03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਡੀ. ਟੀ. ਐੱਫ. ਸੰਗਰੂਰ ਦੀ 36ਵੀਂ ਵਜ਼ੀਫ਼ਾ ਪ੍ਰੀਿਖ਼ਆ ਲਈ ਬਲਾਕ ਲਹਿਰਾਗਾਗਾ 'ਚੋਂ 590 ਵਿਦਿਆਰਥੀਆਂ ਨੇ ਭਾਗ ਲਿਆ <br/>

Ad Position 21
No active advertisement
ਸੈਂਟਰ ਵਿਚ ਪ੍ਰੀਖਿਆ ਦੇ ਰਹੇ ਵਿਦਿਆਰਥੀ | ਤਸਵੀਰ: ਅਸ਼ੋਕ ਗਰਗ <br/> 22-12-2025
ਲਹਿਰਾਗਾਗਾ, 21 ਦਸੰਬਰ (ਅਸ਼ੋਕ ਗਰਗ)-ਅਧਿਆਪਕ ਜਥੇਬੰਦੀ ਡੈਮੋਕੇ੍ਰਟਿਕ ਟੀਚਰਜ਼ ਫ਼ਰੰਟ ਪੰਜਾਬ ਜ਼ਿਲ੍ਹਾ ਸੰਗਰੂਰ ਵੱਲੋਂ ਹਰ ਸਾਲ ਲਈ ਜਾਂਦੀ ਵਜ਼ੀਫ਼ਾ ਪ੍ਰੀਖਿਆ ਅੱਜ ਬਲਾਕ ਲਹਿਰਾਗਾਗਾ ਦੇ ਕੇਂਦਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਵਿਚ ਸਫਲਤਾ ਪੂਰਵਕ ਲਈ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਪ੍ਰਧਾਨ ਗੁਰਪ੍ਰੀਤ ਪਸ਼ੌਰੀਆ, ਸਕੱਤਰ ਗੁਰਮੀਤ ਸੇਖੂਵਾਸ ਅਤੇ ਖਜਾਨਚੀ ਸਰਬਜੀਤ ਸਿੰਘ ਕਿਸ਼ਨਗੜ੍ਹ ਨੇ ਦੱਸਿਆ ਕਿ ਪ੍ਰੀਖਿਆ ਵਿਚ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਕੈਟਾਗਰੀ ਦੇ ਪੰਜਵੀਂ, ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਕੁੱਲ 590 ਵਿਦਿਆਰਥੀਆਂ ਨੇ ਭਾਗ ਲਿਆ | ਇਸ ਤੋਂ ਇਲਾਵਾ ਜ਼ਿਲ੍ਹਾ ਸੰਗਰੂਰ ਦੇ 17 ਵੱਖ-ਵੱਖ ਕੇਂਦਰਾਂ ਵਿਖੇ ਵੀ ਇਹ ਪ੍ਰੀਖਿਆ ਕਰਵਾਈ ਗਈ ਜਿਸ ਵਿਚ ਪੰਜਵੀਂ, ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਦੇ 4500 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ | ਜਥੇਬੰਦੀ ਵਲੋਂ ਇਹ ਪ੍ਰੀਖਿਆ ਕਿਸੇ ਮਹਾਨ ਸ਼ਖ਼ਸੀਅਤ ਜਾਂ ਵਰਤਾਰੇ ਨੂੰ ਸਮਰਪਿਤ ਕੀਤੀ ਜਾਂਦੀ ਹੈ | ਇਸ ਸਾਲ ਇਹ ਜ਼ਿਲ੍ਹੇ ਦੀ ਮਹਾਨ ਸੁਤੰਤਰਤਾ ਸੰਗਰਾਮਣ ਗ਼ਦਰੀ ਗੁਲਾਬ ਕੌਰ ਦੇ 100ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਤੀ ਗਈ | ਇਸ ਪ੍ਰੀਖਿਆ ਦਾ ਉਦੇਸ਼ ਵਿਦਿਆਰਥੀਆਂ ਨੂੰ ਨਮੂਨੇ ਦੀ ਨਕਲ ਰਹਿਤ ਮੁਕਾਬਲਾ ਪ੍ਰੀਖਿਆ ਦਾ ਅਨੁਭਵ ਦੇਣਾ ਅਤੇ ਉਨ੍ਹਾਂ ਵਿਚ ਵਿਗਿਆਨਕ ਦਿ੍ਸ਼ਟੀਕੋਣ, ਸਮਾਜਵਾਦ, ਧਰਮ ਨਿਰਪੱਖਤਾ, ਦੇਸ-ਭਗਤੀ ਜਿਹੀਆਂ ਕਦਰਾਂ ਕੀਮਤਾਂ ਪੈਦਾ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਮਹਾਨ ਵਿਰਸੇ ਨਾਲ ਜੋੜਨਾ ਹੈ | ਅੰਤ ਵਿਚ ਉਨ੍ਹਾਂ ਨੇ ਇਸ ਪ੍ਰੀਖਿਆ ਨੂੰ ਸਫਲਤਾਪੂਰਵਕ ਨੇਪਰੇ ਚੜ੍ਹਾਉਣ ਵਿਚ ਸਹਿਯੋਗ ਦੇਣ ਵਾਲੀਆਂ ਸਾਰੀਆਂ ਸ਼ਖ਼ਸੀਅਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ | ਇਸ ਮੌਕੇ ਕਿਰਨਪਾਲ ਗਾਗਾ, ਗੁਰਿੰਦਰ ਸਿੰਘ, ਅਮਿਤ ਕੁਮਾਰ, ਗੁਰਚਰਨ ਸਿੰਘ, ਸੋਮ ਸਿੰਘ, ਜਗਸੀਰ ਜੱਗੀ, ਬਲਕਾਰ ਸਿੰਘ, ਗੁਰਤੇਜ ਸਿੰਘ, ਪ੍ਰਗਟ ਸਿੰਘ, ਕਰਮਦੀਨ ਖਾਨ, ਕੁਲਵਿੰਦਰ ਸਿੰਘ, ਜਸਵਿੰਦਰ ਸਿੰਘ, ਸਤਗੁਰ ਲਹਿਲਵੀ, ਘਰਿੰਦਰ ਸਿੰਘ, ਬਰਖਾ ਸਿੰਘ, ਜਸਪਾਲ ਟੌਮ, ਗੁਰਪ੍ਰੀਤ ਕਿਸ਼ਨਗੜ੍ਹ, ਸੁਰਿੰਦਰ ਸਿੰਘ, ਜਗਜੀਤ ਸ਼ਰਮਾ, ਪ੍ਰਦੀਪ ਕੁਮਾਰ, ਰਾਮ ਕੁਮਾਰ, ਨਰੇਸ਼ ਕੁਮਾਰ, ਭੀਮ ਸਿੰਘ, ਉਮਾਚਰਨ , ਵੀਰ ਦਵਿੰਦਰ ਸਿੰਘ ਅਤੇ ਮਾਸਟਰ ਜਗਨ ਨਾਥ ਜੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨਿਤਿਸ਼ ਕੁਮਾਰ ਵਲੋਂ ਨਿਯੁਕਤੀ ਪੱਤਰ ਲੈਣ ਆਈ ਮੁਸਲਿਮ ਲੜਕੀ ਦਾ ਹਿਜ਼ਾਬ ਉਤਾਰਨ ਦੀ ਮੁਸਲਿਮ ਭਾਈਚਾਰੇ ਨੇ ਕੀਤੀ ਨਿੰਦਾ... ਅਗਲੀ ਖ਼ਬਰ ਮਲੇਰਕੋਟਲਾ ਵਿਖੇ ਵਿਧਾਇਕ ਡਾ. ਰਹਿਮਾਨ ਵਲੋਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੇ ਜੇਤੂ ਮੈਂਬਰਾਂ ਦਾ ਸਨਮਾਨ <...
Ad Position 24