03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਪਿੰਡਾਂ ਦੀਆਂ ਚੋਣਾਂ ਲੜ ਕੇ ਭਾਜਪਾ ਨੇ ਦਿਹਾਤੀ ਖੇਤਰਾਂ 'ਚ ਆਪਣੀ ਹੌਂਦ ਦਾ ਵਜਾਇਆ ਡੰਕਾ-ਡਿੰਪਲ, ਬੇਦੀ <br/>

Ad Position 21
No active advertisement
ਅਜੀਤ ਡੈਸਕ 22-12-2025
ਸੰਗਰੂਰ, 21 ਦਸੰਬਰ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ)-ਭਾਰਤੀ ਜਨਤਾ ਪਾਰਟੀ ਦੇ ਸੂਬਾ ਕਾਰਜਕਾਰਨੀ ਮੈਂਬਰ ਸੁਨੀਲ ਗੋਇਲ ਡਿੰਪਲ ਅਤੇ ਸੁਰੇਸ਼ ਬੇਦੀ ਜ਼ਿਲ੍ਹਾ ਵਾਈਸ ਪ੍ਰਧਾਨ ਭਾਜਪਾ ਸੰਗਰੂਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਵਿਚ ਭਾਰਤੀ ਜਨਤਾ ਪਾਰਟੀ ਨੇ ਪਹਿਲੀ ਵਾਰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਲੜੀਆਂ ਹਨ, ਜਿਸ ਵਿਚ ਹਲਕਾ ਸੰਗਰੂਰ ਵਿਖੇ ਭਾਰਤੀ ਜਨਤਾ ਪਾਰਟੀ ਨੇ ਦੋ ਜ਼ਿਲ੍ਹਾ ਪ੍ਰੀਸ਼ਦ ਵਿਚੋਂ ਮੰਗਵਾਲ ਜੋਨ ਅਤੇ ਫੱਗੂਵਾਲ ਜ਼ੋਨ ਅਤੇ ਛੇ ਬਲਾਕ ਸੰਮਤੀਆਂ ਦੀਆਂ ਚੋਣਾਂ ਲੜੀਆਂ ਹਨ | ਇਨ੍ਹਾਂ ਸਾਰੀਆਂ ਸੀਟਾਂ 'ਤੇ ਅਨੁਸੂਚਿਤ ਜਾਤੀ ਦੇ ਉਮੀਦਵਾਰ ਚੋਣ ਮੈਦਾਨ ਵਿਚ ਉਤਰੇ ਸਨ, ਮੰਗਵਾਲ ਜੋਨ ਅਤੇ ਫੱਗੂਵਾਲ ਜੋਨ ਇਨ੍ਹਾਂ ਦੋਨੋਂ ਸੀਟਾਂ ਅਤੇ ਛੇ ਬਲਾਕ ਸੰਮਤੀ ਸੀਟਾਂ ਵਿਚ ਭਾਜਪਾ ਦੇ ਸਾਰੇ ਉਮੀਦਵਾਰਾਂ ਨੇ ਵਧੀਆ ਕਾਰਗੁਜ਼ਾਰੀ ਦਿਖਾਈ ਹੈ | ਗੋਇਲ ਤੇ ਬੇਦੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੇ ਪਿੰਡਾਂ ਵਿਚ ਕਮਲ ਦਾ ਚੋਣ ਨਿਸ਼ਾਨ ਪਹੁੰਚਾ ਦਿੱਤਾ ਹੈ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਪਿੰਡਾਂ ਵਿਚ ਲੋਕਾਂ ਦੇ ਘਰਾਂ ਅੱਗੇ ਭਾਜਪਾ ਦਾ ਦੀਵਾ ਜਗ੍ਹਾ ਦਿੱਤਾ ਹੈ, ਹੁਣ ਫ਼ੈਸਲਾ ਜਨਤਾ ਨੇ ਕਰਨਾ ਹੈ ਕਿਉਂਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਦਿੱਲੀ ਦੇ ਇਕ ਮਫਰਲਧਾਰੀ ਵਿਅਕਤੀ ਨੇ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਲਾਲਚ ਦੇ ਕੇ ਸਰਕਾਰ ਬਣਾ ਲਈ ਸੀ ਜਿਸ ਦਾ ਖ਼ਮਿਆਜ਼ਾ ਹੁਣ ਤੱਕ ਲੋਕ ਭੁਗਤ ਰਹੇ ਹਨ | ਇਨ੍ਹਾਂ ਕਾਰਨਾਂ ਕਰ ਕੇ ਪੰਜਾਬ ਬਹੁਤ ਪਿੱਛੇ ਚਲਾ ਗਿਆ ਹੈ ਪਰ ਹੁਣ ਲੋਕਾਂ ਨੂੰ ਸਮਝ ਆ ਗਈ ਹੈ ਕਿ ਜਿਹੜੀ ਸਰਕਾਰ ਕੇਂਦਰ ਹੈ, ਓਹੀ ਸਰਕਾਰ ਸੂਬੇ ਵਿਚ ਹੋਣੀ ਚਾਹੀਦੀ ਹੈ, ਜਿਸ ਦੇ ਨਾਲ ਦੇਸ਼ ਤੇ ਸੂਬੇ ਵਿਚ ਵਿਕਾਸ ਜ਼ਿਆਦਾ ਹੁੰਦਾ ਹੈ | ਇਸ ਮੌਕੇ ਜੋਗੀ ਰਾਮ ਸਾਹਾਨੀ ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਸੰਗਰੂਰ, ਨਿਰਭੈ ਸਿੰਘ ਛੰਨਾ ਅਤੇ ਸੁਰਜੀਤ ਸਿੰਘ ਸਿੱਧੂ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਡੀ. ਟੀ. ਐੱਫ. ਦੀ 36ਵੀਂ ਵਜ਼ੀਫ਼ਾ ਪ੍ਰੀਿਖ਼ਆ ਸਫ਼ਲਤਾ ਪੂਰਵਕ ਸੰਪੰਨ <br/> ਅਗਲੀ ਖ਼ਬਰ ਕਿਸਾਨ ਸਰਕਾਰ ਵਲੋਂ ਚਲਾਈਆਂ ਜਾਂਦੀਆਂ ਭਲਾਈ ਸਕੀਮਾਂ ਦਾ ਲਾਭ ਜ਼ਰੂਰ ਉਠਾਉਣ-ਦਲਵੀਰ ਸਿੰਘ ਢਿੱਲੋਂ <br/>
Ad Position 24