ਲੌਂਗੋਵਾਲ, 21 ਦਸੰਬਰ (ਸ.ਸ.ਖੰਨਾ)ਸਥਾਨਕ ਪੱਤੀ ਦੁੱਲਟ ਵਿਖੇ ਪੰਜ ਰੋਜ਼ਾ ਚੇਤਨਾ ਯਾਤਰਾ ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਜਗਤਾਰ ਸਿੰਘ ਧਾਲੀਵਾਲ (ਕੁਦਰਤੀ ਖੇਤੀ ਮਾਹਿਰ), ਨਰਿੰਦਰ ਸਿੰਘ ਭੋਤਨਾ (ਫ਼ੀਲਡ ਕੋਆਰਡੀਨੇਟਰ), ਸੁਖਜਨ ਤੇ ਸਚਿਨ ਪਰਮਾਰ (ਖੇਤੀ ਵਿਰਾਸਤ ਮਿਸ਼ਨ) ਮੁੱਖ ਤੌਰ 'ਤੇ ਹਾਜ਼ਰ ਹੋਏ | ਉਨ੍ਹਾਂ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਚੇਤਨਾ ਯਾਤਰਾ ਰਾਈਸੀਲਾ ਗਰੁੱਪ ਦੇ ਵਿਸ਼ੇਸ਼ ਸਹਿਯੋਗ ਸਦਕਾ ਕਰਵਾਈ ਜਾ ਰਹੀ ਹੈ ਅਤੇ ਇਹ ਪੰਜ ਰੋਜ਼ਾ ਚੇਤਨਾ ਯਾਤਰਾ 16 ਪਿੰਡਾਂ ਦਾ ਦੌਰਾ ਕਰੇਗੀ | ਉਨਾਂ ਕਿਹਾ ਇਹ ਖੇਤੀ ਵਿਰਾਸਤ ਮਿਸ਼ਨ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਹਿਯੋਗ ਸਦਕਾ ਖੇਤੀ ਤੇ ਵਾਤਾਵਰਣ ਨਾਲ ਜੁੜੇ ਅਹਿਮ ਮੁੱਦਿਆਂ ਤੇ ਜਿਨਾਂ ਵਿਚੋਂ ਇੱਕ ਪਰਾਲੀ ਪ੍ਰਬੰਧਨ ਬਾਰੇ ਲੋਕਾਂ ਨੂੰ ਜਾਗਰੂਕ ਕਰੇਗੀ | ਉਨ੍ਹਾਂ ਕਿਹਾ ਕਿਸਾਨ ਪਰਾਲੀ ਸਾੜਨ ਤੋਂ ਗੁਰੇਜ਼ ਕਰਨ ਅੱਗ ਨਾ ਲਗਾਉਣ ਜਿਸ ਦੇ ਨਾਲ ਭੂਮੀ ਦੇ ਜ਼ਰੂਰੀ ਤੱਤ ਨਸ਼ਟ ਹੋ ਜਾਂਦੇ ਹਨ | ਅੱਗ ਲਾਉਣ ਦੇ ਨਾਲ ਪ੍ਰਦੂਸ਼ਣ ਫੈਲਦਾ ਹੈ ਜੋ ਕਿ ਸਾਡੇ ਪੰਜਾਬ ਵਿਚ ਵੱਧ ਰਹੀਆਂ ਬਿਮਾਰੀਆਂ ਦਾ ਕਾਰਨ ਬਣ ਰਿਹਾ ਹੈ | ਇਸ ਮੌਕੇ ਅਗਾਂਹਵਧੂ ਕਿਸਾਨ ਨਿਰਮਲ ਸਿੰਘ ਨਿੰਮਾ, ਬਚਿੱਤਰ ਸਿੰਘ ਮੱਟ, ਪੂਰਨ ਸਿੰਘ ਦੁੱਲਟ, ਜਸਵਿੰਦਰ ਸਿੰਘ ਨੱਪੀ, ਹਰਦੇਵ ਸਿੰਘ ਦੁੱਲਟ, ਸ਼ਮੀ ਦੁੱਲਟ, ਅੰਗਰੇਜ਼ ਸਿੰਘ ਦੁੱਲਟ, ਭੋਲਾ ਸਿੰਘ ਦੁੱਲਟ, ਹਜੂਰਾ ਸਿੰਘ, ਪਾਲੀ ਦੁੱਲਟ, ਗੁਰਦੀਪ ਸਿੰਘ ਛਾਜਲੀ ਵਾਲਾ, ਮਾਲਵਿੰਦਰ ਸਿੰਘ ਮਾਲੀ ਆਦਿ ਮੌਜੂਦ ਸਨ |