧੂਰੀ ਦਾ ਨੌਜਵਾਨ ਪੋਤਰਾ ਸਤਬੀਰ ਸਿੰਘ ਅਚਾਨਕ ਅਕਾਲ ਚਲਾਣਾ ਕਰ ਗਿਆ | ਅਮਰਜੀਤ ਸਿੰਘ (ਗੁੱਡੂ) ਸੇਵਾ ਮੁਕਤ ਕਾਨੂੰਨਗੋ ਦਾ ਵੱਡਾ ਬੇਟਾ ਅਤੇ ਗਾਇਕ ਲਵਲੀ ਨਿਰਮਾਣ ਧੂਰੀ ਦਾ ਭਤੀਜੇ ਦਾ ਸਸਕਾਰ ਰਾਮ ਬਾਗ ਧੂਰੀ ਵਿਖੇ ਕੀਤਾ ਗਿਆ ਇਸ ਮੌਕੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਨ ਵਾਲਿਆਂ ਵਿਚ ਦਲਵੀਰ ਸਿੰਘ ਢਿੱਲੋਂ ਚੇਅਰਮੈਨ, ਰਾਜਵੰਤ ਸਿੰਘ ਘੁਲੀ ਚੇਅਰਮੈਨ ਆਪ ਆਗੂ ਸਤਿੰਦਰ ਸਿੰਘ ਚੱਠਾ, ਅਜੀਤ ਉਪ ਦਫ਼ਤਰ ਦੇ ਇੰਚਾਰਜ ਸੁਖਵਿੰਦਰ ਸਿੰਘ ਫੁੱਲ, ਅਕਾਲੀ ਆਗੂ ਪਰਮਜੀਤ ਸਿੰਘ ਪੰਮਾ ਬਾਠ, ਤਲਵੀਰ ਸਿੰਘ ਧਨੇਸਰ, ਭਾਰਤੀ ਯੋਗ ਸੰਸਥਾਨ ਧੂਰੀ ਇਕਾਈ ਦੇ ਪ੍ਰਧਾਨ ਮਦਨ ਲਾਲ, ਕਾਂਗਰਸੀ ਆਗੂ ਹੰਸ ਰਾਜ ਗੁਪਤਾ, ਯੂਥ ਕਾਂਗਰਸੀ ਆਗੂ ਸ਼ੂਭਮ ਸ਼ਰਮਾ, ਵਿਜੇ ਗੋਇਲ ਡਾਇਰੈਕਟਰ ਰਾਈਸੀਲਾ ਗਰੁੱਪ, ਜਤਿੰਦਰ ਸਿੰਘ ਸੋਨੀ ਮੰਡੇਰ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਧੂਰੀ, ਪਵਨ ਹਰਚੰਦਪੁਰੀ, ਮੂਲ ਚੰਦ ਸ਼ਰਮਾ , ਸੰਜੇ ਲਹਿਰੀ, ਦੀਪਕ ਬਿਗ ਸੁਖਵਿੰਦਰ ਸਿੰਘ ਲੋਟੇ ਆਦਿ ਸ਼ਾਮਲ ਸਨ ਸਤਬੀਰ ਸਿੰਘ ਨਮਿੱਤ ਅੰਤਿਮ ਅਰਦਾਸ 26 ਦਸੰਬਰ ਸ਼ੁੱਕਰਵਾਰ ਨੂੰ 12 ਤੋਂ 01 ਵਜੇ ਤੱਕ ਗੁਰਦੁਵਾਰਾ ਸਾਹਿਬ ਦੋਹਲਾ ਦਰਵਾਜ਼ਾ ਵਿਖੇ ਹੋਵੇਗੀ |

Ad Position 22
No active advertisement
ਪਿਛਲੀ ਖ਼ਬਰ ਸੰਗਰੂਰ ਵਿਖੇ ਤੀਜੀ ਤਿਮਾਹੀ ਪੈਨਸ਼ਨ ਅਦਾਲਤ ਲਗਾਈ <br/> ਅਗਲੀ ਖ਼ਬਰ ਮਨਰੇਗਾ ਕਾਨੂੰਨ, ਬਿਜਲੀ ਸੋਧ ਬਿਲ ਖ਼ਿਲਾਫ਼ ਕਿਸਾਨ-ਮਜ਼ਦੂਰ ਹੋਏ ਇੱਕਜੁੱਟ, ਮੁੱਖ ਮੰਤਰੀ ਨਿਵਾਸ ਬਾਹਰ ਕੀਤਾ ਜ਼ੋਰਦਾਰ ਪ੍...
Ad Position 24