12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਸਥਾਨਕ ਰਾਮਬਾਗ ਦੇ ਨਿਰਮਾਣ ਲਈ ਅਮਨਵੀਰ ਚੈਰੀ ਵਲੋਂ 2 ਲੱਖ ਦੀ ਕੀਤੀ ਗਈ ਸਹਾਇਤਾ <br/>

Ad Position 21
No active advertisement
ਸਥਾਨਕ ਰਾਮਬਾਗ ਦੇ ਨਿਰਮਾਣ ਲਈ ਦੋ ਲੱਖ ਰੁਪਏ ਨਗਦ ਬਲਵੰਤ ਸਿੰਘ ਦੁੱਲਟ ਅਤੇ ਪਿੰਡ ਦੇ ਲੋਕਾਂ ਨੂੰ ਦਿੰਦੇ ਹੋਏ ਅਮਨਵੀਰ ਸਿੰਘ ਚੈਰੀ | ਤਸਵੀਰ: ਖੰਨਾ <br/> 21-12-2025
ਲੌਂਗੋਵਾਲ, 20 ਦਸੰਬਰ (ਸ.ਸ.ਖੰਨਾ, ਵਿਨੋਦ) - ਸਥਾਨਕ ਲੌਂਗੋਵਾਲ ਵਿਚ ਰਾਮਬਾਗ ਦੇ ਨਵੀਨੀਕਰਨ ਨੂੰ ਲੈ ਕੇ ਪਿਛਲੇ ਚਾਰ ਮਹੀਨਿਆਂ ਤੋਂ ਜਿਸ ਦਾ ਕੰਮ ਬੜਾ ਹੀ ਤੇਜ਼ੀ ਨਾਲ ਚੱਲ ਰਿਹਾ ਹੈ | ਜਿਸ ਦੀ ਅਗਵਾਈ ਇੱਕ ਉੱਦਮੀ ਨੌਜਵਾਨ ਬਲਵੰਤ ਸਿੰਘ ਦੁੱਲਟ ਕੈਨੇਡਾ ਅਤੇ ਲੋਕਾਂ ਦੇ ਸਹਿਯੋਗ ਦੇ ਨਾਲ ਕੀਤੀ ਜਾ ਰਹੀ ਹੈ | ਦੁੱਲਟ ਦੀ ਸੋਚ ਹੈ ਕਿ ਇਸ ਰਾਮਬਾਗ ਨੂੰ ਇੱਕ ਵਿਲੱਖਣ ਨਮੂਨੇ ਦਾ ਤਿਆਰ ਕਰ ਕੇ ਪਿੰਡ ਦੇ ਲੋਕਾਂ ਸਪੁਰਦ ਕੀਤਾ ਜਾ ਸਕੇ | ਜਿੱਥੇ ਪਿਛਲੇ ਕਈ ਮਹੀਨਿਆਂ ਤੋਂ ਇਸ ਨੂੰ ਬਣਾਉਣ ਦੇ ਲਈ ਨੌਜਵਾਨ ਵਲੋਂ ਦਿਨ ਰਾਤ ਇੱਕ ਕੀਤੀ ਹੋਈ ਹੈ ਉੱਥੇ ਹੀ ਆਰਥਿਕ ਤੌਰ ਤੇ ਖੁੱਲ ਦਿਲੀ ਨਾਲ ਸਹਿਯੋਗ ਕਰਨ ਵਾਲੇ ਮਿੱਤਰਾਂ ਦੋਸਤਾਂ ਅਤੇ ਖ਼ਾਸ ਕਰ ਪੱਤੀ ਦੁੱਲਟ ਦੇ ਲੋਕਾਂ ਦਾ ਵੀ ਵਿਸ਼ੇਸ਼ ਸਹਿਯੋਗ ਹੈ | ਅੱਜ ਸਵ.ਸਰਦਾਰ ਸੁਖਦੇਵ ਸਿੰਘ ਢੀਂਡਸਾ ਦੇ (ਓ.ਐਸ.ਡੀ) ਅਮਨਵੀਰ ਸਿੰਘ ਚੈਰੀ ਇਸ ਰਾਮਬਾਗ ਵਿਚ ਵਿਸ਼ੇਸ਼ ਤੌਰ ਤੇ ਪਹੁੰਚੇ ਜਦੋਂ ਪੱਤੀ ਦੇ ਲੋਕਾਂ ਵਲੋਂ ਇਸ ਰਾਮਬਾਗ ਦੇ ਚੱਲ ਰਹੇ ਕੰਮਾਂ ਬਾਰੇ ਦੱਸਿਆ ਤਾਂ ਅਮਨਵੀਰ ਸਿੰਘ ਚੈਰੀ ਵਲੋਂ ਨਿੱਜੀ ਤੌਰ ਤੇ 2 ਲੱਖ ਰੁਪਏ ਸਹਾਇਤਾ ਵਜੋਂ ਬਲਵੰਤ ਸਿੰਘ ਦੁੱਲਟ ਅਤੇ ਸਾਰੀ ਟੀਮ ਨੂੰ ਭੇਂਟ ਕੀਤੇ ਗਏ ਅਤੇ ਰਾਮਬਾਗ ਵਿਚ ਇਕੱਠੇ ਹੋਏ ਪੱਤੀ ਦੁੱਲਟ ਦੇ ਲੋਕਾਂ ਵਲੋਂ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ | ਇਸ ਮੌਕੇ ਸਾਬਕਾ ਸਰਪੰਚ ਦਲਵੀਰ ਸਿੰਘ ਦੁੱਗਾਂ, ਸਮਾਜ ਸੇਵੀ ਬਿੰਦਰ ਠੇਕੇਦਾਰ, ਲਖਵਿੰਦਰ ਸਿੰਘ ਭਾਲ ਸੁਸਾਇਟੀ ਪ੍ਰਧਾਨ, ਜਸਵਿੰਦਰ ਸਿੰਘ ਨੱਪੀ, ਨਿਰਮਲ ਸਿੰਘ ਨਿੰਮਾ, ਰਾਜ ਸਿੰਘ ਰਾਜੂ, ਟੀਪਾ ਦੁਲਟ, ਕੁਲਦੀਪ ਸਿੰਘ ਦੂਲੋ, ਪਾਲੀ ਦੁੱਲਟ, ਪੂਰਨ ਸਿੰਘ ਦੁੱਲਟ, ਹਜੂਰਾ ਸਿੰਘ, ਸ਼ਰਨਜੀਤ ਸਿੰਘ, ਜੱਗਾ ਸਿੰਘ ਲਾਰੀਆ, ਗੁਰਜੰਟ ਖਾਨ, ਸੋਨੀ ਨੰਬਰਦਾਰ, ਸੋਨੀ ਖਾਨ, ਮਾਲਵਿੰਦਰ ਸਿੰਘ ਮਾਲੀ, ਜਗਸੀਰ ਸਿੰਘ ਦੁੱਲਟ, ਭੋਲਾ ਸਿੰਘ ਦੁੱਲਟ, ਅਜੈਬ ਸਿੰਘ ਦੁੱਲਟ, ਜੱਗਾ ਲਾਰੀਆ, ਬੱਗਾ ਸਿੰਘ, ਅੰਮਿ੍ਤਪਾਲ ਸਿੰਘ ਗੰਡੂ, ਗੁਰਮੇਲ ਸਿੰਘ ਗੰਡੂ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਸੀਹ ਸੇਵਕ ਏਕਤਾ ਕਮੇਟੀ ਵਲੋਂ ਅਮਰਗੜ੍ਹ 'ਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ <br/> ਅਗਲੀ ਖ਼ਬਰ ਅਮਰਗੜ੍ਹ 'ਚ ਵਿਰੋਧੀਆਂ ਦੀ ਏਕਤਾ 'ਤੇ ਭਾਰੀ ਪਿਆ 'ਝਾੜੂ'-ਵਿਧਾਇਕ ਗੱਜਣਮਾਜਰਾ <br/>
Ad Position 24