ਸੰਗਰੂਰ, 21 ਦਸੰਬਰ (ਅਮਨਦੀਪ ਸਿੰਘ ਬਿੱਟਾ)-ਕੁੱਲ ਹਿੰਦ ਕਾਂਗਰਸ ਅਤੇ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਕਾਂਗਰਸ ਵਲੋਂ ਪ੍ਰਬੰਧਕੀ ਕੰਪਲੈਕਸ ਬਾਹਰ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਜਗਦੇਵ ਸਿੰਘ ਗਾਗਾ ਦੀ ਅਗਵਾਈ ਹੇਠ ਧਰਨਾ ਦਿੱਤਾ ਗਿਆ | ਇਕੱਤਰ ਹੋਏ ਕਾਂਗਰਸ ਆਗੂਆਂ ਅਤੇ ਵਰਕਰਾਂ ਦੇ ਇਕੱਠ ਨੰੂ ਸੰਬੋਧਨ ਕਰਦਿਆ ਜਗਦੇਵ ਸਿੰਘ ਗਾਗਾ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਮਨਰੇਗਾ ਖ਼ਤਮ ਕਰ ਕੇ ਦੇਸ਼ ਦੇ ਹੇਠਲੇ ਵਰਗ ਦਾ ਸੰਵਿਧਾਨਕ ਹੱਕ ਖੋਹ ਲਿਆ ਹੈ | ਨਵੇਂ ਲਿਆਂਦੇ ਕਾਨੰੂਨ ਵਿਕਸਤ ਭਾਰਤ ਜੀ ਰਾਜ ਜੀ ਨੰੂ ਲਿਆ ਕੇ ਸੂਬਿਆਂ ਦਾ ਹੱਕ ਮਾਰਿਆ ਹੈ | ਆਗੂਆਂ ਨੇ ਕਿਹਾ ਕਿ ਪੰਜਾਬ ਵਰਗਾ ਸੂਬਾ ਜੋ ਪਹਿਲਾ ਹੀ ਕਰਜ਼ੇ ਵਿਚ ਡੁੱਬਿਆ ਹੋਇਆ ਹੈ, ਉਹ ਇਸ ਨਵੇਂ ਕਾਨੰੂਨ ਤਹਿਤ 40 ਫ਼ੀਸਦੀ ਪੈਸੇ ਵਿਚ ਹਿੱਸਾ ਕਿਵੇਂ ਪਾ ਸਕਦਾ ਹੈ ਕਿਉਂਕਿ ਪਹਿਲਾ ਮਨਰੇਗਾ ਵਿਚ ਕੇਂਦਰ ਦਾ ਹਿੱਸਾ 90 ਫ਼ੀਸਦੀ ਹੁੰਦਾ ਸੀ ਅਤੇ ਸੂਬਾ 10 ਫ਼ੀਸਦੀ ਹਿੱਸਾ ਪਾਉਂਦੀ ਸੀ | ਵਿਕਸਤ ਭਾਰਤ ਰਾਜ ਜੀ ਰਾਮ ਦੇ ਨਾਮ ਉੱਤੇ ਨਵੇਂ ਕਾਨੰੂਨ ਰਾਹੀਂ ਲੋਕਾਂ ਨੰੂ ਗੁੰਮਰਾਹ ਕਰਨ ਦਾ ਦੋਸ਼ ਲਗਾਉਂਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਵਰਕਿੰਗ ਕਮੇਟੀ ਦੇ ਮੈਂਬਰ ਪਰਮਿੰਦਰ ਸ਼ਰਮਾ ਨੇ ਕਿਹਾ ਕਿ 125 ਦਿਨ ਕਰ ਕੇ ਇਸ ਕਾਨੰੂਨ ਦੇ ਵਿਰੋਧ ਨੰੂ ਮੱਠਾ ਕਰਨ ਦੀ ਕੋਸ਼ਿਸ਼ ਕੀਤੀ ਹੈ | ਜਦੋਂ ਕਿ ਪਹਿਲਾ ਹੀ ਔਸਤਨ 38 ਦਿਨਾਂ ਤੋਂ ਵੱਧ ਕੰਮ ਨਹੀਂ ਦਿੱਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਨਾਮ ਬਦਲਣ ਨਾਲ ਵਿਕਾਸ ਨਹੀਂ ਹੋਣਾ ਉਲਟਾ ਕਰੋੜਾਂ ਰੁਪਏ ਦਾ ਨੁਕਸਾਨ ਹੀ ਹੋਵੇਗਾ | ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰੀ ਸਿੰਘ ਫੱਗੂਵਾਲਾ ਸਾਬਕਾ ਪ੍ਰਧਾਨ ਰਾਜਿੰਦਰ ਸਿੰਘ ਰਾਜਾ ਬੀਰ ਕਲਾ, ਸ੍ਰੀ ਸੁਭਾਸ਼ ਗਰੋਵਰ, ਸਾਬਕਾ ਚੇਅਰਮੈਨ ਬਿੰਦਰ ਬਾਂਸਲ, ਰਣਜੀਤ ਕੌਰ ਪ੍ਰਧਾਨ ਮਹਿਲ ਕਾਂਗਰਸ, ਸਨਮੀਕ ਹੈਨਰੀ ਭਰਤ ਸੁਨਾਮ, ਅਮਿਤ ਠਾਕੁਰ ਸੰਗਰੂਰ, ਦੁਰਲਭ ਸਿੱਧੂ ਲਹਿਰਾ, ਚਮਕੌਰ ਕੁੰਭੜਾ, ਅੰਗਰੇਜ਼ ਸਿੰਘ ਥੇੜੀ, ਕਰਮਜੀਤ ਕੌਰ ਬਾਲੂ, ਹਰਪਾਲ ਸਿੰਘ ਸੋਨੰੂ, ਮਿੱਠੂ ਲੱਡਾ, ਬੱਬੂ ਬਲਜੋਤ, ਰਣਧੀਰ ਸਿੰਘ ਖਾਈ, ਬੀਬੀ ਚਰਨਜੀਤ ਕੌਰ ਮਡਾਹਰ, ਮਨਪ੍ਰੀਤ ਵੜੈਚ, ਅਸ਼ਵਨੀ, ਦਵਿੰਦਰ ਧਾਲੀਵਾਲ, ਸਤੀਸ਼ ਧੂਰੀ, ਜਸਵੀਰ ਕੌਰ, ਮਨਜੀਤ ਸਿੰਘ ਭਿੰਡਰਾ, ਜਸਵੀਰ ਜੱਸੀ, ਸਤਪਾਲ ਫ਼ਤਹਿਗੜ੍ਹ, ਸੁੱਖੀ ਘੁਮਾਣ ਸ਼ੀਸ਼ਪਾਲ ਖ਼ਨੌਰੀ, ਸਤਪਾਲ ਧਾਲੀਵਾਲ, ਬਿੰਦਰ ਖ਼ਾਨ ਨਮੋਲ, ਦਵਿੰਦਰ ਢਢੋਲੀ ਕਲਾ, ਵਰਿੰਦਰ ਕੌਹਰੀਆ, ਐਡਵੋਕੇਟ ਗੁਰਤੇਗ ਸਿੰਘ ਲੌਂਗੋਵਾਲ ਅਤੇ ਸ਼ੁਭਮ ਧੂਰੀ ਆਦਿ ਹਾਜ਼ਰ ਸਨ | ਸਮੁੱਚੇ ਸਮਾਗਮ ਦੌਰਾਨ ਸਟੇਜ ਦਾ ਸੰਚਾਲਨ ਅੰਮਿ੍ਤ ਬਰਾੜ ਕਾਂਝਲਾ ਨੇ ਕੀਤਾ |