12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਮਸੀਹ ਸੇਵਕ ਏਕਤਾ ਕਮੇਟੀ ਵਲੋਂ ਅਮਰਗੜ੍ਹ 'ਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ <br/>

Ad Position 21
No active advertisement
ਬਾਜ਼ਾਰ 'ਚ ਸ਼ੋਭਾ ਯਾਤਰਾ ਦੌਰਾਨ ਮਸੀਹ ਭਾਈਚਾਰਾ | ਤਸਵੀਰ: ਜਤਿੰਦਰ ਮੰਨਵੀ <br/> 21-12-2025
ਅਮਰਗੜ੍ਹ, 20 ਦਸੰਬਰ (ਜਤਿੰਦਰ ਮੰਨਵੀ)-ਮਸੀਹ ਸੇਵਕ ਏਕਤਾ ਕਮੇਟੀ ਮਲੇਰਕੋਟਲਾ ਦੀ ਅਗਵਾਈ ਹੇਠ ਅੱਜ ਅਮਰਗੜ੍ਹ ਦੇ ਬਾਜ਼ਾਰ 'ਚ ਪ੍ਰਭੂ ਦੀ ਮਹਿਮਾ ਗਾਉਂਦਿਆਂ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ | ਫ਼ਸਟ ਬਪਤਿਸਮ ਚਰਚ ਅਮਰਗੜ੍ਹ ਤੋਂ ਸ਼ੁਰੂ ਹੋਈ ਇਹ ਯਾਤਰਾ ਸ਼ਹਿਰ ਦੇ ਮੁੱਖ ਮਾਰਗਾਂ ਤੋਂ ਹੁੰਦੀ ਹੋਈ ਲਾਂਗੜੀਆਂ ਪੈਟਰੋਲ ਪੰਪ ਤੱਕ ਪਹੁੰਚੀ ਅਤੇ ਉੱਥੋਂ ਵਾਪਸ ਮੁੜ ਚਰਚ ਵਿਖੇ ਹੀ ਸਮਾਪਤ ਹੋਈ | ਇਸ ਦੌਰਾਨ ਵੱਡੀ ਗਿਣਤੀ 'ਚ ਮਸੀਹੀ ਸੇਵਕਾਂ, ਨੌਜਵਾਨਾਂ, ਮਹਿਲਾਵਾਂ ਅਤੇ ਵੱਖ-ਵੱਖ ਕਲੀਸਿਆਵਾਂ ਦੇ ਨੁਮਾਇੰਦਿਆਂ ਨੇ ਪੂਰੇ ਉਤਸ਼ਾਹ ਨਾਲ ਸ਼ਮੂਲੀਅਤ ਕਰਕੇ ਆਪਸੀ ਭਾਈਚਾਰਕ ਏਕਤਾ ਦਾ ਸੁਨੇਹਾ ਦਿੱਤਾ | ਇਸ ਮੌਕੇ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਅਜਿਹੀਆਂ ਧਾਰਮਿਕ ਯਾਤਰਾਵਾਂ ਜਿੱਥੇ ਸਮਾਜ 'ਚ ਪ੍ਰੇਮ, ਸ਼ਾਂਤੀ ਅਤੇ ਆਪਸੀ ਸਾਂਝ ਦੀਆਂ ਤੰਦਾਂ ਨੂੰ ਮਜ਼ਬੂਤ ਕਰਦੀਆਂ ਹਨ, ਉੱਥੇ ਹੀ ਇਹ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਤਿਆਗ ਕੇ ਪ੍ਰਭੂ ਦੇ ਰਸਤੇ 'ਤੇ ਚੱਲਣ ਦੀ ਪੇ੍ਰਰਨਾ ਵੀ ਦਿੰਦੀਆਂ ਹਨ | ਇਸ ਸ਼ੋਭਾ ਯਾਤਰਾ 'ਚ ਮਸੀਹ ਸੇਵਕ ਏਕਤਾ ਕਮੇਟੀ ਦੇ ਪ੍ਰਧਾਨ ਪਾਸਟਰ ਦਰਸ਼ਨ ਬੱਲ, ਸੀ.ਐਨ.ਐਫ ਦੇ ਜਨਰਲ ਸਕੱਤਰ ਪਾਸਟਰ ਭਰਪੂਰ ਜੱਸੀ, ਖ਼ਜ਼ਾਨਚੀ ਪਾਸਟਰ ਸੰਜੇ ਕੁਮਾਰ, ਮੁੱਖ ਸਲਾਹਕਾਰ ਅਵਤਾਰ ਝੱਲ, ਸਲਾਹਕਾਰ ਅਮਰੀਕ ਜੋਏ, ਪੈੱ੍ਰਸ ਸਕੱਤਰ ਪਾਸਟਰ ਜਸਵਿੰਦਰ ਜੱਸਾ ਅਤੇ ਸੀ.ਐਨ.ਐਫ ਦੇ ਯੂਥ ਪ੍ਰਧਾਨ ਪਾਸਟਰ ਰਵੀ ਨਾਭਾ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ | ਇਨ੍ਹਾਂ ਤੋਂ ਇਲਾਵਾ ਪਾਸਟਰ ਰਣਜੀਤ ਰਾਣਾ, ਬਲਦੇਵ ਰਾਏਪੁਰ, ਪਾਸਟਰ ਸੱਤਪਾਲ, ਭੈਣ ਬਬਲੀ, ਪਾਸਟਰ ਹਰਮੀਤ, ਪਾਸਟਰ ਟੋਮੀ, ਪਾਸਟਰ ਗੁਰਬਾਜ ਬਰਨਾਲਾ ਅਤੇ ਇਲਾਕੇ ਦਾ ਮਸੀਹੀ ਭਾਈਚਾਰਾ ਵੱਡੀ ਗਿਣਤੀ 'ਚ ਹੁੰਮ-ਹੁਮਾ ਕੇ ਪਹੁੰਚਿਆ |

Ad Position 22
No active advertisement
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਦੇ ਬਲਵੀਰ ਸਿੰਘ ਮਾਨ ਭਾਰੀ ਵੋਟਾਂ ਦੇ ਫ਼ਰਕ ਨਾਲ ਜ਼ਿਲ੍ਹਾ ਪ੍ਰੀਸ਼ਦ ਚੋਣ ਜਿੱਤੇ <br/> ਅਗਲੀ ਖ਼ਬਰ ਸਥਾਨਕ ਰਾਮਬਾਗ ਦੇ ਨਿਰਮਾਣ ਲਈ ਅਮਨਵੀਰ ਚੈਰੀ ਵਲੋਂ 2 ਲੱਖ ਦੀ ਕੀਤੀ ਗਈ ਸਹਾਇਤਾ <br/>
Ad Position 24