18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਕਾਂਗਰਸ ਪਾਰਟੀ ਦਾ ਰਿਹਾ ਸ਼ਾਨਦਾਰ ਪ੍ਰਦਰਸ਼ਨ, 2027 ਵਿਚ ਸਰਕਾਰ ਬਣਨਾ ਤੈਅ-ਸਿੰਗਲਾ <br/>

Ad Position 21
No active advertisement
ਵਿਜੈਇੰਦਰ ਸਿੰਗਲਾ ਆਪਣੇ ਨਿਵਾਸ ਵਿਖੇ ਵਰਕਰਾਂ ਦੀ ਵੱਡੀ ਇਕੱਤਰਤਾ ਨੂੰ ਸੰਬੋਧਨ ਕਰਦੇ ਹੋਏ | ਤਸਵੀਰਾਂ: ਮੁਕੇਸ਼ ਕੁਮਾਰ <br/> ਵਿਜੈਇੰਦਰ ਸਿੰਗਲਾ ਗੱਲਬਾਤ ਕਰਦੇ ਹੋਏ ਨਾਲ ਮੌਜੂਦ ਹਨ ਰੌਕੀ ਬਾਂਸਲ, ਹਰਪਾਲ ਸੋਨੂੰ ਸਮੇਤ ਹੋਰ ਆਗੂ | <br/> 20-12-2025
ਸੰਗਰੂਰ, 19 ਦਸੰਬਰ (ਅਮਨਦੀਪ ਸਿੰਘ ਬਿੱਟਾ)-ਕੁੱਲ ਹਿੰਦ ਕਾਂਗਰਸ ਦੇ ਖ਼ਜ਼ਾਨਚੀ, ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੇ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀ ਚੋਣਾਂ ਵਿਚ ਸੰਗਰੂਰ ਵਿਧਾਨ ਸਭਾ ਹਲਕੇ ਅੰਦਰ ਕਾਂਗਰਸ ਦਾ ਪ੍ਰਦਰਸ਼ਨ ਬੇਹੱਦ ਸ਼ਾਨਦਾਰ ਰਿਹਾ ਹੈ ਅਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਸਰਕਾਰੀ ਜਬਰ ਦਾ ਮੁਕਾਬਲਾ ਕਰਦਿਆਂ ਜਿਸ ਢੰਗ ਨਾਲ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੇ ਚੋਣ ਲੜੀ ਹੈ ਉਸ ਤੋਂ ਇਹ ਸਾਫ਼ ਹੋ ਗਿਆ ਹੈ ਕਿ 2027 ਵਿਚ ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਬਣਨਾ ਤੈਅ ਹੈ | ਉਨ੍ਹਾਂ ਕਿਹਾ ਕਿ ਸੰਗਰੂਰ ਵਿਧਾਨ ਸਭਾ ਦੇ ਵਿਚ 3 ਜ਼ਿਲ੍ਹਾ ਪ੍ਰੀਸ਼ਦ ਜ਼ੋਨਾਂ ਵਿਚ ਕਾਂਗਰਸ ਪਾਰਟੀ ਨੇ ਮਾਝੀ ਜੋਨ, ਫੱਗੂਵਾਲਾ ਜੋਨ ਤੋਂ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ ਅਤੇ ਮੰਗਵਾਲ ਜੋਨ ਤੋਂ ਤਕਰੀਬਨ 800 ਵੋਟਾਂ ਦੇ ਅੰਤਰ ਨਾਲ ਚੋਣ ਹਾਰੀ ਹੈ | ਇਸੇ ਤਰ੍ਹਾਂ ਬਲਾਕ ਸੰਮਤੀ ਸੰਗਰੂਰ ਦੇ 15 ਜ਼ੋਨਾਂ ਵਿਚੋਂ 6 ਜ਼ੋਨਾਂ ਵਿਚ ਅਤੇ ਭਵਾਨੀਗੜ੍ਹ ਦੇ 15 ਜ਼ੋਨਾਂ ਵਿਚੋਂ 6 ਜ਼ੋਨਾਂ ਵਿਚ ਵੀ ਕਾਂਗਰਸ ਪਾਰਟੀ ਨੇ ਜਿੱਤ ਦਰਜ ਕੀਤੀ ਹੈ | ਉਨ੍ਹਾਂ ਕਿਹਾ ਕਿ ਭਵਾਨੀਗੜ੍ਹ ਬਲਾਕ ਸੰਮਤੀ ਦੇ ਦੋ ਜ਼ੋਨਾਂ ਵਿਚ ਪਹਿਲਾਂ ਹੀ ਆਪ ਪਾਰਟੀ ਦੀ ਸਰਕਾਰ ਨੇ ਕਾਂਗਰਸ ਉਮੀਦਵਾਰਾਂ ਦੇ ਕਾਗ਼ਜ਼ ਰੱਦ ਕਰਵਾ ਦਿੱਤੇ ਸਨ | ਉਨ੍ਹਾਂ ਕਿਹਾ ਕਿ ਸੰਗਰੂਰ ਜ਼ਿਲੇ੍ਹ ਨੂੰ ਜਿੱਥੇ ਮੁੱਖ ਮੰਤਰੀ ਦਾ ਜ਼ਿਲ੍ਹਾ ਹੋਣ ਦੀ ਗੱਲ ਕੀਤੀ ਜਾਂਦੀ ਹੈ ਉੱਥੇ ਤਿੰਨ ਕੈਬਨਿਟ ਵਜੀਰਾ ਦਾ ਵੀ ਇਸ ਜ਼ਿਲੇ੍ਹ ਨਾਲ ਸਬੰਧ ਹੋਣ ਦੇ ਬਾਵਜੂਦ ਕਾਂਗਰਸ ਵਲੋਂ ਜੁਝਾਰੂ ਢੰਗ ਨਾਲ ਲੜਾਈ ਲੜਦਿਆਂ ਵਧੀਆ ਪ੍ਰਦਰਸ਼ਨ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਭਵਾਨੀਗੜ੍ਹ ਅਤੇ ਸੰਗਰੂਰ ਦੇ ਬਲਾਕ ਸੰਮਤੀ ਜ਼ੋਨਾਂ ਵਿਚ ਚੇਅਰਮੈਨ ਕਾਂਗਰਸ ਪਾਰਟੀ ਦਾ ਬਣਾਉਣ ਸੰਬੰਧੀ ਸਪਸ਼ਟ ਕਰਦਿਆਂ ਸਿੰਗਲਾ ਨੇ ਕਿਹਾ ਕਿ ਰਾਜਨੀਤੀ ਵਿਚ ਸਭ ਤਰ੍ਹਾਂ ਦੇ ਵਿਕਲਪ ਖੁੱਲ੍ਹੇ ਰਹਿੰਦੇ ਹਨ | ਉਨ੍ਹਾਂ ਕਿਹਾ ਕਿ ਉਹ ਆਪਣੇ ਵਰਕਰਾਂ, ਆਗੂਆਂ ਦੇ ਅਹਿਸਾਨਮੰਦ ਹਨ ਜਿਨ੍ਹਾਂ ਕਾਂਗਰਸ ਦੀ ਜਿੱਤ ਲਈ ਦਿਨ-ਰਾਤ ਇੱਕ ਕਰ ਦਿੱਤਾ ਹੈ | ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰੀ ਸਿੰਘ ਫੱਗੂਵਾਲਾ ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਗਾਗਾ, ਸਨਮੀਕ ਹੈਨਰੀ ਲਹਿਰਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੰਦੀਪ ਕੌਰ ਦੇ ਪਤੀ ਸਾਹਿਬ ਸਿੰਘ ਭੜੋ, ਰਣਜੀਤ ਸਿੰਘ ਘਰਾਚੋਂ, ਰੌਕੀ ਬਾਂਸਲ, ਦੋਵੇਂ ਬਲਾਕ ਪ੍ਰਧਾਨ, ਹਰਪਾਲ ਸਿੰਘ ਸੋਨੂੰ, ਕੌਂਸਲਰ ਸੁਰਿੰਦਰ ਸਿੰਘ ਭਿੰਡਰ, ਕੌਂਸਲਰ ਮਨੀ ਕਥੂਰੀਆ, ਸਾਬਕਾ ਚੇਅਰਮੈਨ ਸੁਭਾਸ਼ ਗਰੋਵਰ, ਬੀਬੀ ਚਰਨਜੀਤ ਕੌਰ ਮਡਾਹਰ, ਨਿੱਜੀ ਸਕੱਤਰ ਭਰਤ ਸੁਨਾਮ ਆਦਿ ਮੌਜੂਦ ਸਨ |
ਚੋਣਾਂ ਦੌਰਾਨ ਦੋ ਕਾਂਗਰਸ ਆਗੂਆਂ ਨੂੰ ਵਿਦੇਸ਼ ਤੋਂ ਆਈ ਵਟਸਐਪ ਕਾਲ ਰਾਹੀਂ ਮਿਲੀ ਧਮਕੀ
ਸੰਗਰੂਰ,ਵਿਜੈਇੰਦਰ ਸਿੰਗਲਾ ਨੇ ਅਹਿਮ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀ ਚੋਣਾਂ ਦੌਰਾਨ ਉਨ੍ਹਾਂ ਦੀ ਪਾਰਟੀ ਦੇ ਆਗੂ ਕਲੌਦੀ ਤੋਂ ਰਣਜੀਤ ਸਿੰਘ, ਲੱਖੇਵਾਲ ਪਿੰਡ ਦੇ ਇੱਕ ਹੋਰ ਆਗੂ ਨੂੰ ਵਟਸਐਪ ਕਾਲ ਰਾਹੀਂ ਕਿਸੇ ਅਣਪਛਾਤੇ ਵਿਅਕਤੀ ਨੇ ਚੋਣ ਪ੍ਰਚਾਰ ਤੋਂ ਹਟਣ ਦੀ ਧਮਕੀ ਦਿੱਤੀ ਸੀ | ਜਿਸ ਦੀ ਇਤਲਾਹ ਉਨ੍ਹਾਂ ਜ਼ਿਲ੍ਹਾ ਪੁਲਿਸ ਮੁਖੀ ਨੂੰ ਕੀਤੀ ਅਤੇ ਐਸ.ਐੱਚ.ਓ ਭਵਾਨੀਗੜ੍ਹ ਨੇ ਪੀੜਤਾਂ ਕੋਲ ਜਾ ਕੇ ਉਨ੍ਹਾਂ ਦਾ ਪੱਖ ਸੁਣਿਆ ਪਰ ਉਨ੍ਹਾਂ ਚੋਣਾਂ ਦੌਰਾਨ ਇਹ ਗੱਲ ਮੀਡੀਆ ਸਾਹਮਣੇ ਇਸ ਲਈ ਨਹੀਂ ਕੀਤੀ ਕਿ ਵਰਕਰਾਂ ਵਿਚ ਕਿਸੇ ਪ੍ਰਕਾਰ ਦਾ ਸਹਿਮ ਨਾ ਬਣੇ |

Ad Position 22
No active advertisement
ਪਿਛਲੀ ਖ਼ਬਰ ਬੜੀ ਨੇ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ ਅਗਲੀ ਖ਼ਬਰ ਸੰਗਰੂਰ ਪ੍ਰਸ਼ਾਸਨ ਨੇ ਪੁੱਡਾ ਮਾਰਕੀਟ (ਬੰਬਾ ਘਰ ਵਾਲੀ ਗਲੀ) 'ਚੋਂ ਕੂੜੇ ਦੇ ਡੰਪ ਹਟਾਉਣੇ ਕੀਤੇ ਸ਼ੁਰੂ <br/>
Ad Position 24