02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਪਿੰਡ ਲੱਡਾ ਦੀ ਦਰਸ਼ਨੀ ਡਿਉੜੀ ਅਤੇ ਆਧੁਨਿਕ ਬੱਸ ਅੱਡੇ ਦੇ ਕੰਮ ਦੀ ਕੀਤੀ ਸ਼ੁਰੂਆਤ <br/>

Ad Position 21
No active advertisement
ਅਜੀਤ ਡੈਸਕ 22-12-2025
ਧੂਰੀ, 21 ਦਸੰਬਰ (ਲਖਵੀਰ ਸਿੰਘ ਧਾਂਦਰਾ)-ਪਿੰਡ ਲੱਡਾ ਦੇ ਮੁੱਖ ਬੱਸ ਅੱਡੇ ਤੇ ਬਣਨ ਵਾਲੀ ਦਰਸ਼ਨੀ ਡਿਊਡੀ ਅਤੇ ਇੱਕ ਆਧੁਨਿਕ ਬੱਸ ਅੱਡੇ ਦੇ ਨਿਰਮਾਣ ਕਾਰਜਾਂ ਦੀ ਸ਼ੁਰੂਆਤ ਗੁਰਦੁਆਰਾ ਗੁਰਸਾਗਰ ਪਿੰਡ ਲੱਡਾ ਦੇ ਮੁੱਖ ਸੇਵਾਦਾਰ ਬਾਬਾ ਸੁਖਰਾਜ ਸਿੰਘ ਨੇ ਪੰਜ ਇੱਟਾਂ ਰੱਖ ਕੇ ਅਤੇ ਟੱਕ ਲਗਾ ਕੇ ਆਪਣੇ ਕਰ ਕਮਲਾਂ ਨਾਲ ਕੀਤੀ | ਇਸ ਮੌਕੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰਜਿੰਦਰ ਸਿੰਘ ਕਾਂਝਲਾ ਅਤੇ ਬਲਾਕ ਸੰਮਤੀ ਮੈਂਬਰ ਜਗਸੀਰ ਸਿੰਘ ਲੱਡਾ ਤੋਂ ਇਲਾਵਾ ਵੱਡੀ ਗਿਣਤੀ ਪਿੰਡ ਨਿਵਾਸੀ ਹਾਜ਼ਰ ਸਨ, ਇਸ ਮੌਕੇ ਬਾਬਾ ਸੁਖਰਾਜ ਸਿੰਘ ਨੇ ਕਿਹਾ ਕਿ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਸੋ ਪ੍ਰਾਪਤ ਪਿੰਡ ਲੱਡਾ ਦੇ ਮੁੱਖ ਮਾਰਗ ਉੱਤੇ ਇੱਕ ਆਲੀਸ਼ਾਨ ਡਿਊਟੀ ਤਿਆਰ ਹੋਵੇਗੀ ਜਿਸ ਨਾਲ ਜਿੱਥੇ ਪਿੰਡ ਦਾ ਇਤਿਹਾਸਿਕ ਪੱਖ ਉਜਾਗਰ ਹੋਵੇਗਾ ਉਥੇ ਪਿੰਡ ਦੇ ਮੁੱਖ ਮਾਰਗ ਦੀ ਦਿੱਖ ਦੀ ਸੋਹਣੀ ਬਣੇਗੀ | ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰਜਿੰਦਰ ਸਿੰਘ ਕਾਂਝਲਾ ਅਤੇ ਬਲਾਕ ਸੰਮਤੀ ਮੈਂਬਰ ਜਗਸੀਰ ਸਿੰਘ ਲੱਡਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੂਰੇ ਧੂਰੀ ਹਲਕੇ ਵਿਚ ਵਿਕਾਸ ਕਾਰਜਾਂ ਲਈ ਜਾਰੀ ਕੀਤੀ ਜਾ ਰਹੀਆਂ ਗਰਾਂਟਾਂ ਤਹਿਤ ਪਿੰਡ ਲੱਡਾ ਨੂੰ ਪੰਜ ਕਰੋੜ ਤੋਂ ਵੱਧ ਦੀ ਗਰਾਂਟ ਮਿਲ ਚੁੱਕੀ ਹੈ ਹੈ | ਜਿਸ ਤਹਿਤ ਇਸ ਦਰਸ਼ਨੀ ਡਿਊਟੀ ਅਤੇ ਇੱਕ ਆਧੁਨਿਕ ਬੱਸ ਸਟੈਂਡ ਦੀ ਇਮਾਰਤ ਦੀ ਉਸਾਰੀ ਲਈ ਵੀ ਗਰਾਂਟ ਪ੍ਰਾਪਤ ਹੋਈ ਹੈ ਉਨ੍ਹਾਂ ਦੱਸਿਆ ਕਿ ਡਿਊਟੀ ਅਤੇ ਬੱਸ ਅੱਡੇ ਦੀ ਉਸਾਰੀ ਪੁਰਾਤਨ ਇੱਟਾਂ ਨਾਲ ਕੀਤੀ ਜਾਵੇਗੀ ਅਤੇ ਇਹ ਦੋਵੇਂ ਇਮਾਰਤਾਂ ਇਲਾਕੇ ਲਈ ਇੱਕ ਮਿਸਾਲ ਬਣਨਗੀਆਂ | ਇਸ ਮੌਕੇ ਠੇਕੇਦਾਰ ਗੁਰਦੀਪ ਸਿੰਘ, ਹਰਦੀਪ ਸਿੰਘ ਪੰਚ, ਗੁਰਪ੍ਰੀਤ ਸਿੰਘ ਪੰਚ, ਨਿਰਭੈ ਸਿੰਘ, ਮੇਜਰ ਸਿੰਘ, ਕਰਨੈਲ ਸਿੰਘ, ਅਜੈਬ ਸਿੰਘ, ਮਦਨ ਲਾਲ ਟੀ ਗਿੱਲ, ਗੁਰਤੇਜ ਸਿੰਘ, ਬਲਜਿੰਦਰ ਸਿੰਘ ਕਾਲਾ, ਜਸਪ੍ਰੀਤ ਸਿੰਘ, ਨੰਬਰਦਾਰ ਅਮਰੀਕ ਸਿੰਘ, ਸੁਖਦੇਵ ਸਿੰਘ, ਬਲਜੀਤ ਸਿੰਘ, ਪਰਮਜੀਤ ਸਿੰਘ, ਮਹਿੰਦਰ ਸਿੰਘ, ਜਗਰੂਪ ਸਿੰਘ, ਬੂਟਾ ਸਿੰਘ, ਬਲਵੰਤ ਸਿੰਘ, ਬਲਵਿੰਦਰ ਸਿੰਘ ਅਤੇ ਹੋਰ ਪਿੰਡ ਨਿਵਾਸੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੂਬੇ ਵਿਚ ਬਸਪਾ 2027 ਵਿਚ ਬਣਾਏਗੀ ਸਰਕਾਰ-ਸਾਬਕਾ ਵਿਧਾਇਕ ਨਿੰਮਾ <br/> ਅਗਲੀ ਖ਼ਬਰ ਡੀ. ਏ. ਵੀ. ਸਕੂਲ ਮੂਨਕ ਵਿਚ ਦੋ ਰੋਜ਼ਾ ਅਥਲੈਟਿਕਸ ਮੀਟ ਕਰਵਾਈ <br/>
Ad Position 24