13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਪੈਨਸ਼ਨਰ ਐਸੋਸੀਏਸ਼ਨ ਮਲੇਰਕੋਟਲਾ ਵਲੋਂ ਜ਼ਿਲ੍ਹਾ ਪੁਲਿਸ ਮੁਖੀ ਸਣੇ ਅਹਿਮ ਸ਼ਖ਼ਸੀਅਤਾਂ ਸਨਮਾਨਿਤ <br/>

Ad Position 21
No active advertisement
ਅਜੀਤ ਡੈਸਕ 21-12-2025
ਮਲੇਰਕੋਟਲਾ, 20 ਦਸੰਬਰ (ਮਨਜਿੰਦਰ ਸਿੰਘ ਸਰੌਦ)-ਮਲੇਰਕੋਟਲਾ ਵਿਖੇ ਗੌਰਮਿੰਟ ਪੈਨਸ਼ਨਰ ਐਸੋਸੀਏਸ਼ਨ ਵਲੋਂ ਜਸਵੰਤ ਸਿੰਘ ਬਨਭੌਰੀ ਦੀ ਅਗਵਾਈ ਹੇਠ ਕਾਲੀ ਮਾਤਾ ਮੰਦਰ ਮਲੇਰਕੋਟਲਾ ਵਿਖੇ ਪੈਨਸ਼ਨਰ ਦਿਹਾੜਾ ਧੂਮ-ਧਾਮ ਨਾਲ ਮਨਾਇਆ ਗਿਆ | ਸਾਬਕਾ ਥਾਣੇਦਾਰ ਪ੍ਰਧਾਨ ਬਹਾਦਰ ਸਿੰਘ ਮਲੇਰਕੋਟਲਾ ਨੇ ਦੱਸਿਆ ਕਿ ਸਮਾਗਮ ਦੌਰਾਨ ਮਲੇਰਕੋਟਲਾ ਦੇ ਜ਼ਿਲ੍ਹਾ ਪੁਲਿਸ ਮੁਖੀ ਗਗਨ ਅਜੀਤ ਸਿੰਘ ਸਣੇ ਕਈ ਸ਼ਖ਼ਸੀਅਤਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਸਮਾਗਮ ਦੌਰਾਨ ਸ਼ਿਰਕਤ ਕਰਨ ਵਾਲੀਆਂ ਅਹਿਮ ਸ਼ਖ਼ਸੀਅਤਾਂ ਦੇ ਵਿਚ ਮਹਾਂਵੀਰ ਸਿੰਘ, ਪ੍ਰਧਾਨ ਦਲਵਾਰਾ ਸਿੰਘ ਚਹਿਲ, ਨਰੰਜਣ ਸਿੰਘ, ਬਲਦੇਵ ਸਿੰਘ, ਜੋਗਿੰਦਰ ਸਿੰਘ ਅÏਲਖ, ਜੋਰਾ ਸਿੰਘ ਆਦਿ ਨੇ ਇਸ ਦਿਹਾੜੇ 'ਤੇ ਵਿਚਾਰ ਚਰਚਾ ਕੀਤੀ | ਐਸੋਸੀਏਸ਼ਨ ਵਲੋਂ ਸਮਾਗਮ ਦੇ ਮੁੱਖ ਮਹਿਮਾਨ ਬੈਂਕ ਮੈਨੇਜਰ ਮਨਪ੍ਰੀਤ ਸਿੰਘ, ਵਿਸ਼ੇਸ਼ ਮਹਿਮਾਨ ਅਨਿਲ ਮੋਦੀ ਬਹਾਦਰ ਸਿੰਘ ਪ੍ਰਧਾਨ ਪੁਲਿਸ ਐਸੋਸੀਏਸ਼ਨ, ਜਸਵੰਤ ਸਿੰਘ ਬਨਭੌਰੀ ਪ੍ਰਧਾਨ ਨੂੰ ਵੀ ਸਨਮਾਨਿਤ ਕੀਤਾ ਗਿਆ | ਇਸ ਮੌਕੇ ਜਸਵੰਤ ਸਿੰਘ ਬਨਭੌਰੀ, ਪ੍ਰਧਾਨ ਦਲਵਾਰਾ ਸਿੰਘ ਚਹਿਲ, ਕੁਲਵੰਤ ਸਿੰਘ ਜਨਰਲ ਸਕੱਤਰ, ਜੋਗਿੰਦਰ ਸਿੰਘ ਅÏਲਖ, ਹਰਬੰਸ ਸਿੰਘ ਮਹਿਮੀ, ਹਰਬੰਸ ਸਿੰਘ ਦੌਦ, ਗੁਰਦੇਵ ਸਿੰਘ ਮਰਾੜ੍ਹਾ ਡੀ.ਈ.ਓ., ਜੰਗ ਸਿੰਘ ਪਿ੍ੰਸੀਪਲ ਨਾਰੋਮਾਜਰਾ, ਰਾਇ ਸਿਕੰਦਰ ਮਲੇਰਕੋਟਲਾ, ਮੈਡਮ ਸੁਨੀਤਾ ਹੈੱਡ ਮਿਸਟਰੈਸ, ਕਮਲੇਸ਼ ਕੁਮਾਰ ਪਿ੍ੰਸੀਪਲ, ਅਮਰੀਕ ਸਿੰਘ ਮੋਰਾਂਵਾਲੀ, ਆਤਮਾ ਸਿੰਘ ਪਿ੍ੰਸੀਪਲ, ਗੁਲਜ਼ਾਰ ਸਿੰਘ ਕੇਲੋਂ ਪਿ੍ੰਸੀਪਲ, ਕੇਵਲ ਸਿੰਘ ਮਹਿਰਮ, ਕਰਨੈਲ ਸਿੰਘ ਰੋਹਣੋਂ, ਰਾਮ ਸਰੂਪ ਸ਼ਰਮਾ, ਦੇਵ ਰਾਜ ਐਹਨੋ, ਨਾਹਰ ਸਿੰਘ ਨੌਧਰਾਣੀ, ਪਿਆਰਾ ਸਿੰਘ ਖਾਲਸਾ, ਨਿਰਮਲ ਸਿੰਘ ਫਲੌਂਡ ਆਦਿ ਨੇ ਹਾਜ਼ਰੀਨ ਨੂੰ ਸੰਬੋਧਨ ਕੀਤਾ | ਮੰਚ ਦਾ ਸੰਚਾਲਣ ਕੁਲਵੰਤ ਸਿੰਘ ਨੇ ਬਾਖ਼ੂਬੀ ਨਿਭਾਇਆ | ਇਸ ਮੌਕੇ ਗੁਰਮੇਲ ਸਿੰਘ ਗੁਆਰਾ, ਬਿੱਕਰ ਸਿੰਘ ਗੁਆਰਾ, ਲਖਵੀਰ ਸਿੰਘ ਦੁੱਗਰੀ, ਮੈਡਮ ਜਸਮੇਲ ਕੌਰ ਬੀ.ਪੀ.ਈ.ਓ., ਜਸਪਾਲ ਕੌਰ ਬੀ.ਪੀ.ਈ.ਓ., ਚਰਨਜੀਤ ਕੌਰ ਪੰਜਾਬੀ ਅਧਿਆਪਕ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਸਜਿਦ 'ਚ ਮੌਲਵੀ ਖ਼ਿਲਾਫ਼ ਭੱਦੀ ਸ਼ਬਦਾਵਲੀ ਲਿਖਣ 'ਤੇ ਹੋਇਆ ਹੰਗਾਮਾ <br/> ਅਗਲੀ ਖ਼ਬਰ ਬ੍ਰੇਨਟਰੀ ਵਰਲਡ ਸਕੂਲ ਅਮਰਗੜ੍ਹ ਦੇ ਵਿਦਿਆਰਥੀਆਂ ਨੇ 'ਜੈਪ ਦਾ ਫਨ' ਦਾ ਕੀਤਾ ਦੌਰਾ <br/>
Ad Position 24