18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਸੰਗਰੂਰ ਪ੍ਰਸ਼ਾਸਨ ਨੇ ਪੁੱਡਾ ਮਾਰਕੀਟ (ਬੰਬਾ ਘਰ ਵਾਲੀ ਗਲੀ) 'ਚੋਂ ਕੂੜੇ ਦੇ ਡੰਪ ਹਟਾਉਣੇ ਕੀਤੇ ਸ਼ੁਰੂ <br/>

Ad Position 21
No active advertisement
ਸਫ਼ਾਈ ਕੀਤੇ ਜਾਣ ਤੋਂ ਬਾਅਦ ਦਾ ਦਿ੍ਸ਼ | ਤਸਵੀਰ: ਮੁਕੇਸ਼ ਕੁਮਾਰ <br/> 20-12-2025
ਸੰਗਰੂਰ, 19 ਦਸੰਬਰ (ਧੀਰਜ ਪਸੋਰੀਆ)-ਸੰਗਰੂਰ ਦੇ ਪਟਿਆਲਾ ਗੇਟ ਸਥਿਤ ਪੁੱਡਾ ਮਾਰਕੀਟ ਅਤੇ ਬੰਬਾ ਘਰ ਵਾਲੀ ਗਲੀ ਦੇ ਨਿਵਾਸੀਆਂ ਵਲੋਂ ਵਿੱਢੀ ਗਈ ਕਾਨੂੰਨੀ ਮੁਹਿੰਮ ਨੂੰ ਅੱਜ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਪ੍ਰਸ਼ਾਸਨ ਨੇ ਇਲਾਕੇ ਵਿਚ ਲੱਗੇ ਕੂੜੇ ਦੇ ਢੇਰਾਂ ਦੀ ਸਫ਼ਾਈ ਦਾ ਕੰਮ ਜੰਗੀ ਪੱਧਰ 'ਤੇ ਸ਼ੁਰੂ ਕਰ ਦਿੱਤਾ | ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਹੀ ਇਲਾਕਾ ਨਿਵਾਸੀਆਂ ਕਮਲ ਆਨੰਦ, ਜਤਿੰਦਰ ਕਾਲੜਾ, ਪਰਵੀਨ ਬਾਂਸਲ ਸਤਿੰਦਰ ਸੈਣੀ, ਰੌਸ਼ਨ ਗਰਗ ਵਲੋਂ ਮੁੱਖ ਪ੍ਰਸ਼ਾਸਕ ਪੁੱਡਾ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ) ਅਤੇ ਕਾਰਜਕਾਰੀ ਅਫ਼ਸਰ ਨਗਰ ਕੌਂਸਲ ਨੂੰ ਇੱਕ ਸਖ਼ਤ ਕਾਨੂੰਨੀ ਨੋਟਿਸ ਭੇਜਿਆ ਗਿਆ ਸੀ | ਇਸ ਨੋਟਿਸ ਵਿਚ ਗੈਰ-ਕਾਨੂੰਨੀ ਡੰਪਿੰਗ, ਕੂੜਾ ਸਾੜਨ ਅਤੇ ਸੈਨੀਟੇਸ਼ਨ ਦੀ ਘਾਟ ਦਾ ਮੁੱਦਾ ਚੁੱਕਿਆ ਗਿਆ ਸੀ | ਨੋਟਿਸ ਮਿਲਣ ਦੇ 24 ਘੰਟਿਆਂ ਦੇ ਅੰਦਰ ਹੀ ਹਰਕਤ ਵਿਚ ਆਉਂਦਿਆਂ, ਪ੍ਰਸ਼ਾਸਨ ਵਲੋਂ ਅੱਜ ਮਾਰਕੀਟ ਅਤੇ ਬੰਬਾ ਘਰ ਵਾਲੀ ਗਲੀ ਦੇ ਖੇਤਰ ਵਿਚੋਂ ਕੂੜਾ ਚੁੱਕਣ ਲਈ ਮਸ਼ੀਨਰੀ ਅਤੇ ਸਫ਼ਾਈ ਸੇਵਕ ਤਾਇਨਾਤ ਕੀਤੇ ਗਏ | ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਦੇ ਇਸ ਤੇਜ਼ ਹੁੰਗਾਰੇ ਦਾ ਸਵਾਗਤ ਕੀਤਾ ਹੈ | ਇਸ ਮੌਕੇ ਕਮਲ ਆਨੰਦ, ਜਤਿੰਦਰ ਕਾਲੜਾ ਅਤੇ ਹੋਰ ਪਤਵੰਤਿਆਂ ਨੇ ਕਿਹਾ ਕਿ ਸਾਡਾ ਮਕਸਦ ਸਿਰਫ਼ ਸਫ਼ਾਈ ਕਰਵਾਉਣਾ ਹੀ ਨਹੀਂ, ਸਗੋਂ ਇਸ ਨੂੰ ਸਥਾਈ ਤੌਰ 'ਤੇ ਬਰਕਰਾਰ ਰੱਖਣਾ ਹੈ | ਅਸੀਂ ਉਮੀਦ ਕਰਦੇ ਹਾਂ ਕਿ ਸਫ਼ਾਈ ਦੇ ਨਾਲ-ਨਾਲ ਪੁੱਡਾ ਮਾਰਕੀਟ ਵਿਚ ਜਲਦੀ ਹੀ ਜਨਤਕ ਪਖਾਨਿਆਂ ਦੀ ਉਸਾਰੀ ਵੀ ਸ਼ੁਰੂ ਕੀਤੀ ਜਾਵੇਗੀ ਤਾਂ ਜੋ ਲੋਕਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਦਾ ਪੱਕਾ ਹੱਲ ਹੋ ਸਕੇ | ਉਨ੍ਹਾਂ ਅੱਗੇ ਕਿਹਾ ਕਿ ਉਹ ਭਵਿੱਖ ਵਿਚ ਵੀ ਨਿਗਰਾਨੀ ਰੱਖਣਗੇ ਕਿ ਕੂੜੇ ਨੂੰ ਦੁਬਾਰਾ ਖੁੱਲ੍ਹੇ ਵਿਚ ਨਾ ਸਾੜਿਆ ਜਾਵੇ, ਤਾਂ ਜੋ ਵਾਤਾਵਰਨ ਅਤੇ ਲੋਕਾਂ ਦੀ ਸਿਹਤ ਸੁਰੱਖਿਅਤ ਰਹੇ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਕਾਂਗਰਸ ਪਾਰਟੀ ਦਾ ਰਿਹਾ ਸ਼ਾਨਦਾਰ ਪ੍ਰਦਰਸ਼ਨ, 2027 ਵਿਚ ਸਰਕਾਰ ਬਣਨਾ... ਅਗਲੀ ਖ਼ਬਰ ਸੰਗਰੂਰ ਵਿਖੇ ਤੀਜੀ ਤਿਮਾਹੀ ਪੈਨਸ਼ਨ ਅਦਾਲਤ ਲਗਾਈ <br/>
Ad Position 24