ਸ਼ੇਰਪੁਰ, 21 ਦਸੰਬਰ (ਮੇਘ ਰਾਜ ਜੋਸ਼ੀ)-ਬਹੁਜਨ ਸਮਾਜ ਪਾਰਟੀ ਦੇ ਜ਼ਿਲ੍ਹਾ ਪ੍ਰੀਸ਼ਦ ਲਈ ਜ਼ੋਨ ਸ਼ੇਰਪੁਰ ਤੋਂ ਉਮੀਦਵਾਰ ਰਹੇ ਬੀਬੀ ਰਣਦੀਪ ਕੌਰ ਖੇੜੀ ਦੇ ਪਰਿਵਾਰ ਵਲੋਂ ਸਥਾਨਕ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਾਹਿਬ ਵਿਖੇ ਉਨ੍ਹਾਂ ਨੂੰ ਵੋਟ ਅਤੇ ਸਪੋਰਟ ਕਰਨ ਵਾਲੇ ਲੋਕਾਂ ਦਾ ਧੰਨਵਾਦ ਕਰਨ ਲਈ ਧਾਰਮਿਕ ਸਮਾਗਮ ਕਰਵਾਏ ਗਏ | ਇਸ ਸਮੇਂ ਬਹੁਜਨ ਸਮਾਜ ਪਾਰਟੀ ਦੇ ਭਦੌੜ ਤੋਂ ਸਾਬਕਾ ਵਿਧਾਇਕ ਨਿਰਮਲ ਸਿੰਘ ਨਿੰਮਾ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲੜ ਕੇ ਬਹੁਜਨ ਸਮਾਜ ਪਾਰਟੀ ਨੇ ਸਿਰਫ਼ ਆਪਣੀ ਹੋਂਦ ਦਰਸਾਈ ਹੈ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਧੱਕੇਸ਼ਾਹੀ ਵੀ ਕੀਤੀ ਗਈ, ਲੋਕਾਂ ਦੇ ਪੇਪਰ ਖੋਹ ਕੇ ਪਾੜੇ ਗਏ ਅਤੇ ਜਿੱਤੇ ਹੋਏ ਉਮੀਦਵਾਰਾਂ ਨੂੰ ਹਾਰੇ ਹੋਏ ਵੀ ਐਲਾਨ ਕੀਤਾ ਪਰ ਫਿਰ ਵੀ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰਾਂ ਨੇ ਆਪਣੇ ਹੌਸਲਿਆਂ ਨੂੰ ਪਸਤ ਨਹੀਂ ਹੋਣ ਦਿੱਤਾ ਅਤੇ ਆਪਣੀ ਚੰਗੀ ਮੌਜੂਦਗੀ ਦਰਜ ਕਰਵਾਈ | ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਦੌਰਾਨ 2027 ਵਿਚ ਬਸਪਾ ਹੋਰ ਵੀ ਵਧੀਆ ਪ੍ਰਦਰਸ਼ਨ ਕਰੇਗੀ | ਡਾ. ਸਰਬਜੀਤ ਸਿੰਘ ਖੇੜੀ ਨੇ ਆਏ ਮਹਿਮਾਨਾਂ ਅਤੇ ਸਹਿਯੋਗੀ ਲੋਕਾਂ ਦਾ ਧੰਨਵਾਦ ਕੀਤਾ | ਇਸ ਮੌਕੇ ਅਮਰਜੀਤ ਸਿੰਘ ਝਲੂਰ, ਦਰਸ਼ਨ ਸਿੰਘ ਬਾਜਵਾ, ਜਥੇਦਾਰ ਜਗਤਾਰ ਸਿੰਘ, ਕਰਮ ਸਿੰਘ ਬਦੇਸ਼ਾ, ਡਾ ਸੋਮਾ ਸਿੰਘ ਗੰਡੇਵਾਲ, ਸੁਖਦੇਵ ਸਿੰਘ ਟਿੱਬਾ, ਜਨਕ ਸਿੰਘ ਝਲੂਰ, ਪ੍ਰਗਟ ਸਿੰਘ ਖੇੜੀ ਪੰਚ, ਬਲਦੇਵ ਸਿੰਘ ਪੰਚ, ਹਰਮੇਲ ਸਿੰਘ ਪੰਚ, ਰਾਜਦੀਪ ਕੌਰ ਪੰਚ, ਸੁਖਵਿੰਦਰ ਸਿੰਘ, ਡਾ ਮਨਜੀਤ ਸਿੰਘ ਖੇੜੀ, ਗੁਰਪ੍ਰੀਤ ਸਿੰਘ, ਜਸਵਿੰਦਰ ਸਿੰਘ ਕਾਕਾ ਢੰਡਾ, ਬਲਵਿੰਦਰ ਸਿੰਘ ਸ਼ੇਰਪੁਰ, ਜੰਗ ਸਿੰਘ ਸਲੇਮਪੁਰ, ਮਲਕੀਤ ਸਿੰਘ ਸਾਬਕਾ ਸਰਪੰਚ, ਹਰਪਾਲ ਸਿੰਘ ਸਾਬਕਾ ਸਰਪੰਚ, ਆੜ੍ਹਤੀਆ ਨਛੱਤਰ ਸਿੰਘ, ਗੁਰਪ੍ਰੀਤ ਸਿੰਘ ਖੇੜੀ, ਹਰਜਿੰਦਰ ਸਿੰਘ ਅਤੇ ਮੇਜਰ ਸਿੰਘ ਆਦਿ ਆਗੂ ਵੀ ਹਾਜ਼ਰ ਸਨ |