ਮੂਨਕ, 21 ਦਸੰਬਰ (ਸਿੰਗਲਾ, ਮਦਾਨ, ਭਾਰਦਵਾਜ)-ਬਾਬੂ ਬਿ੍ਸ਼ ਭਾਨ ਡੀ.ਏ.ਵੀ. ਪਬਲਿਕ ਸਕੂਲ ਮੂਨਕ ਵਿਚ ਪਿ੍ੰਸੀਪਲ ਸੰਜੀਵ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਦੋ ਦਿਨਾਂ ਦੀ ਅਥਲੈਟਿਕ ਮੀਟ ਕਰਵਾਈ ਗਈ | ਇਹ ਅਥਲੈਟਿਕ ਮੀਟ 17 ਅਤੇ ਐਥਲੈਟਿਕਸ ਮੀਟ 18 ਦਸੰਬਰ ਨੂੰ ਕਰਵਾਈ ਗਈ | 17 ਦਸੰਬਰ ਨੂੰ ਨਰਸਰੀ ਤੋਂ ਦੂਜੀ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਬੜੇ ਹੀ ਉਤਸ਼ਾਹ ਨਾਲ ਅਲੱਗ-ਅਲੱਗ ਦੌੜਾਂ ਵਿਚ ਭਾਗ ਲਿਆ | ਬੱਚੇ ਬੜੇ ਹੀ ਖ਼ੁਸ਼ ਨਜ਼ਰ ਆ ਰਹੇ ਸੀ | ਇਸ ਸਮੇਂ ਬੱਚਿਆਂ ਦੇ ਮਾਪੇ ਵੀ ਅਥਲੈਟਿਕ ਮੀਟ ਵਿਚ ਮੌਜੂਦ ਸਨ ਅਤੇ 18 ਦਸੰਬਰ ਨੂੰ ਜਮਾਤ ਤੀਜੀ ਤੋਂ ਬਾਰ੍ਹਵੀਂ ਜਮਾਤ ਤੱਕ ਦੀ ਅਥਲੈਟਿਕ ਮੀਟ ਕਰਵਾਈ ਗਈ | ਅਥਲੈਟਿਕ ਮੀਟ ਨੂੰ ਸੁਚਾਰੂ ਢੰਗ ਨਾਲ ਪੂਰਾ ਕਰਨ ਲਈ ਤੈਰਾਕੀ ਕੋਚ ਬਲਵਿੰਦਰ ਸਿੰਘ, ਕੋਚ ਹਰਚਰਨ ਸਿੰਘ, ਅਥਲੀਟ ਹਰਪ੍ਰੀਤ ਸਿੰਘ ਅਤੇ ਅਥਲੀਟ ਕੋਚ ਮਨਦੀਪ ਸ਼ਰਮਾ ਦਾ ਸਹਿਯੋਗ ਲਿਆ ਗਿਆ | ਇਸ ਸਮੇਂ ਦੂਜੇ ਦਿਨ ਦੇ ਮੁੱਖ ਮਹਿਮਾਨ ਵਜੋਂ ਸਕੂਲ ਦੇ ਮੈਨੇਜਰ ਮੈਡਮ ਮਧੂ ਬਹਿਲ ਸ਼ਾਮਿਲ ਹੋਏ | ਅਥਲੈਟਿਕ ਮੀਟ ਦੀ ਸ਼ੁਰੂਆਤ ਮੁੱਖ ਮਹਿਮਾਨ ਵਲੋਂ ਝੰਡਾ ਲਹਿਰਾਉਣ ਨਾਲ ਅਤੇ ਡੀ.ਏ.ਵੀ. ਗਾਣ ਨਾਲ ਹੋਈ | ਚਾਰੇ ਹਾਊਸਾਂ ਦੇ ਵਿਦਿਆਰਥੀਆਂ ਨੇ ਪਰੇਡ ਦੁਆਰਾ ਮੁੱਖ ਮਹਿਮਾਨ ਨੂੰ ਸਲਾਮੀ ਦਿੱਤੀ | ਇਸ ਤੋਂ ਬਾਅਦ ਨੈਸ਼ਨਲ ਲੈਵਲ ਦੇ ਵਿਦਿਆਰਥੀਆਂ ਵਲੋਂ ਮਿਸਾਲ ਜਲਾ ਕੇ ਗਰਾਊਾਡ ਦਾ ਚੱਕਰ ਲਾਇਆ | ਇੰਟਰ ਹਾਊਸ ਪ੍ਰਤੀਯੋਗਤਾਵਾਂ ਵਿਚ ਅਲੱਗ-ਅਲੱਗ ਦੌੜਾਂ, ਲੰਬੀ ਛਾਲ, ਸ਼ਾਟ ਪੁੱਟ, ਅਤੇ ਰੀਲੇ ਦੌੜ ਕਰਵਾਈ ਗਈ | ਇਸ ਸਮੇਂ ਵੀ ਬੱਚਿਆਂ ਨੇ ਬੜੇ ਹੀ ਉਤਸ਼ਾਹ ਨਾਲ ਭਾਗ ਲਿਆ | ਵਿਦਿਆਰਥੀ ਕਰਮਜੀਤ ਸਿੰਘ ਅਤੇ ਵਿਦਿਆਰਥਣ ਸੁਖਮਨਜੋਤ ਕੌਰ ਨੂੰ ਵੈਸਟ ਅਥਲੀਟ ਚੁਣਿਆ ਗਿਆ | ਅੰਤ ਵਿਚ ਸਾਰੇ ਪ੍ਰਤੀਯੋਗਤਾਵਾਂ ਵਿਚੋਂ ਜੇਤੂ ਬੱਚਿਆਂ ਨੂੰ ਮੁੱਖ ਮਹਿਮਾਨ ਅਤੇ ਪਿ੍ੰਸੀਪਲ ਸਾਹਿਬ ਵਲੋਂ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ | ਪਿ੍ੰਸੀਪਲ ਸਾਹਿਬ ਜੀ ਨੇ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿਚ ਵੀ ਖੇਡਾਂ ਅਤੇ ਪੜ੍ਹਾਈ ਵਿਚ ਵੀ ਲਗਨ ਤੇ ਮਿਹਨਤ ਨਾਲ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ |